ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਰੈਲੀ ਤੇ ਅਰਥੀ ਫੂਕ ਮੁਜ਼ਾਹਰਾ
ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ
Publish Date: Mon, 16 Feb 2026 06:12 PM (IST)
Updated Date: Mon, 16 Feb 2026 06:15 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਬਿਜਲੀ ਨਿਗਮ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੇ ਵਿਰੋਧ ਵਿਚ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਮੁਹਾਲੀ ਦੀ ਅਗਵਾਈ ਹੇਠ ਜ਼ਬਰਦਸਤ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਆਗੂ ਸੁਖਵਿੰਦਰ ਸਿੰਘ ਦੁਮਣਾ, ਵਰਿੰਦਰ ਸਿੰਘ ਐੱਮਐੱਸਯੂ ਪੰਜਾਬ ਤੇ ਯੋਗਰਾਜ ਸਿੰਘ ਜ਼ੋਨ ਆਗੂ, ਨਿਰਮੈਲ ਸਿੰਘ ਜ਼ੋਨ ਆਗੂ, ਸੁਖਜਿੰਦਰ ਸਿੰਘ ਸਰਕਲ ਪ੍ਰਧਾਨ ਰੋਪੜ, ਸਿਮਰਪ੍ਰੀਤ ਸਿੰਘ ਐੱਮਐੱਸਯੂ ਡਿਵੀਜ਼ਨ ਪ੍ਰਧਾਨ, ਸ਼ੇਰ ਸਿੰਘ ਉਪ ਪ੍ਰਧਾਨ ਸਿਟੀ-2 ਨੇ ਕਿਹਾ ਕਿ ਬਡੂੰਗਰ ਪਿੰਡ ਦੀ 50 ਏਕੜ ਜ਼ਮੀਨ ਪੁਡਾ ਦੇ ਨਾਂ ’ਤੇ ਤਬਦੀਲ ਕਰ ਦਿੱਤੀ ਗਈ, ਜਦੋਂਕਿ 14 ਜਨਵਰੀ 206 ਨੂੰ ਸਮੁੱਚੀਆਂ ਜਥੇਬੰਦੀਆਂ ਨਾਲ ਸਰਕਾਰਾਂ ਅਤੇ ਮੈਨੇਜਮੈਂਟ ਦੀ ਸਹਿਮਤੀ ਹੋਈ ਸੀ ਕਿ ਸਰਕਾਰੀ ਜ਼ਮੀਨਾਂ ਨੂੰ ਨਹੀਂ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਜਥੇਬੰਦੀਆਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ ਅਤੇ ਜਥੇਬੰਦੀਆਂ ਦਾ ਭਰੋਸਾ ਤੋੜਿਆ ਹੈ। ਇਸ ਦੇ ਵਿਰੋਧ ਵਿਚ ਆਗੂਆਂ ਨੇ 2025 ਸੋਧ ਬਿੱਲ ਜਾਰੀ ਕਰਨ ਦਾ ਵਿਰੋਧ ਕੀਤਾ ਹੈ। ਜਥੇਬੰਦੀ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਜ਼ਮੀਨ ਜਾਇਦਾਦਾਂ ਵੇਚਣ ਦਾ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਸਮੁੱਚੀ ਲੀਡਰਸ਼ਿਪ ਹੋਰ ਵੀ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਰੈਲੀ ਵਿਚ ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਗੋਪੀ ਚੰਦ, ਸਿਮਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਜੇਈ ਸਤਬੀਰ ਸਿੰਘ, ਜੇਈ ਕਾਕਾ ਸਿੰਘ, ਮਨਦੀਪ ਰੱਤੂ, ਚਿੰਟੂ ਚੌਹਾਨ, ਮਦਨ ਲਾਲ, ਅਮਨ ਸ਼ਰਮਾ, ਗੁਰਵਿੰਦਰ ਸਿੰਘ, ਰੋਹਿਤ ਚੌਧਰੀ, ਸੰਜੀਵ ਕੁਮਾਰ, ਰਜਿੰਦਰ ਸਿੰਘ, ਵੀਰਵਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।