ਸੁਖਪਾਲ ਖਹਿਰਾ ਦਾ ਸ਼ਾਇਰਾਨਾ ਅੰਦਾਜ਼ 'ਚ ਵੱਡਾ ਹਮਲਾ: ਮਾਨ ਤੇ ਕੇਜਰੀਵਾਲ 'ਤੇ ਵਿੰਨ੍ਹਿਆ ਤਨਜ਼, ਕਿਹਾ- ਸਿੱਕਿਆਂ ਦੀ ਖਣਕ ਸੁਣ ਕੇ...
ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ ਦਰਮਿਆਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੇਹੱਦ ਤਿੱਖੇ ਸ਼ਬਦਾਂ ਵਿੱਚ ਘੇਰਿਆ ਹੈ। ਖਹਿਰਾ ਨੇ ਪਾਰਟੀ ਵਿੱਚ ਹੋ ਰਹੀ ਉਥਲ-ਪੁਥਲ ਅਤੇ ਕਥਿਤ ਖਰੀਦੋ-ਫਰੋਖਤ ਨੂੰ ਲੈ ਕੇ ਇੱਕ ਮਸ਼ਹੂਰ ਕਹਾਵਤ ਰਾਹੀਂ 'ਆਪ' ਦੀ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ।
Publish Date: Sat, 25 Apr 2026 11:36 AM (IST)
Updated Date: Sat, 25 Apr 2026 11:40 AM (IST)

ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ ਦਰਮਿਆਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੇਹੱਦ ਤਿੱਖੇ ਸ਼ਬਦਾਂ ਵਿੱਚ ਘੇਰਿਆ ਹੈ। ਖਹਿਰਾ ਨੇ ਪਾਰਟੀ ਵਿੱਚ ਹੋ ਰਹੀ ਉਥਲ-ਪੁਥਲ ਅਤੇ ਕਥਿਤ ਖਰੀਦੋ-ਫਰੋਖਤ ਨੂੰ ਲੈ ਕੇ ਇੱਕ ਮਸ਼ਹੂਰ ਕਹਾਵਤ ਰਾਹੀਂ 'ਆਪ' ਦੀ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ।
"ਆਦਰਸ਼ਾਂ ਦੀ ਗੱਲ ਕਰਨ ਵਾਲੇ ਖ਼ੁਦ ਵਿਕ ਗਏ"
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜਦਿਆਂ ਕਿਹਾ: "ਆਏ ਥੇ ਤਵੇਫੋ ਕੇ ਕੋਠੇ ਬੰਦ ਕਰਵਾਨੇ, ਸਿੱਕੋ ਕੀ ਠੰਨਕਾਰ ਸੁਣੀ ਔਰ ਖੁਦ ਹੀ ਮੁਜਰਾ ਕਰ ਬੈਠੇ।"
ਖਹਿਰਾ ਦਾ ਇਸ਼ਾਰਾ ਉਨ੍ਹਾਂ ਦਾਅਵਿਆਂ ਵੱਲ ਸੀ ਜਦੋਂ ਆਮ ਆਦਮੀ ਪਾਰਟੀ ਨੇ ਰਾਜਨੀਤੀ ਨੂੰ ਸਾਫ਼-ਸੁਥਰਾ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਲਿਆਉਣ ਦਾ ਵਾਅਦਾ ਕੀਤਾ ਸੀ। ਖਹਿਰਾ ਨੇ ਤੰਜ ਕਸਦਿਆਂ ਕਿਹਾ ਕਿ ਜਿਹੜੇ ਲੋਕ ਸਿਆਸਤ ਵਿੱਚੋਂ ਗੰਦਗੀ ਸਾਫ਼ ਕਰਨ ਆਏ ਸਨ, ਅੱਜ ਉਹ ਪੈਸੇ ਅਤੇ ਸੱਤਾ ਦੀ ਚਮਕ ਦੇਖ ਕੇ ਖ਼ੁਦ ਉਸੇ ਰੰਗ ਵਿੱਚ ਰੰਗੇ ਗਏ ਹਨ।
ਪੈਸੇ ਦੀ ਰਾਜਨੀਤੀ ਦੇ ਲੱਗੇ ਇਲਜ਼ਾਮ
ਖਹਿਰਾ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਜੋੜੀ 'ਤੇ ਵਾਰ ਕਰਦਿਆਂ ਕਿਹਾ ਕਿ ਪਾਰਟੀ ਦੇ 7 ਮੈਂਬਰਾਂ ਦਾ ਇੱਕੋ ਵੇਲੇ ਸਾਥ ਛੱਡਣਾ ਇਹ ਸਾਬਿਤ ਕਰਦਾ ਹੈ ਕਿ 'ਆਪ' ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪਾਰਟੀ ਨੇ "ਪੈਸੇ ਦੀ ਰਾਜਨੀਤੀ" ਦੀ ਜਿਹੜੀ ਪਿਰਤ ਪਾਈ ਸੀ, ਅੱਜ ਉਸੇ ਪੈਸੇ ਦੀ ਖਣਕ ਨੇ ਇਨ੍ਹਾਂ ਦੇ ਆਪਣੇ ਕਿਲੇ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ।
ਸਿਆਸੀ ਮਾਹਿਰਾਂ ਦੀ ਰਾਏ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਖਹਿਰਾ ਵੱਲੋਂ ਵਰਤੀ ਗਈ ਇਹ ਸ਼ਬਦਾਵਲੀ 'ਆਪ' ਦੇ ਅਕਸ ਨੂੰ ਵੱਡੀ ਸੱਟ ਮਾਰ ਸਕਦੀ ਹੈ, ਕਿਉਂਕਿ ਇਹ ਸਿੱਧਾ ਪਾਰਟੀ ਦੀ "ਕਥਨੀ ਅਤੇ ਕਰਨੀ" ਦੇ ਫਰਕ ਨੂੰ ਨਿਸ਼ਾਨਾ ਬਣਾਉਂਦੀ ਹੈ।