ਮੁਹਾਲੀ ਕਾਰਨੀਵਲ ’ਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ
ਮੁਹਾਲੀ ਕਾਰਨੀਵਲ 2026 ਵਿਚ ਵਿਦਿਆਰਥੀਆਂ ਨੇ ਲਿਆ ਹਿੱਸਾ
Publish Date: Fri, 06 Feb 2026 05:21 PM (IST)
Updated Date: Fri, 06 Feb 2026 05:23 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਮੁਹਾਲੀ ਕਾਰਨੀਵਲ 2026 ਵਿਚ ਵੱਖ-ਵੱਖ ਕਲਾ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਮੁਹਾਲੀ ਦੇ ਸਾਰਸ ਮੇਲਾ ਗਰਾਊਂਡ ਸੈਕਟਰ-88 ’ਚ 10 ਜਨਵਰੀ ਤਕ ਚੱਲ ਰਹੇ ਮੁਹਾਲੀ ਕਾਰਨੀਵਲ 2026 ’ਚ ਕਾਲਜ ਦੇ ਵਿਦਿਆਰਥੀਆਂ ਨੇ ਗੀਤ/ਗ਼ਜ਼ਲ, ਮੋਨੋ ਐਕਟਿੰਗ, ਸਕਿੱਟ, ਛਿੱਕੂ ਬਣਾਉਣਾ, ਸਟੈਂਡ ਅੱਪ ਕਮੇਡੀ, ਮਿਮਿਕਰੀ, ਕਵਿਤਾ ਉਚਾਰਣ ਆਦਿ ਦੀਆਂ ਪੇਸ਼ਕਾਰੀਆਂ ਦਿੱਤੀਆਂ। ਪੰਜਾਬ ਸਖੀ ਸ਼ਕਤੀ ਮੇਲਾ ਦੀ ਥੀਮ ਅਧੀਨ ਕਰਵਾਏ ਜਾ ਰਹੇ ਇਸ ਮੁਹਾਲੀ ਕਾਰਨੀਵਲ ’ਚ ਕਾਲਜ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਵਿਚ ਔਰਤ ਅਧਿਕਾਰਾਂ ਦੀ ਗੱਲ ਕੀਤੀ ਅਤੇ ਔਰਤਾਂ ਪ੍ਰਤੀ ਸਮਾਜ ਦੇ ਨਜ਼ਰੀਏ ਉੱਪਰ ਚੋਟ ਕੀਤੀ। ਇਸ ਮੁਹਾਲੀ ਕਾਰਨੀਵਲ ’ਚ ਕਾਲਜ ਦੇ ਵਿਦਿਆਰਥੀ ਕੁਲਵੀਰ ਸਿੰਘ (ਗੀਤ), ਪ੍ਰਭਾਤ ਯਾਦਵ (ਸਟੈਂਡ ਅੱਪ ਕਮੇਡੀ, ਮੋਨੋ ਐਕਟਿੰਗ), ਭੂਮਿਕਾ (ਛਿੱਕੂ ਬਣਾਉਣਾ) ਚੇਤਨਾ (ਮਿਮਿਕਰੀ, ਮੋਨੋ ਐਕਟਿੰਗ) ਲਵਪ੍ਰੀਤ ਸਿੰਘ (ਸਕਿੱਟ, ਮੋਨੋ ਐਕਟਿੰਗ) ਅਕਵੰਤ ਕੌਰ (ਸਕਿੱਟ, ਕਵਿਤਾ ਉਚਾਰਣ) ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।