ਕ੍ਰਿਕਟ ਮੈਚ ਲਈ ਦਰਸ਼ਕਾਂ ਵਿਚ ਦਿਖਿਆ ਉਤਸ਼ਾਹ
ਕ੍ਰਿਕਟ ਮੈਚ ਲਈ ਦਰਸ਼ਕਾਂ ਵਿਚ ਦਿਖਿਆ ਉਤਸ਼ਾਹ, ਪਖ਼ਾਨੇ ਤੇ ਟ੍ਰੈਫਿਕ ਦੀ ਕਾਰਨ ਲੋਕ ਹੋਏ ਪਰੇਸ਼ਾਨ
Publish Date: Tue, 31 Mar 2026 09:31 PM (IST)
Updated Date: Wed, 01 Apr 2026 04:19 AM (IST)

ਪਖ਼ਾਨੇ ਤੇ ਟ੍ਰੈਫਿਕ ਦੀ ਕਾਰਨ ਲੋਕ ਹੋਏ ਪਰੇਸ਼ਾਨ ਗੁਰਪ੍ਰੀਤ ਸਿੰਘ ਮਨੀ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਮੰਗਲਵਾਰ ਨੂੰ ਆਈਪੀਐੱਲ ਮੈਚ ਦੀ ਸ਼ੁਰੂਆਤ ਮੌਕੇ ਪੰਜਾਬ ਕਿੰਗਸ ਅਤੇ ਗੁਜਰਾਤ ਟਾਈਟਨਸ ਟੀਮਾਂ ਦੇ ਮੈਚ ਦੌਰਾਨ ਪੀਸੀਏ ਸਟੇਡੀਅਮ ਮਹਾਰਾਜਾ ਯਾਦਵਿੰਦਰਾ ਸਟੇਡੀਅਮ ਵਿਖੇ ਇਲਾਕੇ ਦੇ ਲੋਕ ਅਤੇ ਦੇਸ਼-ਵਿਦੇਸ਼ ਦੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੱਡੀਆਂ ਲਾਈਨਾਂ ਮੈਚ ਦੇਖਣ ਲਈ ਲੱਗੀਆਂ ਰਹੀਆਂ। ਲੋਕਾਂ ਵੱਲੋਂ ਪੰਜਾਬ ਅਤੇ ਗੁਜਰਾਤ ਦੀ ਟੀਮਾਂ ਦੀ ਜਰਸੀਆਂ ਪਾਈਆਂ ਹੋਈਆਂ ਸਨ। ਇਸ ਦੌਰਾਨ ਪੀਆਰ ਹੋਰ ਰੋਡ ’ਤੇ ਪੁਲਿਸ ਵੱਲੋਂ ਟ੍ਰੈਫਿਕ ਨੂੰ ਲੈ ਕੇ ਸਖ਼ਤ ਇੰਤਜਾਮ ਕੀਤੇ ਗਏ ਸਨ, ਪਰ ਟ੍ਰੈਫਿਕ ਕਰਨ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ। ਸਟੇਡੀਅਮ ਤੋਂ ਦੋ ਤੋਂ ਢਾਈ ਕਿਲੋਮੀਟਰ ਦੇ ਵਿਚਕਾਰ ਪੁਲਿਸ ਵੱਲੋਂ ਬੈਰੀਗੇਡ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਜਿਨਾਂ ਕੋਲ ਟਿਕਟਾਂ ਸਨ, ਉਨ੍ਹਾਂ ਨੂੰ ਹੀ ਅੰਦਰ ਭੇਜਿਆ ਜਾ ਰਿਹਾ ਸੀ। ਇਸ ਮੌਕੇ ਪਹਿਲਾਂ ਵਾਂਗ ਹੀ ਨੇੜੇ ਪੈਂਦੇ ਠੇਕੇ ’ਤੇ ਭੀੜ ਆਮ ਨਾਲੋਂ ਜ਼ਿਆਦਾ ਵੇਖਣ ਨੂੰ ਮਿਲੀ ਅਤੇ ਪਾਰਕਿੰਗ ਲਈ ਪਿੰਡਾਂ ਦੇ ਲੋਕਾਂ ਵੱਲੋਂ ਆਪਣੀ ਨਿੱਜੀ ਜਗ੍ਹਾ ’ਤੇ ਪਾਰਕਿੰਗ ਬਣਾਈ ਹੋਈ ਸੀ, ਜਿਸ ਦਾ ਕਿਰਾਇਆ ਟੂ-ਵ੍ਹੀਲਰ ਲਈ 100 ਰੁਪਏ ਅਤੇ ਬਾਕੀਆਂ ਗੱਡੀਆਂ ਲਈ 200 ਤੋਂ 250 ਰੁਪਏ ਰੱਖਿਆ ਹੋਇਆ ਸੀ, ਜਿਸ ਤੋਂ ਆਮ ਪਿੰਡਾਂ ਦੇ ਲੋਕਾਂ ਨੂੰ ਮੈਚ ਦੇ ਦੌਰਾਨ ਭਾਰੀ ਮੁਨਾਫ਼ਾ ਹੋਇਆ।