ਸੋਹਾਣਾ ਹਸਪਤਾਲ ਮੋਹਾਲੀ ਵੱਲੋਂ 500 ਰੋਬੋਟਿਕ ਸਰਜਰੀਆਂ ਪੂਰੀਆਂ
ਸੋਹਾਣਾ ਹਸਪਤਾਲ ਮੋਹਾਲੀ ਵੱਲੋਂ 500 ਰੋਬੋਟਿਕ ਸਰਜਰੀਆਂ ਪੂਰੀਆਂ
Publish Date: Sat, 24 Jan 2026 07:55 PM (IST)
Updated Date: Sun, 25 Jan 2026 04:19 AM (IST)

ਫ਼ੋਟੋ - ਸੋਹਣਾ ਹਸਪਤਾਲ, ਸੈਕਟਰ 77 ਵਿਖੇ 500 ਰੋਬੌਟਿਕਸ ਸਰਜਰੀਆਂ ਪੂਰੀਆ ਕਰਨ ਵਾਲੀ ਹੋਣਹਾਰ ਟੀਮ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੋਹਾਣਾ ਹਸਪਤਾਲ ਮੋਹਾਲੀ ਨੇ ਆਪਣੇ ਰੋਬੋਟਿਕ ਪ੍ਰੋਗਰਾਮ ਤਹਿਤ 500 ਸਫਲ ਰੋਬੋਟਿਕ ਸਰਜਰੀਆਂ ਦਾ ਅੰਕੜਾ ਪਾਰ ਕਰ ਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹਸਪਤਾਲ ’ਚ ਇਹ ਸਰਜਰੀਆਂ ਤਜਰਬੇਕਾਰ ਸਰਜਨਾਂ ਦੁਆਰਾ ਪ੍ਰੋਸਟੇਟ ਅਤੇ ਬਲੈਡਰ ਕੈਂਸਰ, ਗੁਰਦੇ ਦੀਆਂ ਪ੍ਰਕਿਰਿਆਵਾਂ, ਬੱਚੇਦਾਨੀ ਕੱਢਣ, ਹਰਨੀਆ ਰਿਪੇਅਰ, ਪਿੱਤੇ ਦੀ ਪੱਥਰੀ ਅਤੇ ਕੈਂਸਰ ਦੇ ਹੋਰ ਇਲਾਜਾਂ ਲਈ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮਰੀਜ਼ਾਂ ਲਈ ਵਿਸ਼ੇਸ਼ ਪੈਕੇਜਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਸਰਜਰੀ ਲਈ ਮੁਫ਼ਤ ਰਾਏ ਦੀ ਸਹੂਲਤ, ਰੋਬੋਟਿਕ ਸਰਜਰੀ ਤੋਂ ਪਹਿਲਾਂ ਦੇ ਟੈਸਟਾਂ ਤੇ 50% ਦੀ ਛੋਟ, ਰੋਬੋਟਿਕ ਕੈਂਸਰ ਸਰਜਰੀਆਂ ਲਈ ਵਿਸ਼ੇਸ਼ ਰਿਆਇਤੀ ਪੈਕੇਜ ਅਤੇ ਸਰਜਰੀ ਤੋਂ ਬਾਅਦ ਦੋ ਮੁਫ਼ਤ ਫਾਲੋ-ਅਪ ਵਿਜ਼ਿਟ ਸ਼ਾਮਲਿ ਹੈ। ਇਸ ਮੌਕੇ ਡਾ. ਗਗਨਦੀਪ ਸਿੰਘ ਸੱਚਦੇਵਾ ਕਿਹਾ ਕਿ 500 ਰੋਬੋਟਿਕ ਸਰਜਰੀਆਂ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਸਾਡਾ ਮਕਸਦ ਇਸ ਮਹਿੰਗੀ ਤਕਨੀਕ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣਾ ਹੈ। ਜਦਕਿ ਡਾ. ਕਰਮਵੀਰ ਸਿੰਘ ਸੱਭਰਵਾਲ ਚੀਫ ਯੂਰੋ ਰੋਬੋਟਿਕ ਸਰਜਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਰੋਬੋਟਿਕ ਤਕਨੀਕ ਨਾਲ ਗੁੰਝਲਦਾਰ ਕੈਂਸਰ ਸਰਜਰੀਆਂ ਵਿਚ ਸ਼ੁੱਧਤਾ ਵਧਦੀ ਹੈ, ਜੋ ਮਰੀਜ਼ਾਂ ਲਈ ਵਧੇਰੇ ਸੁਰੱਖਿਅਤ ਹੈ।