- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
31 ਜਨਵਰੀ ਨੂੰ 1996 ਬੈਚ ਦੇ ਸੀਨੀਅਰ ਆਈਏਐੱਸ ਅਧਿਕਾਰੀ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਏਕੇ ਸਿਨਹਾ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਨੂੰ ਲੈ ਕੇ ਰਾਜ ਦੀ ਬਿਊਰੋਕ੍ਰੇਸੀ 'ਚ ਇੱਕ ਤਰ੍ਹਾਂ ਦੀ ਅਸਹਿਜ ਉਦਾਸੀ ਤੇ ਨਿਰਾਸ਼ਾ ਵੇਖਣ ਨੂੰ ਮਿਲੀ।

ਸਟੇਟ ਬਿਊਰੋ, ਚੰਡੀਗੜ੍ਹ: 31 ਜਨਵਰੀ ਨੂੰ 1996 ਬੈਚ ਦੇ ਸੀਨੀਅਰ ਆਈਏਐੱਸ ਅਧਿਕਾਰੀ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਏਕੇ ਸਿਨਹਾ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਨੂੰ ਲੈ ਕੇ ਰਾਜ ਦੀ ਬਿਊਰੋਕ੍ਰੇਸੀ 'ਚ ਇੱਕ ਤਰ੍ਹਾਂ ਦੀ ਅਸਹਿਜ ਉਦਾਸੀ ਤੇ ਨਿਰਾਸ਼ਾ ਵੇਖਣ ਨੂੰ ਮਿਲੀ। ਇਹ ਉਦਾਸੀ ਕਿਸੇ ਨਿੱਜੀ ਹਰਮਨਪਿਆਰਤਾ ਤੋ਼ ਵੱਧ ਉਸ ਪ੍ਰਸ਼ਾਸਨਿਕ ਵਿਹਾਰ ਨੂੰ ਲੈ ਕੇ ਹੈ, ਜਿਸ ਤਰ੍ਹਾਂ ਨਾਲ ਇੱਕ ਸੀਨੀਅਰ ਅਧਿਕਾਰੀ ਨੂੰ ਸੇਵਾਮੁਕਤੀ ਤੋਂ ਪਹਿਲਾਂ ਅਤੇ ਆਖ਼ਰੀ ਸਮੇਂ 'ਚ ਟ੍ਰੀਟ ਕੀਤਾ ਗਿਆ।
ਏਕੇ ਸਿਨਹਾ ਉਨ੍ਹਾਂ ਅਧਿਕਾਰੀਆਂ 'ਚ ਸ਼ਾਮਲ ਰਹੇ ਹਨ, ਜਿਨ੍ਹਾਂ ਨੇ ਮੌਜੂਦਾ ਸਰਕਾਰ ਦੌਰਾਨ ਸਭ ਤੋ਼ ਲੰਬੇ ਸਮੇਂ ਤੱਕ ਵਿੱਤ ਵਿਭਾਗ ਵਰਗੇ ਅਹਿਮ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ ਇੱਕ ਜਨਵਰੀ 2026 ਤੋਂ ਵਧੀਕ ਮੁੱਖ ਸਕੱਤਰ (ਏਸੀਐੱਸ) ਦੇ ਅਹੁਦੇ 'ਤੇ ਤਰੱਕੀ ਮਿਲਣੀ ਸੀ, ਪਰ ਇਹ ਤਰੱਕੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ।
ਇੰਨਾ ਹੀ ਨਹੀਂ, ਸੇਵਾਮੁਕਤੀ ਤੋਂ ਠੀਕ ਪਹਿਲਾਂ ਦੇ ਤਿੰਨ ਮਹੀਨਿਆਂ 'ਚ ਸਰਕਾਰ ਨੇ ਉਨ੍ਹਾਂ ਨੂੰ ਕੋਈ ਪੋਸਟਿੰਗ ਵੀ ਨਹੀਂ ਸੌਂਪੀ, ਜਿਸ ਨਾਲ ਪ੍ਰਸ਼ਾਸਨਿਕ ਹਲਕਿਆਂ 'ਚ ਨਿਰਾਸ਼ਾ ਹੈ।
ਪਾਵਰਕਾਮ ਨੂੰ ਚੇਅਰਮੈਨ ਨਿਯੁਕਤ ਕਰਨ ਦੀ ਹੋ ਰਹੀ ਸੀ ਗੱਲ
ਸੂਤਰਾਂ ਅਨੁਸਾਰ, ਇਕ ਸਮੇਂ ਇਹ ਚਰਚਾ ਵੀ ਜ਼ੋਰਾਂ 'ਤੇ ਸੀ ਕਿ ਸੇਵਾਮੁਕਤੀ ਤੋਂ ਬਾਅ ਏਕੇ ਸਿਨਹਾ ਨੂੰ ਪਾਵਰਕਾਮ ਦਾ ਸਥਾਈ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਵਿੱਤ ਅਤੇ ਪ੍ਰਸ਼ਾਸਨਿਕ ਮਾਮਲਿਆਂ 'ਚ ਉਨ੍ਹਾਂ ਦੇ ਲੰਬੇ ਤਜਰਬੇ ਦਾ ਲਾਭ ਸਰਕਾਰ ਅੱਗੇ ਵੀ ਉਠਾਏਗੀ। ਪਰ ਨਵੇਂ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਹਾਲਾਤ ਅਚਾਨਕ ਬਦਲ ਗਏ।
ਪਾਵਰਕਾਮ ਚੇਅਰਮੈਨ ਦੀ ਚਰਚਾ ਠੰਢੇ ਬਸਤੇ 'ਚ ਚਲੀ ਗਈ ਅਤੇ ਸਿਨਹਾ ਨੂੰ ਨਾ ਤਾਂ ਕੋਈ ਜ਼ਿੰਮੇਵਾਰੀ ਦਿੱਤੀ ਗਈ ਅਤੇ ਨਾ ਹੀ ਉਮੀਦ ਅਨੁਸਾਰ ਤਰੱਕੀ। ਬਿਊਰੋਕ੍ਰੇਸੀ 'ਚ ਇਸ ਨੂੰ ਇਕ ਗਲਤ ਸੰਦੇਸ਼ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਵਿਹਾਰ ਨਾ ਸਿਰਫ਼ ਇਕ ਸੀਨੀਅਰ ਅਧਿਕਾਰੀ ਦੇ ਮਨੋਬਲ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪੂਰੀ ਪ੍ਰਸ਼ਾਸਨਿਕ ਵਿਵਸਥਾ 'ਚ ਅਸੁਰੱਖਿਆ ਅਤੇ ਅਨਿਸ਼ਚਿਤਤਾ ਦੀ ਭਾਵਨਾ ਪੈਦਾ ਕਰਦਾ ਹੈ।
ਕਈ ਅਫ਼ਸਰਾਂ ਦਾ ਕਹਿਣਾ ਹੈ ਕਿ ਭਾਵੇਂ ਏਕੇ ਸਿਨਹਾ ਵਿਵਾਦਾਂ ਤੋਂ ਦੂਰ ਰਹੇ ਹੋਣ, ਪਰ ਉਨ੍ਹਾਂ ਨੂੰ ਬਿਨਾਂ ਪੋਸਟਿੰਗ ਅਤੇ ਤਰੱਕੀ ਦੇ ਸੇਵਾਮੁਕਤ ਕਰਨਾ ਪ੍ਰਸ਼ਾਸਨਿਕ ਰਵਾਇਤਾਂ ਦੇ ਖਿਲਾਫ਼ ਹੈ। ਇਸੇ ਕਾਰਨ ਉਨ੍ਹਾਂ ਦੀ ਸੇਵਾਮੁਕਤੀ ਨੂੰ ਲੈ ਕੇ ਪੰਜਾਬ ਦੀ ਬਿਊਰੋਕ੍ਰੇਸੀ 'ਚ ਖਾਮੋਸ਼ ਨਾਰਾਜ਼ਗੀ ਅਤੇ ਨਿਰਾਸ਼ਾ ਸਾਫ਼ ਤੌਰ 'ਤੇ ਮਹਿਸੂਸ ਕੀਤੀ ਜਾ ਰਹੀ ਹੈ।