ਹਿੰਦੂ ਹੱਕਾਂ ਲਈ ਖਰੜ ’ਚ ਸ਼ਿਵ ਸੈਨਾ ਪੰਜਾਬ ਵੱਲੋਂ ਰੋਸ ਮਾਰਚ ਕਰਵਾਇਆ
ਹਿੰਦੂ ਹੱਕਾਂ ਲਈ ਖਰੜ ’ਚ ਸ਼ਿਵ ਸੈਨਾ ਪੰਜਾਬ ਵੱਲੋਂ ਰੋਸ ਮਾਰਚ ਆਯੋਜਿਤ
Publish Date: Fri, 27 Mar 2026 05:47 PM (IST)
Updated Date: Fri, 27 Mar 2026 05:50 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼ਿਵ ਸੈਨਾ ਪੰਜਾਬ ਵੱਲੋਂ ਹਿੰਦੂ ਸਮਾਜ ਦੇ ਹੱਕਾਂ ਦੀ ਰੱਖਿਆ ਲਈ ਖਰੜ ਸ਼ਹਿਰ ’ਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਅਤੇ ਕੌਮੀ ਚੇਅਰਮੈਨ ਰਾਜੀਵ ਟੰਡਨ ਦੇ ਪ੍ਰਬੰਧ ਹੇਠ ਕੀਤਾ ਗਿਆ। ਇਹ ਰੋਸ ਮਾਰਚ ਦੁਪਹਿਰ 12 ਵਜੇ ਮੇਨ ਬਾਜ਼ਾਰ ਖਰੜ ਤੋਂ ਸ਼ੁਰੂ ਹੋਇਆ ਅਤੇ ਸ਼੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗੌਸ਼ਾਲਾ ਵਿਖੇ ਸਮਾਪਤ ਹੋਇਆ। ਮਾਰਚ ਵਿਚ ਵੱਡੀ ਗਿਣਤੀ ’ਚ ਹਿੰਦੂ ਸਮਾਜ ਦੇ ਲੋਕਾਂ ਨੇ ਭਾਗ ਲਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸੰਜੀਵ ਘਨੌਲੀ ਨੇ ਕਿਹਾ ਕਿ ਪੰਜਾਬ ਵਿਚ ਹਿੰਦੂ ਸਮਾਜ ਨਾਲ ਲਗਾਤਾਰ ਅਣਡਿੱਠੀ ਹੋ ਰਹੀ ਹੈ, ਜਿਸਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰਾਂ ਦੀ ਸੰਭਾਲ ਵੱਲ ਸਰਕਾਰ ਦੀ ਬੇਪਰਵਾਹੀ ਸਪੱਸ਼ਟ ਹੈ ਅਤੇ ਗੌ ਸੇਵਾ ਸੈਸ ਦੇ ਬਾਵਜੂਦ ਵੀ ਗਊ ਮਾਤਾ ਦੀ ਹਾਲਤ ਬੇਹੱਦ ਨਾਜ਼ੁਕ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦਾ ਹਿੰਦੂ ਵਪਾਰੀ ਵਰਗ ਸਿਰਫ਼ ਟੈਕਸ ਦੇ ਸਰੋਤ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਵਪਾਰੀਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਰੋਸ ਮਾਰਚ ਦਾ ਮਕਸਦ ਹਿੰਦੂ ਸਮਾਜ ਨੂੰ ਜਾਗਰੂਕ ਕਰਨਾ ਅਤੇ ਆਪਣੇ ਅਧਿਕਾਰਾਂ ਲਈ ਇਕੱਠਾ ਕਰਨਾ ਹੈ। ਸ਼ਿਵ ਸੈਨਾ ਪੰਜਾਬ ਯੂਥ ਪੰਜਾਬ ਚੇਅਰਮੈਨ ਅਰਵਿੰਦ ਗੌਤਮ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼ਿਵ ਸੈਨਾ ਪੰਜਾਬ ਵੱਲੋਂ ਹਰ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਰਾਜੇਸ਼ ਗਰਗ ਪੰਜਾਬ ਪ੍ਰਧਾਨ, ਮਿੱਕੀ ਪੰਡਿਤ ਯੂਥ ਉਤਰ ਭਾਰਤ ਪ੍ਰਧਾਨ, ਰਾਮ ਬਚਨ ਮੀਤ ਪ੍ਰਧਾਨ ਪੰਜਾਬ, ਸੰਜੀਵ ਸਿੰਗਲਾ, ਸੁਸ਼ੀਲ ਬਾਂਸਲ, ਬਲਵਿੰਦਰ ਸਿੰਘ, ਸੰਜੀਵ ਰਾਜਪੁਰਾ, ਐਡਵੋਕੇਟ ਮੁਧਿਤ ਭਾਰਦਵਾਜ, ਰਾਜ ਯਾਦਵ, ਪਰਵਿੰਦ ਅਰੋੜਾ, ਗੁਰਦੇਵ ਸਿੰਘ, ਅਮਿਤ ਕੌਂਡਲ, ਉਪਿੰਦਰ ਸ਼ਰਮਾ, ਰਾਜੇਸ਼ ਮਲਿਕ, ਜਤਿੰਦਰ ਸ਼ਰਮਾ ਅਤੇ ਦਨੇਸ਼ ਕੁਸ਼ਵਾਹਾ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਸਨ।