ਸ਼ਿਵ ਜੋਤੀ ਕਾਲੋਨੀ, ਮੋਰਠੀਕਰੀ ਨੇ ਨਵੇਂ ਸਾਲ 'ਤੇ ਲੰਗਰ ਲਾਇਆ
ਸ਼ਿਵ ਜੋਤੀ ਕਾਲੋਨੀ, ਮੋਰਠੀਕਰੀ ਨੇ ਨਵੇਂ ਸਾਲ 'ਤੇ ਲੰਗਰ ਲਾਇਆ
Publish Date: Thu, 01 Jan 2026 05:58 PM (IST)
Updated Date: Thu, 01 Jan 2026 05:59 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਮੋਰ ਠੀਕਰੀ ਦੀ ਸ਼ਿਵ ਜੋਤੀ ਕਾਲੋਨੀ ਦੇ ਵਸਨੀਕਾਂ ਵੱਲੋਂ ਨਵੇਂ ਸਾਲ ਦੇ ਮੌਕੇ ਰਸ, ਚਾਹ ਅਤੇ ਖੀਰ ਦਾ ਲੰਗਰ ਲਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ, ਪਵਨ ਕੁਮਾਰ, ਵਿਨੋਦ ਕਸ਼ਯਪ, ਕੱਲੂ ਰਾਮ, ਅਭੈ, ਪੱਪੂ ਅਤੇ ਵਿਕੀ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਕਾਲੋਨੀ ਵਾਸੀਆਂ ਨੇ ਕਿਹਾ ਕਿ ਲੰਗਰ ਲਗਾ ਕੇ ਭਾਈਚਾਰੇ ਵਿਚ ਖੁਸ਼ੀਆਂ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਆਯੋਜਕਾਂ ਨੇ ਮੁਬਾਰਕਪੁਰ ਕੁਸ਼ਟ ਆਸ਼ਰਮ ਵਿਖੇ ਜਾ ਕੇ ਵੀ ਲੋਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ।