ਡਾ. ਮੁਲਤਾਨੀ ਦੀ ਅਗਵਾਈ ਹੇਠ ਸ਼ੈੱਲਟਰ ਨੇ ਚੌਥਾ ਸਬਮਰਸੀਬਲ ਬੋਰ ਲਗਵਾਇਆ
ਡਾ. ਮੁਲਤਾਨੀ ਦੀ ਅਗਵਾਈ ਹੇਠ ਸ਼ੈੱਲਟਰ ਨੇ ਚੌਥਾ ਸਬਮਰਸੀਬਲ ਬੋਰ ਲਗਵਾਇਆ
Publish Date: Wed, 21 Jan 2026 07:34 PM (IST)
Updated Date: Wed, 21 Jan 2026 07:36 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸਮਾਜ ਸੇਵੀ ਸੰਸਥਾ ਸ਼ੈੱਲਟਰ ਚੈਰੀਟੇਬਲ ਟਰੱਸਟ ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪਿਛਲੇ ਤੀਹ ਸਾਲਾ ਤੋਂ ਚੱਲਦੀ ਸਹਿਯੋਗ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਮਾਜਰਾ ਵਿਚ ਇਕ ਸਬਮਰਸੀਬਲ ਬੋਰ ਲਗਵਾਇਆ ਗਿਆ ਤਾਂ ਕਿ ਬੱਚੇ ਸਾਫ਼ ਪਾਣੀ ਪੀ ਸਕਣ। ਡਾ. ਮੁਲਤਾਨੀ ਨੇ ਦੱਸਿਆ ਕਿ ਸਾਫ਼ ਪਾਣੀ ਲਈ ਸ਼ੈੱਲਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਘੋਲੂਮਾਜਰਾ ਅਤੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਲਾਲੜੂ ਪਿੰਡ ਵਿਚ ਪਹਿਲਾਂ ਵੀ ਸਬਮਰਸੀਬਲ ਸਮੇਤ ਆਰਓ ਲਗਵਾਏ ਜਾ ਚੁੱਕੇ ਹਨ। ਸਕੂਲਾਂ ਦੀ ਪਿਛਲੇ ਕਈ ਸਾਲਾ ਤੋਂ ਸ਼ੈੱਲਟਰ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ, ਜਿਸ ਵਿਚ ਖੇਡ ਗਰਾਊਂਡ, ਬਿਜਲੀ, ਪੱਖੇ, ਸਾਫ਼ ਪਾਣੀ, ਵਾਟਰ ਕੂਲਰ, ਪਖ਼ਾਨੇ, ਬੈਂਚ, ਕਮਰੇ ਅਤੇ ਧੂੰਆਂ ਰਹਿਤ ਭੱਠੀ ਚੁੱਲਾ ਆਦਿ ਤੋਂ ਇਲਾਵਾ ਸਾਫ਼ ਸਫ਼ਾਈ ਦਾ ਕੰਮ ਵੀ ਸ਼ਾਮਲ ਹੈ। ਡਾ. ਮੁਲਤਾਨੀ ਨੇ ਕਿਹਾ ਕਿ ਲੋੜਵੰਦ ਸਕੂਲਾਂ ਵਿਚ ਇਹ ਸੇਵਾਵਾਂ ਭਵਿੱਖ ਵਿਚ ਵੀ ਚਲਦੀਆਂ ਰਹਿਣਗੀਆਂ। ਡਾ. ਮੁਲਤਾਨੀ ਨੇ ਦੱਸਿਆ ਕਿ ਬੱਚਿਆਂ ਦੀ ਚੰਗੀ ਸਿਹਤ ਦਾ ਧਿਆਨ ਰੱਖ ਕੇ ਹੀ ਚੰਗੀ ਪੜ੍ਹਾਈ ਦੀ ਆਸ ਕੀਤੀ ਜਾ ਸਕਦੀ, ਕਿਉਂਕਿ “ਸਵਾਸਥ ਦਿਮਾਗ ਸਵਾਸਥ ਸਰੀਰ ਵਿਚ ਹੀ ਹੋ ਸਕਦਾ। ਡਾ. ਮੁਲਤਾਨੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਿਆ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿਚ ਰੁਕਾਵਟ ਨਾ ਆਵੇ। ਇਸ ਮੌਕੇ ਸ਼ੈੱਲਟਰ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ, ਸਕੂਲ ਦੇ ਇੰਚਾਰਜ ਹਰਪ੍ਰੀਤ ਸਿੰਘ ਤੋਂ ਇਲਾਵਾ ਸਟਾਫ਼ ਹਾਜ਼ਰ ਸੀ।