ਡਾ. ਅੰਬੇਡਕਰ ਜੈਅੰਤੀ ’ਤੇ ਸੈਮੀਨਾਰ ਕਰਵਾਇਆ
ਡਾ. ਅੰਬੇਡਕਰ ਜੈਅੰਤੀ 'ਤੇ ਸੈਮੀਨਾਰ ਕਰਵਾਇਆ
Publish Date: Mon, 20 Apr 2026 09:29 PM (IST)
Updated Date: Mon, 20 Apr 2026 09:33 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼ਹਿਰ ਦੀ ਸਮਾਜਿਕ ਜਥੇਬੰਦੀ ਸ਼੍ਰੀ ਗੁਰੂ ਰਵਿਦਾਸ ਸਭਾ ਖਰੜ ਵੱਲੋਂ ਸ਼੍ਰੀ ਗੁਰੂ ਰਵਿਦਾਸ ਭਵਨ ਖਰੜ ਵਿਖੇ ਇਕ ਭਰਮਾ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿੱਦਿਅਕ ਮਾਹਰ ਤੇ ਸੈਕਟਰ 11 ਗੌਰਮਿੰਟ ਕਾਲਜ ਦੇ ਡੀਨ ਡਾ. ਗੁਰਮੇਲ ਸਿੰਘ ਨੇ ਕੀਤੀ। ਇਸ ਮੌਕੇ ਮੰਚ ’ਤੇ ਐੱਚਆਰ ਰਾਏ ਸਾਬਕਾ ਸੈਸ਼ਨ ਜੱਜ, ਖੁਸ਼ੀ ਰਾਮ ਸੇਵਾਮੁਕਤ ਆਈਏਐੱਸ, ਕਰਨਲ ਪ੍ਰਿਥਵੀ ਰਾਜ ਕੁਮਾਰ ਅਤੇ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਮੌਜੂਦ ਸਨ। ਸਮਾਗਮ ਦੇ ਸ਼ੁਰੂਆਤੀ ਪਲਾਂ ਵਿਚ ਮਲਕੀਤ ਸਿੰਘ ਨਾਗਰਾ ਨੇ ਡਾ. ਅੰਬੇਡਕਰ ਬਾਰੇ ਦੋ ਗੀਤ ਤਰੰਨਮ ਵਿਚ ਪੇਸ਼ ਕੀਤੇ ਅਤੇ ਬੇਬੀ ਪ੍ਰਾਚੀ ਅਤੇ ਅਰਾਧਿਆ ਕੈਂਥ ਨੇ ਵੀ ਬਾਬਾ ਸਾਹਿਬ ਬਾਰੇ ਲਘੂ ਲੇਖ ਪੜ੍ਹੇ। ਸੰਚਾਲਕ ਹਰਨਾਮ ਸਿੰਘ ਡੱਲਾ ਨੇ ਸਭ ਤੋਂ ਪਹਿਲਾਂ ਡਾ. ਰਜਿੰਦਰ ਸਿੰਘ ਕਰਾਲੀ ਨੂੰ ਸੈਮੀਨਾਰ ਦੇ ਬੁਲਾਰੇ ਦੇ ਤੌਰ ’ਤੇ ਪੇਸ਼ ਕੀਤਾ। ਡਾ. ਕੁਰਾਲੀ ਨੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਿੱਖ ਗੁਰੂਆਂ, ਸੰਤ ਕਬੀਰ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰ ਲੋਕਾਂ ਦਾ ਰਾਹ ਰੋਸ਼ਨਾ ਰਹੇ ਹਨ। ਬਾਬਾ ਸਾਹਿਬ ਦਾ ਮੱਤ ਸੀ ਕਿ ਮੇਰੀ ਪੂਜਾ ਦੀ ਬਜਾਏ, ਵਿਚਾਰ ਨੂੰ ਅਪਣਾਉਣਾ ਹੈ। ਸਮਾਗਮ ਦੌਰਾਨ ਸਭਾ ਨਾਲ ਜੁੜੇ ਬੀਬੀ ਬਲਜਿੰਦਰ ਕੌਰ ਸਾਬਕਾ ਸਕੱਤਰ ਪੰਜਾਬ ਸਕੂਲ ਸਿਖਿਆ ਬੋਰਡ, ਬਲਵਿੰਦਰ ਸਿੰਘ ਉਦਯੋਗ ਵਿਭਾਗ ਚੰਡੀਗੜ੍ਹ, ਗੁਰਵਿੰਦਰ ਸਿੰਘ ਸਾਬਕਾ ਐੱਸਡੀਓ ਬੀਬੀਐੱਮਬੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਕਾਰਜਕਾਰਨੀ ਦੇ ਮੈਂਬਰ ਗੁਰਮੇਲ ਸਿੰਘ ਧਾਲੀਵਾਲ, ਸੱਜਨ ਸਿੰਘ, ਬਲਵੀਰ ਚੰਦ, ਹਰਚਰਨ ਸਿੰਘ, ਸੁਖਤੇਜ ਸਿੰਘ, ਸਵਰਨ ਸਿੰਘ, ਕੁਲਦੀਪ ਕੁਮਾਰ, ਹਰਨੇਕ ਸਿੰਘ ਦੇਵਪੁਰੀ, ਪਾਲ ਸਿੰਘ ਘੇੜਾ, ਐੱਸਆਰ ਮੱਲ, ਧਰਮਪਾਲ ਸਿੰਘ, ਬਲਵਿੰਦਰ ਸਿੰਘ ਬੰਟੀ, ਦੀਵਾਨ ਸਿੰਘ, ਪਰਮਜੀਤ ਸਿੰਘ ਤੂਰਾ ਅਤੇ ਹੋਰ ਮੌਜੂਦ ਸਨ।