- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ 10 ਜਨਵਰੀ ਤੱਕ ਲਾਗੂ ਰਹੇਗਾ। ਹੁਕਮਾਂ ਅਨੁਸਾਰ ਕਲਾਸ ਅੱਠਵੀਂ ਤੱਕ ਅਤੇ ਨਾਨ-ਬੋਰਡ ਕਲਾਸਾਂ, ਅਰਥਾਤ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਸਕੂਲ ਫਿਜ਼ੀਕਲ ਮੋਡ ਵਿਚ ਬੰਦ ਰਹਿਣਗੇ। ਹਾਲਾਂਕਿ, ਸਕੂਲ ਇਨ੍ਹਾਂ ਕਲਾਸਾਂ ਲਈ ਸਵੇਰੇ 9 ਵਜੇ ਤੋਂ ਆਨਲਾਈਨ ਕਲਾਸਾਂ ਚਲਾ ਸਕਦੇ ਹਨ। ਸਕੂਲ ਸਟਾਫ਼ ਦੀ ਡਿਊਟੀ ਵੀ ਆਨਲਾਈਨ ਕਲਾਸਾਂ ਦੇ ਅਨੁਸਾਰ ਤੈਅ ਕੀਤੀ ਜਾ

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਸ਼ਹਿਰ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ 10 ਜਨਵਰੀ ਤੱਕ ਲਾਗੂ ਰਹੇਗਾ।
ਹੁਕਮਾਂ ਅਨੁਸਾਰ ਕਲਾਸ ਅੱਠਵੀਂ ਤੱਕ ਅਤੇ ਨਾਨ-ਬੋਰਡ ਕਲਾਸਾਂ, ਅਰਥਾਤ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਸਕੂਲ ਫਿਜ਼ੀਕਲ ਮੋਡ ਵਿਚ ਬੰਦ ਰਹਿਣਗੇ। ਹਾਲਾਂਕਿ, ਸਕੂਲ ਇਨ੍ਹਾਂ ਕਲਾਸਾਂ ਲਈ ਸਵੇਰੇ 9 ਵਜੇ ਤੋਂ ਆਨਲਾਈਨ ਕਲਾਸਾਂ ਚਲਾ ਸਕਦੇ ਹਨ। ਸਕੂਲ ਸਟਾਫ਼ ਦੀ ਡਿਊਟੀ ਵੀ ਆਨਲਾਈਨ ਕਲਾਸਾਂ ਦੇ ਅਨੁਸਾਰ ਤੈਅ ਕੀਤੀ ਜਾ ਸਕੇਗੀ।