ਸਤਨਾਮ ਸਿੰਘ ਨੇ ਸ਼ੂਟਿੰਗ ’ਚ ਕੌਮੀ ਪੱਧਰ ’ਤੇ ਕਾਲਜ ਦਾ ਨਾਮ ਕੀਤਾ ਰੌਸ਼ਨ
ਸਤਨਾਮ ਸਿੰਘ ਨੇ ਸ਼ੂਟਿੰਗ ਵਿਚ ਰਾਸ਼ਟਰੀ ਪੱਧਰ ’ਤੇ ਕਾਲਜ ਦਾ ਨਾਮ ਕੀਤਾ ਰੌਸ਼ਨ
Publish Date: Thu, 29 Jan 2026 07:40 PM (IST)
Updated Date: Thu, 29 Jan 2026 07:43 PM (IST)

ਸ਼ੂਟਿੰਗ ਖੇਡ ਵਿਚ ਸਤਨਾਮ ਸਿੰਘ ਦੀ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਉਪਲਬੱਧੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਕਾਲਜ, ਐੱਸਏਐੱਸ ਨਗਰ ਵੱਲੋਂ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਹੋਣਹਾਰ ਵਿਦਿਆਰਥੀ ਸਤਨਾਮ ਸਿੰਘ (ਬੀਏ ਤੀਜਾ ਸਾਲ) ਨੇ ਸਾਲ 2025 ਦੌਰਾਨ ਸ਼ੂਟਿੰਗ ਖੇਡ ਵਿਚ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਤਨਾਮ ਸਿੰਘ ਨੇ 23ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ (ਨੈਸ਼ਨਲ ਚੈਂਪੀਅਨਸ਼ਿਪ) ਵਿਚ 25 ਮੀਟਰ ਪਿਸਤੌਲ ਈਵੈਂਟ ਵਿਚ ਗੋਲਡ ਮੈਡਲ ਹਾਸਲ ਕਰਕੇ ਵੱਡੀ ਉਪਲਬੱਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਉਸ ਨੇ ਖੇਲੋ ਇੰਡੀਆ ਪੈਰਾ ਗੇਮਜ਼ 2025 ਵਿਚ 25 ਮੀਟਰ ਸਪੋਰਟਸ ਪਿਸਤੌਲ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ। ਸਤਨਾਮ ਸਿੰਘ ਨੇ ਛੇਵੀਂ ਐੱਨਪੀਐੱਸਸੀ (ਨੈਸ਼ਨਲ ਪੈਰਾ ਸਪੋਰਟਸ ਚੈਂਪੀਅਨਸ਼ਿਪ) ਵਿਚ ਵੀ ਭਾਗ ਲਿਆ ਅਤੇ ਰਾਸ਼ਟਰੀ ਪੱਧਰ ’ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸੇ ਤਰ੍ਹਾਂ, ਉਸ ਨੇ 68ਵੇਂ ਨੈਸ਼ਨਲ ਗੇਮਜ਼ 2025 ਵਿਚ ਉਸਨੇ 10 ਮੀਟਰ ਏਅਰ ਪਿਸਤੌਲ, 25 ਮੀਟਰ ਸਪੋਰਟਸ ਪਿਸਤੌਲ ਅਤੇ 50 ਮੀਟਰ ਫਰੀ ਪਿਸਤੌਲ ਈਵੈਂਟਾਂ ਵਿਚ ਭਾਗ ਲਿਆ, ਜਿੱਥੇ 25 ਮੀਟਰ ਸਪੋਰਟਸ ਪਿਸਤੌਲ ਵਿਚ ਪੰਜਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਇਸ ਮੌਕੇ ’ਤੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਸਤਨਾਮ ਸਿੰਘ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਸਿਮਰਪ੍ਰੀਤ ਵੱਲੋਂ ਵੀ ਖਿਡਾਰੀ ਨੂੰ ਜ਼ਿੰਦਗੀ ਵਿਚ ਹੋਰ ਉੱਚੀਆਂ ਉਪਲਬੱਧੀਆਂ ਹਾਸਲ ਕਰਨ ਲਈ ਉਤਸ਼ਾਹਤ ਕੀਤਾ ਗਿਆ। ਕਾਲਜ ਪ੍ਰਬੰਧਨ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵੱਲੋਂ ਵੀ ਸਤਨਾਮ ਸਿੰਘ ਨੂੰ ਵਧਾਈ ਦਿੰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।