ਲੋਕਾਂ ਨੇ ਨਵੀਂ ਸੜਕ ਲਈ ਵਿਧਾਇਕ ਦਾ ਕੀਤਾ ਧੰਨਵਾਦ
ਨਿਵਾਸੀਆਂ ਨੇ ਨਵੀਂ ਸੜਕ ਲਈ ਵਿਧਾਇਕ ਰੰਧਾਵਾ ਦਾ ਕੀਤਾ ਧੰਨਵਾਦ,
Publish Date: Mon, 20 Apr 2026 08:36 PM (IST)
Updated Date: Mon, 20 Apr 2026 08:39 PM (IST)

- ਵਿਧਾਇਕ ਦੇ ਸਬ ਦਫ਼ਤਰ ਪਹੁੰਚ ਕੇ ਸੌਪਿਆ ਪੱਤਰ, ਸਟਰੀਟ ਲਾਈਟਾਂ ਤੇ ਲੇਨ ਮਾਰਕਿੰਗ ਦੀ ਵੀ ਰੱਖੀ ਮੰਗ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਇਲਾਕੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਕੜੀ ਤਹਿਤ ਫਿਓ ਹੋਮਜ਼ ਨਾਭਾ ਸਾਹਿਬ ਸੁਸਾਇਟੀ ਦੀ ਨਵੀਂ ਬਣੀ ਸੜਕ ਵਾਸੀਆਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਇਸ ਵਿਕਾਸ ਕਾਰਜ ਤੋਂ ਖੁਸ਼ ਹੋ ਕੇ ਸੁਸਾਇਟੀ ਵਾਸੀਆਂ ਨੇ ਵਿਧਾਇਕ ਦੇ ਜ਼ੀਰਕਪੁਰ ਸਥਿਤ ਸਬ ਦਫ਼ਤਰ ਵਿਖੇ ਪਹੁੰਚ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ। ਇਸ ਮੌਕੇ ਵਿਧਾਇਕ ਰੰਧਾਵਾ ਨਾਲ ਮੁਲਾਕਾਤ ਦੌਰਾਨ ਵਾਸੀਆਂ ਨੇ ਦੱਸਿਆ ਕਿ ਨਵੀਂ ਸੜਕ ਬਣਨ ਨਾਲ ਰੋਜ਼ਾਨਾ ਦੀ ਆਵਾਜਾਈ ਕਾਫ਼ੀ ਸੁਗਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖ਼ਸਤਾ ਹਾਲ ਸੜਕ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਸ ਬੁਨਿਆਦੀ ਢਾਂਚੇ ਵਿਚ ਹੋਏ ਸੁਧਾਰ ਨੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਦਿੱਤੀ ਹੈ। ਇਸ ਦੌਰਾਨ ਵਾਸੀਆਂ ਵੱਲੋਂ ਵਿਧਾਇਕ ਨੂੰ ਇੱਕ ਪ੍ਰਸ਼ੰਸਾ ਪੱਤਰ ਵੀ ਸੌਪਿਆ ਗਿਆ। ਸੁਸਾਇਟੀ ਵਾਸੀਆਂ ਨੇ ਵਿਧਾਇਕ ਅੱਗੇ ਕੁਝ ਹੋਰ ਅਹਿਮ ਮੰਗਾਂ ਵੀ ਰੱਖੀਆਂ। ਉਨ੍ਹਾਂ ਨੇ ਮੰਗ ਪੱਤਰ ਰਾਹੀਂ ਅਪੀਲ ਕੀਤੀ ਕਿ ਘਰਾਂ ਤੋਂ ਲੈ ਕੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ ਇਮਾਰਤ ਤੱਕ ਸਟਰੀਟ ਲਾਈਟਾਂ ਲਾਈਆਂ ਜਾਣ। ਇਸ ਤੋਂ ਇਲਾਵਾ ਸੜਕ ’ਤੇ ਲੇਨ ਮਾਰਕਿੰਗ (ਚਿੱਟੀਆਂ ਪੱਟੀਆਂ) ਕਰਨ ਦੀ ਵੀ ਮੰਗ ਕੀਤੀ ਗਈ, ਤਾਂ ਜੋ ਰਾਤ ਦੇ ਸਮੇਂ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਵਾਹਨ ਚਾਲਕਾਂ ਨੂੰ ਰਸਤਾ ਸਾਫ਼ ਦਿਖਾਈ ਦੇਵੇ। ਸਾਰੇ ਕੰਮ ਜਲਦੀ ਹੋਣਗੇ ਮੁਕੰਮਲ : ਰੰਧਾਵਾ ਵਾਸੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਕਿ ਸਟਰੀਟ ਲਾਈਟਾਂ ਅਤੇ ਲੇਨ ਮਾਰਕਿੰਗ ਦੇ ਕੰਮ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮੁੱਖ ਟੀਚਾ ਹਰ ਖੇਤਰ ਵਿਚ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੈ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਵਿਧਾਇਕ ਦੇ ਹਾਂ-ਪੱਖੀ ਰਵੱਈਏ ਦੀ ਸ਼ਲਾਘਾ ਕੀਤੀ।