ਵਾਰਡ-16 ਦੇ ਵਾਸੀਆਂ ਨੂੰ ਬਿਜਲੀ ਸਮੱਸਿਆ ਤੋਂ ਮਿਲੀ ਨਿਜਾਤ; ਦੋ ਨਵੇਂ ਟ੍ਰਾਂਸਫਾਰਮਰ ਸਥਾਪਤ
ਖਰੜ ਦੇ ਵਾਰਡ ਨੰਬਰ 16 ਨਿਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਤੋਂ ਮਿਲੀ ਨਿਜਾਤ; ਦੋ ਨਵੇਂ ਟ੍ਰਾਂਸਫਾਰਮਰ ਸਥਾਪਿਤ
Publish Date: Sat, 24 Jan 2026 07:40 PM (IST)
Updated Date: Sun, 25 Jan 2026 04:19 AM (IST)

ਫੋਟੋ ਕੈਪਸ਼ਨ: ਨਵੇਂ ਲਗਾਏ ਗਏ ਟ੍ਰਾਂਸਫਾਰਮਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ, ਉਨ੍ਹਾਂ ਦੇ ਪਤੀ ਜਸਵੀਰ ਚੰਦਰ, ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣ। ਮਹਿਰਾ, ਖਰੜ : ਨਗਰ ਕੌਂਸਲ ਖਰੜ ਅਧੀਨ ਪੈਂਦੇ ਵਾਰਡ ਨੰਬਰ 16 ਦੇ ਲੋਕਾਂ ਦੀ ਬਿਜਲੀ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋ ਗਿਆ ਹੈ। ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਦੇ ਵਿਸ਼ੇਸ਼ ਯਤਨਾਂ ਅਤੇ ਬਿਜਲੀ ਵਿਭਾਗ ਦੇ ਸਹਿਯੋਗ ਸਦਕਾ ਅੱਜ ਇਲਾਕੇ ’ਚ ਦੋ ਨਵੇਂ ਟ੍ਰਾਂਸਫਾਰਮਰ ਲਗਾਏ ਗਏ ਹਨ। ਵਾਰਡ ਵਿੱਚ ਆਬਾਦੀ ਵਧਣ ਕਾਰਨ ਬਿਜਲੀ ਦੀ ਖਪਤ ਜ਼ਿਆਦਾ ਹੋ ਰਹੀ ਸੀ, ਪਰ ਟ੍ਰਾਂਸਫਾਰਮਰਾਂ ਦੀ ਸਮਰੱਥਾ ਘੱਟ ਹੋਣ ਕਾਰਨ ਅਕਸਰ ਲੋਡ ਵੱਧ ਜਾਂਦਾ ਸੀ ਅਤੇ ਟ੍ਰਾਂਸਫਾਰਮਰ ਸੜ ਜਾਂਦੇ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਅੱਜ ਦੋ ਨਵੇਂ 200 ਕੇ.ਵੀ. ਦੇ ਟ੍ਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ’ਚੋਂ ਇੱਕ ਟ੍ਰਾਂਸਫਾਰਮਰ ਗੋਲਡਨ ਸਿਟੀ ਵਿਖੇ ਅਤੇ ਦੂਸਰਾ ਏ.ਪੀ.ਜੇ. ਸਕੂਲ ਦੇ ਪਿਛਲੇ ਪਾਸੇ ਬਣੇ ਪਾਰਕ ਵਿੱਚ ਲਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਅੰਜੂ ਚੰਦਰ ਨੇ ਕਿਹਾ, ਇਲਾਕਾ ਵਾਸੀ ਬਿਜਲੀ ਦੀ ਘੱਟ ਵੋਲਟੇਜ ਅਤੇ ਕੱਟਾਂ ਕਾਰਨ ਕਾਫੀ ਪਰੇਸ਼ਾਨ ਸਨ। ਹੁਣ ਇਨ੍ਹਾਂ ਦੋ ਨਵੇਂ ਟ੍ਰਾਂਸਫਾਰਮਰਾਂ ਦੇ ਲੱਗਣ ਨਾਲ ਵਾਰਡ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ ਤੇ ਲੋਡ ਦੀ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਇਸ ਸਹਿਯੋਗ ਲਈ ਬਿਜਲੀ ਵਿਭਾਗ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਬਿਜਲੀ ਵਿਭਾਗ ਦੇ ਜੇ.ਈ. ਹੈਪੀ ਗੋਇਲ, ਜਸਵੀਰ ਚੰਦਰ, ਸਹਿਯੋਗੀ ਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜੂਦ ਸਨ।