ਅਯੋਧਿਆ ’ਚ ਸ਼੍ਰੀ ਰਾਮ ਮੰਦਰ ਸਥਾਪਨਾ ਦਿਵਸ ਮੌਕੇ ਡੇਰਾਬੱਸੀ ’ਚ ਧਾਰਮਿਕ ਸਮਾਗਮ, ਕੀਰਤਨ-ਭਜਨ ਅਤੇ ਲੱਡੂ ਵੰਡੇ
ਅਯੋਧਿਆ ’ਚ ਸ਼੍ਰੀ ਰਾਮ ਮੰਦਰ ਸਥਾਪਨਾ ਦਿਵਸ ਮੌਕੇ ਡੇਰਾਬੱਸੀ ’ਚ ਧਾਰਮਿਕ ਸਮਾਗਮ,
Publish Date: Thu, 22 Jan 2026 06:33 PM (IST)
Updated Date: Thu, 22 Jan 2026 06:36 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸ਼੍ਰੀ ਅਯੋਧਿਆ ਜੀ ਵਿਚ ਸਥਿਤ ਸ਼੍ਰੀ ਰਾਮ ਮੰਦਰ ਦੇ ਸਥਾਪਨਾ ਦਿਵਸ ਦੇ ਸ਼ੁਭ ਅਵਸਰ ’ਤੇ ਵੀਰਵਾਰ ਸ਼ਾਮ 4 ਵਜੇ ਜੀਬੀਪੀ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਮ ਨਾਮ ਦੀ ਮਾਲਾ ਦਾ ਜਾਪ, ਕੀਰਤਨ-ਭਜਨ ਤੇ ਪ੍ਰਸ਼ਾਦ ਵੰਡਿਆ ਗਿਆ। ਇਸ ਧਾਰਮਿਕ ਸਮਾਗਮ ਵਿਚ ਭਾਜਪਾ ਮਹਿਲਾ ਮੋਰਚਾ ਡੇਰਾਬੱਸੀ ਅਤੇ ਕੀਰਤਨ ਮੰਡਲੀ ਵੱਲੋਂ ਸ਼੍ਰੀ ਰਾਮ ਭਗਵਾਨ ਦੀ ਮਹਿਮਾ ਵਿਚ ਭਜਨ-ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਲੱਡੂਆਂ ਅਤੇ ਪ੍ਰਸ਼ਾਦ ਦੀ ਵੰਡ ਕਰਕੇ ਸ਼ਰਧਾਲੂਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਕੀਰਤਨ ਵਿਚ ਭਾਗ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਮੰਦਰ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ ਸਾਨੂੰ ਸੱਚਾਈ, ਸੇਵਾ ਅਤੇ ਸਮਰਪਣ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਇਸ ਸਮਾਗਮ ਵਿਚ ਮੋਨਿਤਾ ਵਸ਼ਿਸ਼ਟ, ਹੇਮਾ ਰਾਣਾ, ਸੀਮਾ ਪਾਲ, ਰੇਣੁ ਗੁਪਤਾ, ਅਨੀਲਾ, ਨੀਤੂ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਮੈਂਬਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ ਅਤੇ ਕਾਰਜਕ੍ਰਮ ਦੀ ਸ਼ੋਭਾ ਵਧਾਈ। ਧਾਰਮਿਕ ਮਾਹੌਲ ’ਚ ਰਾਮ ਨਾਮ ਦੇ ਜਾਪ ਨਾਲ ਸਾਰਾ ਮੰਦਰ ਪਰਿਸਰ ਭਗਤੀਮਈ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸਮਾਗਮ ਵਿਚ ਸ਼ਮੂਲੀਅਤ ਕਰਕੇ ਪੁੰਨ ਲਾਭ ਪ੍ਰਾਪਤ ਕੀਤਾ।