ਰਾਕੇਸ਼ ਮਹਿਤਾ ਬਣੇ ਸ਼੍ਰੀ ਸ਼ਾਰਦਾ ਮਾਤਾ ਮੰਦਰ ਦੇ ਨਵੇਂ ਚੇਅਰਮੈਨ
ਰਾਕੇਸ਼ ਮਹਿਤਾ ਬਣੇ ਸ਼੍ਰੀ ਸ਼ਾਰਦਾ ਮਾਤਾ ਮੰਦਰ ਦੇ ਨਵੇਂ ਚੇਅਰਮੈਨ
Publish Date: Mon, 23 Mar 2026 06:30 PM (IST)
Updated Date: Mon, 23 Mar 2026 06:31 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸ਼ਾਰਦਾ ਮਾਤਾ ਮੰਦਰ ਦੀ ਪ੍ਰਬੰਧਕੀ ਕਮੇਟੀ ਵਿਚ ਅਹਿਮ ਫੇਰਬਦਲ ਕਰਦਿਆਂ ਰਾਕੇਸ਼ ਮਹਿਤਾ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਸ਼ਰਧਾਲੂਆਂ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਹੈ। ਸ਼੍ਰੀ ਸ਼ਾਰਦਾ ਮਾਤਾ ਮੰਦਰ ਸਾਧੂ ਨਗਰ ਸ਼੍ਰੀ ਸ਼ਾਰਦਾ ਮਾਤਾ ਪਰਿਵਾਰ ਦੇ ਪ੍ਰਧਾਨ ਰਾਕੇਸ਼ ਅਚਿੰਤ ਅਤੇ ਸਾਰੇ ਮੈਂਬਰਾਂ ਨੇ ਰਾਕੇਸ਼ ਮਹਿਤਾ ਨੂੰ ਸੰਗਠਨ ਦਾ ਚੇਅਰਮੈਨ ਨਿਯੁਕਤ ਕੀਤਾ। ਪ੍ਰਧਾਨ ਨੇ ਰਾਕੇਸ਼ ਮਹਿਤਾ ਨੂੰ ਮਠਿਆਈਆਂ ਭੇਟ ਕੀਤੀਆਂ ਅਤੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਰਾਕੇਸ਼ ਮਹਿਤਾ ਨੇ ਕਿਹਾ ਕਿ ਉਹ ਮੰਦਰ ਦੇ ਸਾਰੇ ਕਾਰਜ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਸਾਰੇ ਮੈਂਬਰਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਮੰਦਰ ਕਮੇਟੀ ਦੀ ਵਿਸ਼ੇਸ਼ ਬੈਠਕ ਦੌਰਾਨ ਰਾਕੇਸ਼ ਮਹਿਤਾ ਦੇ ਨਾਂ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਸਾਰੇ ਮੈਂਬਰਾਂ ਨੇ ਇਕਮਤ ਹੋ ਕੇ ਪ੍ਰਵਾਨਗੀ ਦਿੱਤੀ। ਨਿਯੁਕਤੀ ਤੋਂ ਬਾਅਦ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਮਾਤਾ ਦੀ ਚੁੰਨੀ ਭੇਟ ਕਰ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਕੇਸ਼ ਮਹਿਤਾ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦਾ ਮੁੱਖ ਟੀਚਾ ਮੰਦਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣਾ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਰਾਕੇਸ਼ ਮਹਿਤਾ ਦੇ ਚੇਅਰਮੈਨ ਬਣਨ ’ਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਮੰਦਰ ਦੀਆਂ ਸਰਗਰਮੀਆਂ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਸਕੱਤਰ ਰਜਨੀਸ਼ ਸ਼ਰਮਾ, ਉਪ ਪ੍ਰਧਾਨ ਦੀਪਕ ਮਾਗੋ, ਖ਼ਜ਼ਾਨਚੀ ਕੁਨਾਲ ਕੌਸ਼ਿਕ, ਅਤੇ ਮੈਂਬਰ ਸੰਦੀਪ ਭਟਨਾਗਰ, ਤੁਸ਼ਾਰ ਕੌਸ਼ਿਕ, ਸੁਮਿਤ ਵਰਮਾ, ਅਮਰੀਸ਼ ਭੱਲਾ, ਪ੍ਰਕਾਸ਼ ਕੁਮਾਰ, ਜਤਿਨ ਧੀਮਾਨ ਅਤੇ ਹੋਰ ਮੈਂਬਰ ਆਦਿ ਮੌਜੂਦ ਸਨ।