ਰਾਜਿੰਦਰ ਸ਼ਰਮਾ ਬਣੇ ਭਾਜਪਾ ਖਰੜ ਮੰਡਲ-1 ਦੇ ਨਵੇਂ ਪ੍ਰਧਾਨ
ਰਾਜਿੰਦਰ ਸ਼ਰਮਾ ਬਣੇ ਭਾਜਪਾ ਖਰੜ ਮੰਡਲ-1 ਦੇ ਨਵੇਂ ਪ੍ਰਧਾਨ
Publish Date: Fri, 09 Jan 2026 05:36 PM (IST)
Updated Date: Fri, 09 Jan 2026 05:39 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸੂਬੇ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਗਾਮੀ ਕਮੇਟੀ ਦੀ ਚੋਣਾਂ ਦੀ ਤਿਆਰੀ ਨੂੰ ਲੈ ਕੇ ਪਾਰਟੀ ਸੂਬੇ ’ਚ ਨਵੇਂ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕਰ ਰਹੀ ਹੈ ਤਾਂ ਜੋ ਪਾਰਟੀ ਦੇ ਕੰਮਾਂ ਨੂੰ ਹੋਰ ਗਤੀ ਮਿਲੇ ਤੇ ਪਾਰਟੀ ਕਮੇਟੀ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰ ਸਕੇ। ਖਰੜ ਵਿਚ ਸੰਗਠਨ ਮੰਤਰੀ ਸ੍ਰੀਨਿਵਾਸਲੂ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਰਾਜਿੰਦਰ ਸ਼ਰਮਾ ਦੇ ਨਾਮ ’ਤੇ ਮੋਹਰ ਲਾਈ ਅਤੇ ਉਨ੍ਹਾਂ ਨੂੰ ਖਰੜ ਮੰਡਲ-1 ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਨਵ-ਨਿਯੁਕਤ ਰਾਜਿੰਦਰ ਸ਼ਰਮਾ ਨੇ ਇਸ ਜ਼ਿੰਮੇਵਾਰੀ ਲਈ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਤੇ ਪੂਰੀ ਤਨਦੇਹੀ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਕੰਮ ਕਰਨ ਦਾ ਭਰੋਸਾ ਦਿੱਤਾ।