- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਰੈਣ ਬਸੇਰਿਆਂ ਦੀ ਅਣਦੇਖੀ ਅਤੇ ਬੇਸਹਾਰਾ ਲੋਕਾਂ ਦੀ ਮੁਸ਼ਕਲਾਂ ਨੂੰ ਲੈ ਕੇ ਖ਼ਬਰ ਪੰਜਾਬੀ ਜਾਗਰਣ ਅਖਬਾਰ 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ੀਰਕਪੁਰ ਨਗਰ ਕੌਂਸਲ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਹੈ। ਕੜਾਕੇ ਦੀ ਠੰਢ ਅਤੇ ਰਾਤ ਸਮੇਂ ਲਗਾਤਾਰ ਘਟਦੇ ਤਾਪਮਾਨ ਨੂੰ ਦੇਖਦਿਆਂ ਨਗਰ ਕੌਂਸਲ ਵੱਲੋਂ ਫਲਾਈਓਵਰ ਹੇਠਾਂ ਦੋ ਵੱਡੇ ਟੈਂਟ ਲਗਾ ਕੇ ਕਰੀਬ 20 ਲੋਕਾਂ ਲਈ ਆਰਜੀ ਰੈਣ ਬਸੇਰੇ ਤਿਆਰ ਕੀਤੇ ਗਏ ਹਨ। ਇਸ ਕਾਰਵਾਈ ਨੂੰ ਪੰਜਾਬੀ ਜਾਗਰਣ ਦੀ ਖ਼ਬਰ ਦਾ ਅਸਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਬੇਸਹਾਰਾ ਅਤੇ ਪਰਵਾਸੀ ਲੋਕਾਂ ਲਈ ਬਣੇ ਰੈਣ ਬਸੇਰੇ ਵਰਤੋਂ ਤੋਂ ਬਾਹਰ ਪਏ ਹੋਣ ਦੇ ਦੋਸ਼ ਲੱਗ ਰਹੇ ਸਨ।

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਸ਼ਹਿਰ ਵਿਚ ਰੈਣ ਬਸੇਰਿਆਂ ਦੀ ਅਣਦੇਖੀ ਅਤੇ ਬੇਸਹਾਰਾ ਲੋਕਾਂ ਦੀ ਮੁਸ਼ਕਲਾਂ ਨੂੰ ਲੈ ਕੇ ਖ਼ਬਰ ਪੰਜਾਬੀ ਜਾਗਰਣ ਅਖਬਾਰ 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ੀਰਕਪੁਰ ਨਗਰ ਕੌਂਸਲ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਹੈ। ਕੜਾਕੇ ਦੀ ਠੰਢ ਅਤੇ ਰਾਤ ਸਮੇਂ ਲਗਾਤਾਰ ਘਟਦੇ ਤਾਪਮਾਨ ਨੂੰ ਦੇਖਦਿਆਂ ਨਗਰ ਕੌਂਸਲ ਵੱਲੋਂ ਫਲਾਈਓਵਰ ਹੇਠਾਂ ਦੋ ਵੱਡੇ ਟੈਂਟ ਲਗਾ ਕੇ ਕਰੀਬ 20 ਲੋਕਾਂ ਲਈ ਆਰਜੀ ਰੈਣ ਬਸੇਰੇ ਤਿਆਰ ਕੀਤੇ ਗਏ ਹਨ। ਇਸ ਕਾਰਵਾਈ ਨੂੰ ਪੰਜਾਬੀ ਜਾਗਰਣ ਦੀ ਖ਼ਬਰ ਦਾ ਅਸਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਬੇਸਹਾਰਾ ਅਤੇ ਪਰਵਾਸੀ ਲੋਕਾਂ ਲਈ ਬਣੇ ਰੈਣ ਬਸੇਰੇ ਵਰਤੋਂ ਤੋਂ ਬਾਹਰ ਪਏ ਹੋਣ ਦੇ ਦੋਸ਼ ਲੱਗ ਰਹੇ ਸਨ।
ਨਗਰ ਕੌਂਸਲ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਫਲਾਈਓਵਰ ਹੇਠਾਂ ਪਏ ਕੂੜੇ-ਕਰਕਟ ਨੂੰ ਸਾਫ਼ ਕਰਵਾਇਆ ਗਿਆ ਅਤੇ ਜਗ੍ਹਾ ਨੂੰ ਰਹਿਣ ਯੋਗ ਬਣਾਇਆ ਗਿਆ। ਇਸ ਤੋਂ ਬਾਅਦ ਵੱਖ-ਵੱਖ ਥਾਈਂ ਦੋ ਟੈਂਟ ਲਗਾਏ ਗਏ, ਜਿਨ੍ਹਾਂ ਵਿਚ ਗੱਦੇ, ਕੰਬਲ ਅਤੇ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਠੰਢ ਦੇ ਇਸ ਦੌਰ ਵਿਚ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜ਼ਬੂਰ ਲੋਕਾਂ ਲਈ ਇਹ ਵਿਵਸਥਾ ਵੱਡੀ ਰਾਹਤ ਸਾਬਤ ਹੋ ਰਹੀ ਹੈ। ਰਾਤ ਦੇ ਸਮੇਂ ਇੱਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਨਿਗਰਾਨੀ ਵੀ ਕੀਤੀ ਜਾ ਰਹੀ ਹੈ।