Punjab Politics : ਭਾਜਪਾ ਨੇ ਰੈਲੀ ਵਿਚ ਦੂਜਿਆਂ ਸੂਬਿਆਂ ਤੋਂ ਬੰਦੇ ਲਿਆਂਦੇ : ਰਾਜਾ ਵੜਿੰਗ
ਵੜਿੰਗ ਨੇ ਕਿਹਾ ਕਿ ਇਹ ਰੈਲੀ ਦਰਅਸਲ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਮਦਦ ਨਾਲ ਕਰਵਾਈ ਗਈ ਅਤੇ ਲੋਕਾਂ ਨੂੰ ਰਾਜਸਥਾਨ ਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਤੋਂ ਲਿਆਂਦਾ ਗਿਆ ਸੀ।ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਪੰਜਾਬ ਰੈਲੀ ਵਿਚ ਪੰਜਾਬੀਅਤ ਦਾ ਕੋਈ ਅਸਰ ਨਹੀਂ ਸੀ, ਕਿਉਂਕਿ ਹਰ ਚੀਜ਼ ਬਾਹਰੋਂ ਲਿਆਂਦੀ ਹੋਈ ਸੀ।
Publish Date: Sat, 14 Mar 2026 06:55 PM (IST)
Updated Date: Sat, 14 Mar 2026 06:57 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੀ ਮੋਗਾ ਰੈਲੀ ਨੂੰ ਫੇਲ੍ਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਕੱਠ ਦਿਖਾਉਣ ਲਈ ਬਾਹਰੀ ਬੰਦਿਆਂ ਨੂੰ ਰੈਲੀ ਵਿਚ ਬੁਲਾਇਆ ਗਿਆ ਸੀ।
ਵੜਿੰਗ ਨੇ ਕਿਹਾ ਕਿ ਇਹ ਰੈਲੀ ਦਰਅਸਲ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਮਦਦ ਨਾਲ ਕਰਵਾਈ ਗਈ ਅਤੇ ਲੋਕਾਂ ਨੂੰ ਰਾਜਸਥਾਨ ਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਤੋਂ ਲਿਆਂਦਾ ਗਿਆ ਸੀ।ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਪੰਜਾਬ ਰੈਲੀ ਵਿਚ ਪੰਜਾਬੀਅਤ ਦਾ ਕੋਈ ਅਸਰ ਨਹੀਂ ਸੀ, ਕਿਉਂਕਿ ਹਰ ਚੀਜ਼ ਬਾਹਰੋਂ ਲਿਆਂਦੀ ਹੋਈ ਸੀ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਉਹਨਾਂ ਲੋਕਾਂ ਨੂੰ ਹਿਰਾਸਤ ਵਿਚ ਲੈ ਰਹੀ ਸੀ, ਜਿਨ੍ਹਾਂ ‘ਤੇ ਰੈਲੀ ਦਾ ਵਿਰੋਧ ਕਰਨ ਦਾ ਸ਼ੱਕ ਸੀ।
ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦੀ ਰੈਲੀ ਨੂੰ ਦਿੱਤਾ ਗਿਆ ਇਹ ਸਮਰਥਨ ਪੰਜਾਬ ਦੇ ਲੋਕਾਂ ਤੋਂ ਲੁਕਿਆ ਨਹੀਂ ਰਹਿ ਸਕਿਆ, ਕਿਉਂਕਿ ਲੋਕ ਪਹਿਲਾਂ ਹੀ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਭਾਜਪਾ ਦਾ ਹੀ ਦੂਜਾ ਰੂਪ ਹੈ।ਵੜਿੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਲਈ ਕੁੱਝ ਨਵਾਂ ਐਲਾਨ ਨਹੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੋਖਲੇ ਭਾਸ਼ਣਾਂ ਨਾਲ ਪ੍ਰਭਾਵਿਤ ਨਹੀਂ ਹੋਣਗੇ।