ਪੰਜਾਬ ਪੁਲਿਸ ਦੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ : ਦੋ ਹਫ਼ਤਿਆਂ ’ਚ 4233 ਗ੍ਰਿਫ਼ਤਾਰੀਆਂ
ਪੰਜਾਬ ਪੁਲਿਸ ਦੀ 'ਗੈਂਗਸਟਰਾਂ ਤੇ ਵਾਰ' ਮੁਹਿੰਮ: ਦੋ ਹਫ਼ਤਿਆਂ ਵਿਚ 4233 ਗ੍ਰਿਫ਼ਤਾਰੀਆਂ
Publish Date: Mon, 02 Feb 2026 10:14 PM (IST)
Updated Date: Mon, 02 Feb 2026 10:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਗੋਦਰੇਜ ਚੌਕ ਵਿਖੇ ਨਾਕੇਬੰਦੀ ਦਾ ਨਿਰੀਖਣ ਕਰਨ ਪਹੁੰਚੇ ਵਿਸ਼ੇਸ਼ ਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਪਿਛਲੇ 14 ਦਿਨਾਂ ਦੀ ਪ੍ਰਗਤੀ ਰਿਪੋਰਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਪਿਛਲੇ 14 ਦਿਨ ’ਚ ਕੁੱਲ 4,233 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਛਾਪੇਮਾਰੀ ਦੌਰਾਨ ਸੂਬੇ ਭਰ ਵਿਚ 14,382 ਥਾਵਾਂ ਤੇ ਦਸਤਕ ਦਿੱਤੀ ਗਈ। ਇਸ ਦੌਰਾਨ 116 ਹਥਿਆਰ ਹਥਿਆਰਾਂ, 262 ਜ਼ਿੰਦਾ ਕਾਰਤੂਸ ਅਤੇ 23 ਮੈਗਜ਼ੀਨ ਦੀ ਬਰਾਮਦਗੀ ਹੋਈ। ਇਸ ਦੌਰਾਨ 283 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 2,311 ਵਿਅਕਤੀਆਂ ਖ਼ਿਲਾਫ਼ ਰੋਕਥਾਮ ਦੇ ਤੌਰ ਤੇ ਕਾਰਵਾਈ ਕੀਤੀ ਗਈ। ਸੋਮਵਾਰ ਨੂੰ ਮੁਹਾਲੀ ਦੇ ਗੋਦਰੇਜ ਚੌਕ ਤੇ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਵੱਲੋਂ 20 ਜਨਵਰੀ 2026 ਨੂੰ ਸ਼ੁਰੂ ਕੀਤੀ ਗਈ ਇਹ ਮੁਹਿੰਮ ਬਹੁਤ ਸਫ਼ਲ ਰਹੀ ਹੈ। ਪੁਲਿਸ ਟੀਮਾਂ (ਏਜੀਟੀਐੱਫ ਸਮੇਤ) ਗੈਂਗਸਟਰਾਂ ਦੇ ਵਿੱਤੀ ਨੈੱਟਵਰਕ ਅਤੇ ਹਥਿਆਰਾਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਅਪਰਾਧੀਆਂ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਤੇ ਗੁਪਤ ਰੂਪ ਵਿਚ ਸੂਚਨਾ ਦੇ ਸਕਦਾ ਹੈ।