ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।
ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਲ ਦੇ ਐੱਸਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਦੇ ਸਕੱਤਰ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਿੰਗ ਦੇ 12 ਸੀਨੀਅਰ ਮੀਤ ਪ੍ਰਧਾਨ, 18 ਜਨਰਲ ਸਕੱਤਰ, 20 ਮੀਤ ਪ੍ਰਧਾਨ ਅਤੇ 21 ਸੰਯੁਕਤ ਸਕੱਤਰ ਬਣਾਏ ਗਏ ਹਨ।ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੂੰ ਐੱਸਸੀ ਵਿੰਗ ਦਾ ਦਫਤਰ ਸਕੱਤਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਨੂੰ ਪੰਜ ਜ਼ੋਨਾਂ ਵਿਚ ਵੰਡ ਕੇ ਹਰ ਜੋਨ ਦੀ ਜ਼ਿੰਮੇਵਾਰੀ ਇੱਕ ਜ਼ੋਨ ਪ੍ਰਧਾਨ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਅਤੇ ਪਾਰਟੀ ਦਾ ਪ੍ਰਚਾਰ ਕਰਨ ਲਈ 9 ਪ੍ਰਚਾਰ ਸਕੱਤਰ ਬਣਾਏ ਗਏ ਹਨ।
ਇਹਨਾਂ ਨੂੰ ਮਿਲੀ ਸੀਨੀਅਰ ਮੀਤ ਪ੍ਰਧਾਨ ਦੀ ਜ਼ੁੰਮੇਵਾਰੀ
ਸੰਤ ਬਲਵੀਰ ਸਿੰਘ ਘੁੰਨਸ, ਸੋਹਣ ਸਿੰਘ ਠੰਡਲ, ਜੋਗਿੰਦਰ ਸਿੰਘ ਜਿੰਦੂ, ਦੇਸ ਰਾਜ ਸਿੰਘ ਧੁੱਗਾ, ਬਿਕਰਮਜੀਤ ਸਿੰਘ ਖ਼ਾਲਸਾ, ਦਰਬਾਰਾ ਸਿੰਘ ਗੁਰੂ, ਐੱਸਆਰ ਕਲੇਰ, ਸੂਬਾ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ, ਹਰਪ੍ਰੀਤ ਸਿੰਘ ਮਲੋਟ,ਰਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਰਜਿੰਦਰ ਸਿੰਘ ਘੱਗਾ ਮਲੋਟ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਜਨਰਲ ਸਕੱਤਰ
ਹਰਮੋਹਨ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਸੰਦੀਪ ਸਿੰਘ ਏਆਰ, ਗੁਰਚਰਨ ਸਿੰਘ ਸਿੱਧੂ ਬਠਿੰਡਾ, ਮਾਨ ਸਿੰਘ ਗੁਰੂ ਭੁੱਚੋ ਮੰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੌੜ, ਰਾਜਨਬੀਰ ਸਿੰਘ ਸ਼੍ਰੀ ਹਰਗੋਬਿੰਦਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਮੱਖਣ ਸਿੰਘ ਲਾਲਕਾ ਨਾਭਾ, ਕਮਲ ਕੁਮਾਰ ਬੰਗਾਲੀ ਅੰਮ੍ਰਿਤਸਰ,ਹਰਚੰਦ ਸਿੰਘ ਬੜੂੰਦੀ, ਗੁਰਪਾਲ ਸਿੰਘ ਖੇੜੀ ਰੋਪੜ, ਤੇਜਾ ਸਿੰਘ ਖ਼ਾਲਸਾ ਲੁਧਿਆਣਾ, ਹਰਿੰਦਰ ਸਿੰਘ ਵਿਰਕ ਲੁਧਿਆਣਾ, ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ, ਸਵਰਨ ਸਿੰਘ ਹਰੀਪੁਰਾ, ਹਜੂਰਾ ਸਿੰਘ ਬਲਾਚੌਰ ਅਤੇ ਨਛੱਤਰ ਸਿੰਘ ਸੁਮਨ ਬੰਗਾ ਦੀ ਜੁੰਮੇਵਾਰੀ ਮਿਲੀ ਹੈ।
ਜਦਕਿ ਬਲਜੀਤ ਸਿੰਘ ਜਲਾਲਉਸਮਾਂ, ਗੁਰਿੰਦਰਪਾਲ ਸਿੰਘ ਰਣੀਕੇ, ਗੁਲਜਾਰ ਸਿੰਘ ਦਿੜਬਾ, ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਕੇਵਲ ਸਿੰਘ ਬਾਦਲ, ਬਲਜਿੰਦਰ ਸਿੰਘ ਠੇਕੇਦਾਰ ਫਗਵਾੜਾ, ਪ੍ਰਗਟ ਸਿੰਘ ਬਨਵਾਲੀਪੁਰ, ਬੀਬੀ ਸਤਵੀਰ ਕੌਰ ਮਨਹੇੜਾ ਖਰੜ, ਗਿਆਨ ਚੰਦ ਭੱਟੀ ਕੋਹਾਲਾ, ਸ਼ੇਰ ਸਿੰਘ ਬਾਲੇਵਾਲ ਸੰਗਰੂਰ, ਬਲਬੀਰ ਚੰਦ ਕੋਲਧਾਰ,ਗੁਰਤੇਜ ਸਿੰਘ ਘੁੜਿਆਣਾ,ਭਜਨ ਸਿੰਘ ਮਾਹਲ ਅੰਮ੍ਰਿਤਸਰ, ਹੁਸਨ ਚੰਦ ਮਠਾਣ ਰੋਪੜ, ਸਮੁੰਦਰ ਸਿੰਘ ਖਰੜ, ਆਰ.ਪੀ. ਸਿੰਘ ਸ਼ੈਲੀ ਰੋਪੜ, ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜਿਲਾ ਪੀ੍ਰਸ਼ਦ ਅਤੇਪ੍ਰੀਤਮ ਸਿੰਘ ਬੁਰਜਹਸਨ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਨੇ ਰਣਬੀਰ ਸਿੰਘ ਬਲਾਚੌਰ ਨੂੰ ਐਸ.ਸੀ ਵਿੰਗ ਦਾ ਜੂਨੀਅਰ ਮੀਤ ਪ੍ਰਧਾਨ,ਤਰਸੇਮ ਸਿੰਘ ਲਾਲਬਾਈ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।
ਸੰਯੁਕਤ ਸਕੱਤਰ ਮੇਜਰ ਸਿੰਘ ਆਧਨੀਆਂ, ਕਮਲਜੀਤ ਚਾਵਲਾ ਦੀਨਾਨਗਰ, ਮਨਜੀਤ ਸਿੰਘ ਮਦਨੀਪੁਰ ਪਾਇਲ, ਰਵੀ ਮੋਹਨ ਭੋਆ,ਨਾਥ ਸਿੰਘ ਹਮੀਦੀ ਮਹਿਲਕਲਾਂ, ਮੇਲਾ ਸਿੰਘ ਮਪੀਆਣਾ, ਪਰਮਜੀਤ ਸਿੰਘ ਫਰਮਾਹੀ, ਰਘਬੀਰ ਸਿੰਘ ਦਰਦੀ, ਭੂਰਾ ਸਿੰਘ ਭਾਈਦੇਸਾ, ਰੰਗੀ ਸਿੰਘ ਖਾਰਾ, ਬਖਸ਼ੀਸ ਸਿੰਘ ਡਿਆਲ ਰਾਜਪੂਤਾਂ, ਕੇਵਲ ਸਿੰਘ ਸੋਹਤਾ, ਸਤਨਾਮ ਸਿੰਘ ਜੰਡ ਮੰਗੋਲੀ, ਮੋਹਨ ਸਿੰਘ ਚਮਿਆਰਾ, ਚਰਨਜੀਤ ਸਿੰਘ ਸਹੋਤਾ, ਬਾਬਾ ਅਜੀਤ ਸਿੰਘ ਛੰਨਾਂ, ਅੰਗਰੇਜ ਸਿੰਘ ਤਪਾਖੇੜਾ, ਪਰਮਜੀਤ ਸਿੰਘ ਵਡਾਲੀ, ਜਸਪ੍ਰੀਤ ਸਿੰਘ ਨੋਸਹਿਰਾ ਖੁਰਦ, ਅਵਤਾਰ ਸਿੰਘ ਲਹਿਰਾ ਅਤੇ ਮਨਪ੍ਰੀਤ ਚੋਪੜਾ ਨੂੰ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਵੱਖ-ਵੱਖ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿਚ ਕੁਲਦੀਪ ਸਿੰਘ ਬੂਲੇਪੁਰ ਨੂੰ ਪ੍ਰਧਾਨ ਦੋਆਬਾ ਜੋਨ, ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜੋਨ –1 ਜਿਸ ਵਿਚ ਜਿਲਾ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮੋਗਾ ਸ਼ਾਮਲ ਹਨ। ਇਸੇ ਤਰਾਂ ਸਵਰਨ ਹੀਰੇਵਾਲਾ ਨੂੰ ਪ੍ਰਧਾਨ ਮਾਲਵਾ ਜੋਨ-2 ਜਿਸ ਵਿਚ ਜਿਲਾ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਫਾਜਲਿਕਾ ਅਤੇ ਜਿਲਾ ਫਰੀਦਕੋਟ ਸ਼ਾਮਲ ਹੋਣਗੇ। ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਪ੍ਰਧਾਨ ਮਾਲਵਾ ਜੋਨ-3 ਜਿਸ ਵਿਚ ਜਿਲਾ ਪਟਿਆਲਾ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਰੋਪੜ ਜਿਲੇ ਸ਼ਾਮਲ ਹਨ। ਇਸੇ ਤਰਾਂ ਕੁਲਦੀਪ ਸਿੰਘ ਲਾਲੀ ਬੋਪਰਾਏ ਬਾਜ ਸਿੰਘ ਨੂੰ ਮਾਝਾ ਜੋਨ ਦਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹਨਾਂ ਨੂੰ ਮਿਲੀ ਜ਼ਿਲ੍ਹਿਆਂ ਦੀ ਸਰਦਾਰੀ
ਪਾਰਟੀ ਨੇ ਦਿਆਲ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ),ਦਿਲਬਾਗ ਸਿੰਘ ਅੰਨਗੜ੍ਹ ਪ੍ਰਧਾਨ ਅੰਮ੍ਰਿਤਸ਼ਰ (ਸ਼ਹਿਰੀ), ਰਾਜਵੰਤ ਸਿੰਘ ਕੋਟਭਾਰਾ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੋਨੂੰ ਮੱਲੀ ਤਪਾ ਪ੍ਰਧਾਨ ਬਰਨਾਲਾ (ਸ਼ਹਿਰੀ),ਗੁਰਤੇਜ ਸਿੰਘ ਖੁੱਡੀ ਪ੍ਰਧਾਨ ਬਰਨਾਲਾ (ਦਿਹਾਤੀ), ਡਾ ਅਰਜਨ ਸਿੰਘ ਅਮਲੋਹ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ (ਦਿਹਾਤੀ), ਰਣਜੀਤ ਸਿੰਘ ਕੌਂਸਲਰ ਪ੍ਰਧਾਨ ਫਰੀਦਕੋਟ (ਸ਼ਹਿਰੀ), ਸੁਖਵਿੰਦਰ ਸਿੰਘ ਕੋਟਸੁਖੀਆ ਪ੍ਰਧਾਨ ਫਰੀਦਕੋਟ (ਦਿਹਾਤੀ), ਜਸਪਾਲ ਸਿੰਘ ਲੱਖੋਕੇ ਬਹਿਰਾਮ ਪ੍ਰਧਾਨ ਫਿਰੋਜਪੁਰ (ਦਿਹਾਤੀ), ਰੌਣਕੀ ਰਾਮ ਆਲੋਵਾਲ ਪ੍ਰਧਾਨ ਗੁਰਦਾਸਪੁਰ (ਸ਼ਹਿਰੀ), ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ (ਦਿਹਾਤੀ), ਪ੍ਰੇਮ ਸਿੰਘ ਪਿੱਪਲਾਂਵਾਲਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਸਰਬਜੀਤ ਸਿੰਘ ਮੋਮੀ ਮੂੁਣਕ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਭਜਨ ਲਾਲ ਚੋਪੜਾ ਪ੍ਰਧਾਨ ਜਲੰਧਰ (ਸ਼ਹਿਰੀ), ਮੋਹਣ ਸਿੰਘ ਕੰਡਿਆਲਾ ਪ੍ਰਧਾਨ ਜਲੰਧਰ (ਦਿਹਾਤੀ), ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਕੁਲਦੀਪ ਸਿੰਘ ਖਾਲਸਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਸੁਖਵਿੰਦਰ ਸਿੰਘ ਪਾਹਵਾ ਪ੍ਰਧਾਨ (ਪੁਲਿਸ ਜ਼ਿਲ੍ਹਾ ਖੰਨਾ), ਜਗਰੂਪ ਸਿੰਘ ਗੁੱਜਰਵਾਲ ਪ੍ਰਧਾਨ (ਪੁਲਿਸ ਜ਼ਿਲ੍ਹਾ ਜਗਰਾਉਂ), ਰਣਧੀਰ ਸਿੰਘ ਥਰਾਜ ਪ੍ਰਧਾਨ ਜ਼ਿਲ੍ਹਾ ਮੋਗਾ, ਸ਼ਿੰਦਰਪਾਲ ਸਿੰਘ ਚਕੇਰੀਆਂ ਪ੍ਰਧਾਨ ਜ਼ਿਲ੍ਹਾ ਮਾਨਸਾ, ਰਾਮ ਸਿੰਘ ਆਹਨਖੇੜੀ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ, ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਜ਼ਿਲ੍ਹਾ ਮੋਹਾਲੀ, ਪਰਮਿੰਦਰ ਸਿੰਘ ਪਾਸ਼ਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਭਗਤ ਸਿੰਘ ਫਤੂਹੀ ਖੇੜਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ), ਗੁਰਚਰਨ ਸਿੰਘ ਖਾਲਸਾ ਪ੍ਰਧਾਨ ਪਟਿਆਲਾ (ਸ਼ਹਿਰੀ), ਹਰਬੰਸ ਸਿੰਘ ਜੋਗੀਪੁਰ ਪ੍ਰਧਾਨ ਪਟਿਆਲਾ (ਦਿਹਾਤੀ), ਨਿਰਮਲ ਸਿੰਘ ਹਰੀਵਾਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਜ਼ਿਲ੍ਹਾ ਰੋਪੜ੍ਹ (ਸ਼ਹਿਰੀ), ਰਜਿੰਦਰ ਕੁਮਾਰ ਪ੍ਰਧਾਨ ਰੋਪੜ੍ਹ (ਦਿਹਾਤੀ), ਦਿਨੇਸ਼ ਕੁਮਾਰ ਕਰੀਹਾ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੋਬਿੰਦ ਸਿੰਘ ਰਾਮਨਗਰ ਸਿਬੀਆਂ ਪ੍ਰਧਾਨ ਜ਼ਿਲ੍ਹਾ ਸੰਗਰੂਰ (ਦਿਹਾਤੀ), ਜਗਤਾਰ ਸਿੰਘ ਧੂੰਦਾ ਪ੍ਰਧਾਨ ਜਿਲਾ ਤਰਨ ਤਾਰਨ ਦੇ ਨਾਮ ਸ਼ਾਮਲ ਹਨ।
ਸੁਰਜੀਤ ਸਿੰਘ ਰਾਜਾ ਨੂੰ ਚੰਡੀਗੜ੍ਹ (ਯੂਟੀ) ਦਾ ਐੱਸਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਹਨਾਂ ਆਗੂਆਂ ਨੂੰ ਹਲਕਾਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿਚ ਸੰਦੀਪ ਸਿੰਘ ਪ੍ਰਧਾਨ ਹਲਕਾ ਅੰਮ੍ਰਿਤਸਰ (ਪੱਛਮੀ), ਬਲਜੀਤ ਸਿੰਘ ਲਾਲੀ ਪ੍ਰਧਾਨ ਹਲਕਾ ਅੰਮ੍ਰਿਤਸਰ (ਉਤਰੀ), ਪਵਨ ਗਿੱਲ ਪ੍ਰਧਾਨ ਹਲਾਕ ਅੰਮ੍ਰਿਤਸਰ (ਦੱਖਣੀ) ਅਤੇ ਜਗਚਾਨਣ ਸਿੰਘ ਗਿੱਲ ਪ੍ਰਧਾਨ ਹਲਕਾ ਅੰਮ੍ਰਿਤਸਰ (ਕੇਂਦਰੀ) ਦੇ ਨਾਮ ਸ਼ਾਮਲ ਹਨ।