Punjab DSPs Promotion : DSP ਬਿਕਰਮਜੀਤ ਬਰਾੜ ਸਣੇ ਤਿੰਨ PPS ਅਧਿਕਾਰੀਆਂ ਨੂੰ ਮਿਲੀ ਤਰੱਕੀ
ਪੰਜਾਬ ਸਰਕਾਰ ਨੇ ਡੀਐਸਪੀ ਰੈਂਕ ਦੇ ਤਿੰਨ ਪੀਪੀਐੱਸ ਅਧਿਕਾਰੀਆਂ ਨੂੰ ਤਰੱਕੀ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦੇ ਰੈਂਕ ਤੋਂ ਸੁਪਰਡੈਂਟ ਆਫ਼ ਪੁਲਿਸ (ਐਸਪੀ) ਦੇ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਵਿਭਾਗੀ ਸਕ੍ਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਪੁਲਿਸ ਸੇਵਾ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਲਿਆ ਹੈ।
Publish Date: Mon, 09 Feb 2026 06:33 PM (IST)
Updated Date: Mon, 09 Feb 2026 06:43 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਡੀਐਸਪੀ ਰੈਂਕ ਦੇ ਤਿੰਨ ਪੀਪੀਐੱਸ ਅਧਿਕਾਰੀਆਂ ਨੂੰ ਤਰੱਕੀ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦੇ ਰੈਂਕ ਤੋਂ ਸੁਪਰਡੈਂਟ ਆਫ਼ ਪੁਲਿਸ (ਐਸਪੀ) ਦੇ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਵਿਭਾਗੀ ਸਕ੍ਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਪੁਲਿਸ ਸੇਵਾ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਲਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਬਿਕਰਮਜੀਤ ਸਿੰਘ ਬਰਾੜ (ਪੀਪੀਐਸ 2018), ਗੁਰ ਇਕਬਾਲ ਸਿੰਘ (ਪੀਪੀਐਸ 2017) ਅਤੇ ਸਰਵਨਜੀਤ ਸਿੰਘ (ਪੀਪੀਐਸ 2016) ਸ਼ਾਮਲ ਹਨ।
ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਤਿੰਨ DSPs ਨੂੰ SP- officiating ਦੇ ਰੈਂਕ ਵਿੱਚ ਪਲੇਸਮੈਂਟ ਦਿੱਤੀ ਗਈ ਹੈ। ਇਸ ਪਲੇਸਮੈਂਟ ਵਿੱਚ ਸਭ ਤੋਂ ਚਰਚਿਤ ਨਾਮ ਬਿਕਰਮਜੀਤ ਸਿੰਘ ਬਰਾੜ ਦਾ ਹੈ, ਜੋ ਆਪਣੀ ਬਹਾਦਰੀ ਅਤੇ ਅਪਰਾਧੀਆਂ ਵਿਰੁੱਧ ਕਾਰਵਾਈਆਂ ਲਈ ਜਾਣੇ ਜਾਂਦੇ ਹਨ। ਬਿਕਰਮਜੀਤ ਸਿੰਘ ਬਰਾੜ (ਪੀ.ਪੀ.ਐੱਸ. ਸਿੱਧੀ ਭਰਤੀ-2018) ਦੀਆਂ ਕਈ ਪ੍ਰਾਪਤੀਆਂ ਹਨ। ਬਰਾੜ ਦੇ ਪਿਤਾ ਸਵਰਗਵਾਸੀ ਬਲਦੇਵ ਸਿੰਘ ਬਰਾੜ (PPS) ਪਟਿਆਲਾ ਵਿੱਚ ਐੱਸ.ਪੀ. ਡਿਟੈਕਟਿਵ ਵਜੋਂ ਸੇਵਾ ਨਿਭਾਉਂਦੇ ਹੋਏ 1988 ਵਿੱਚ ਅੱਤਵਾਦ ਦੌਰਾਨ ਸ਼ਹੀਦ ਹੋ ਗਏ ਸਨ। ਬਿਕਰਮਜੀਤ ਸਿੰਘ ਬਰਾੜ ਨੂੰ ਅੱਤਵਾਦ ਵਿਰੋਧੀ ਅਤੇ ਗੈਂਗਸਟਰ ਵਿਰੋਧੀ ਫਰੰਟ 'ਤੇ ਸ਼ਾਨਦਾਰ ਕੰਮ ਕਰਨ ਬਦਲੇ 2018 ਵਿੱਚ ਸਿੱਧੇ ਤੌਰ 'ਤੇ ਡੀ.ਐੱਸ.ਪੀ. ਵਜੋਂ ਭਰਤੀ ਕੀਤਾ ਗਿਆ ਸੀ। ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ (ਜਗਰੂਪ ਰੂਪਾ ਅਤੇ ਮਨੂ ਕੁਸਾ) ਨੂੰ ਮਾਰ ਗਿਰਾਉਣ ਅਤੇ ਖ਼ਤਰਨਾਕ ਗੈਂਗਸਟਰਾਂ ਜਿਵੇਂ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਅੰਕਿਤ ਭਾਦੂ ਨੂੰ ਨਿਊਟਰਲਾਈਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਹੁਣ ਤੱਕ 5 ਵਾਰ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਗੈਲੰਟਰੀ (2011, 2020, 2021 ਦੋ ਵਾਰ, 2024) , ਯੂਨੀਅਨ ਹੋਮ ਮਿਨਿਸਟਰ ਮੈਡਲ , ਮੁੱਖ ਮੰਤਰੀ ਰੱਖਿਅਕ ਪਦਕ ਅਤੇ 27 ਡੀ.ਜੀ.ਪੀ. ਕਮੈਂਡੇਸ਼ਨ ਡਿਸਕਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।