ਲੋਕ ਹਿੱਤ ਮਿਸ਼ਨ ਵੱਲੋਂ ਪੰਥਕ ਇਕੱਤਰਤਾ ਸਬੰਧੀ ਬੈਠਕ
ਲੋਕ ਹਿੱਤ ਮਿਸ਼ਨ ਵੱਲੋਂ ਪੰਥਕ ਇਕੱਤਰਤਾ ਸਬੰਧੀ ਬੈਠਕ
Publish Date: Tue, 10 Feb 2026 07:54 PM (IST)
Updated Date: Wed, 11 Feb 2026 04:12 AM (IST)

ਫੋਟੋ ਕੈਪਸ਼ਨ : ਬੈਠਕ ਉਪਰੰਤ ਲੋਕ ਹਿੱਤ ਮਿਸ਼ਨ ਦੇ ਆਗੂ। 15ਪੀ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਚ ਪਿੰਡ ਹਵਾਰਾ ਵਿਖੇ ਹੋ ਰਹੀ ਪੰਥਕ ਇਕੱਤਰਤਾ ਚ ਵੱਡੇ ਕਾਫ਼ਲੇ ਸਮੇਤ ਸ਼ਾਮਲ ਹੋਣ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਨੂੰ ਸੰਬੋਧਨ ਕਰਦਿਆਂ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਹਰਿੰਦਰ ਸਿੰਘ ਕੁਬਾਹੇੜੀ, ਸੋਨੀ ਝਿੰਗੜਾਂ ਤੇ ਗੁਰਬਚਨ ਸਿੰਘ ਮੁੰਧੋਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਬੇਅਦਬੀ ’ਤੇ ਕਾਨੂੰਨ ਬਣਾਉਣ, ਬੰਦੀ ਸਿੰਘਾਂ ਦੀ ਰਿਹਾਈ ਤੇ ਬਰਗਾੜੀ, ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਆਦਿ ਮੰਗਾਂ ਸਬੰਧੀ ਚੰਡੀਗੜ੍ਹ-ਮੁਹਾਲੀ ਦੀ ਹੱਦ ’ਤੇ ਮੋਰਚਾ ਲੱਗੇ ਨੂੰ 3 ਸਾਲ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਕੇਂਦਰ ਤੇ ਸੂਬਾ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਇਸ ਲਈ ਸੰਗਤਾਂ ਨੂੰ ਲਾਮਬੰਦ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੰਦੀ ਸਿੰਘਾਂ ਦੇ ਪਿੰਡਾਂ ਵਿਚ ਪੰਥਕ ਇਕੱਠ ਕੀਤੇ ਜਾ ਰਹੇ ਹਨ। ਜਿਸਦੀ ਸ਼ੁਰੂਆਤ 21 ਫਰਵਰੀ ਨੂੰ ਪਿੰਡ ਹਵਾਰਾ ਤੋਂ ਹੋਵੇਗੀ। ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲ੍ਹ ਚੱਕੀਆਂ ਚ ਬੰਦ ਸਿੰਘਾਂ ਦੇ ਇਨਸਾਫ਼ ਲਈ ਮਿਸ਼ਨ ਵੱਲੋਂ ਟੋਲ ਪਲਾਜ਼ਾ ਬੜੌਦੀ ਤੋਂ ਸੰਗਤਾਂ ਦਾ ਵੱਡਾ ਕਾਫ਼ਲਾ ਲੈ ਕੇ ਪੁੱਜਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਕੁਲਵੰਤ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਹੁਸ਼ਿਆਰਪੁਰ, ਬਹਾਦਰ ਸਿੰਘ ਮੁੰਧੋਂ, ਗੁਰਦੇਵ ਸਿੰਘ ਕੁਬਾਹੇੜੀ, ਗੁਰਦੀਪ ਸਿੰਘ ਮਹਿਰਮਪੁਰ ਦਿਲਬਾਗ ਸਿੰਘ ਨੱਗਲ, ਸਰਬਜੀਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਕੰਸਾਲਾ, ਬਹਾਦਰ ਸਿੰਘ ਚਾਹੜ ਮਾਜਰਾ, ਰਜਿੰਦਰ ਸਿੰਘ ਮਾਜਰਾ, ਪ੍ਰਕਾਸ਼ ਸਿੰਘ ਗੜ੍ਹੀ, ਅਵਤਾਰ ਸਿੰਘ ਸੰਗਤਪੁਰਾ, ਸੁਰਿੰਦਰ ਸਿੰਘ ਮਾਣਕਪੁਰ, ਬਲਜਿੰਦਰ ਸਿੰਘ ਬਜੀਦਪੁਰ, ਰਾਮ ਸਿੰਘ ਅਭੀਪੁਰ, ਤਰਵਿੰਦਰ ਸਿੰਘ ਦੁਸਾਰਨਾ, ਵਿੱਕੀ ਸਲੇਮਪੁਰ, ਦਰਸ਼ਨ ਸਿੰਘ ਬਿਲਿੰਗ ਖੇੜਾ, ਤਰਲੋਚਨ ਸਿੰਘ ਖੈਰਪੁਰ, ਪ੍ਰਸ਼ੋਤਮ ਸਿੰਘ ਚੰਦਪੁਰ ਆਦਿ ਅਹੁਦੇਦਾਰ ਵੀ ਮੌਜੂਦ ਸਨ।