ਐੱਸਕੇਐੱਮ ਅਤੇ ਟਰੇਡ ਜਥੇਬੰਦੀਆਂ ਦੇ ਸੱਦੇ ’ਤੇ ਦਿੱਤਾ ਧਰਨਾ
ਐੱਸਕੇਐੱਮ ਅਤੇ ਟਰੇਡ ਜਥੇਬੰਦੀਆਂ ਦੇ ਸੱਦੇ ’ਤੇ ਦਿੱਤਾ ਧਰਨਾ
Publish Date: Sun, 22 Feb 2026 06:26 PM (IST)
Updated Date: Sun, 22 Feb 2026 06:27 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਦੇ ਸਾਂਝੇ ਸੱਦੇ ਮੁਤਾਬਕ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਮੁਹਾਲੀ ਤੇ ਬੀਜੇਪੀ ਦੇ ਦਫ਼ਤਰਾਂ ਅੱਗੇ ਸਾਂਝਾ ਧਰਨਾ ਸਮੂਹ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣ ਲਈ ਦਿੱਤਾ ਗਿਆ। ਜਿਸ ਵਿਚ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਸੋਧ ਬਿੱਲ 2025 ਨੂੰ ਪਾਰਲੀਮੈਂਟ ’ਚ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਖੇਤੀ ’ਤੇ ਕਬਜ਼ਾ ਕਰਨ ਲਈ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਖੇਤੀ ਸੈਕਟਰ ਦੇ ਨਾਲ-ਨਾਲ ਡੇਅਰੀ ਖੇਤਰ ਨੂੰ ਬਰਬਾਦ ਕਰਕੇ ਮੁਕਤ ਵਪਾਰ ਸਮਝੌਤੇ ਰਾਹੀਂ ਵਿਦੇਸ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਲਈ ਤਤਪਰ ਹੈ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਕੀਤੇ ਜਾ ਰਹੇ ਹਨ। ਕਿਰਤ ਕਨੂੰਨਾਂ ਵਿਚ ਸੋਧਾਂ ਕਰਕੇ ਕਾਰਪੋਰੇਟ ਪੱਖੀ ਕਨੂੰਨ ਬਣਾਕੇ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਪੁਲਿਸ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਾਬਰ ਕਦਮਾਂ ਨੂੰ ਮੋੜਨ ਲਈ, ਪ੍ਰਮੁੱਖ ਦਾ ਹੱਲ ਕਰਵਾਉਣ ਲਈ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਲਈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੁਲਾਰਿਆਂ ਵੱਲੋਂ ਹੋਕਾ ਦਿੱਤਾ ਗਿਆ। ਧਰਨੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਰਾਜੇਵਾਲ, ਕਿਰਪਾਲ ਸਿੰਘ ਸਿਆਊ ਜ਼ਿਲ੍ਹਾ ਪ੍ਰਧਾਨ ਮੁਹਾਲੀ, ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਪਰਦੀਪ ਮੁਹਾਸਿਬ, ਜਸਪਾਲ ਸਿੰਘ ਲਾਂਡਰਾਂ, ਜਸਪਾਲ ਸਿੰਘ ਨਿਆਮੀਆਂ, ਕਮਲਜੀਤ ਲਾਂਡਰਾਂ, ਜਗਜੀਤ ਸਿੰਘ ਕਰਾਲਾ, ਜਸਵੰਤ ਸਿੰਘ ਮਾਣਕ ਮਾਜਰਾ, ਯਸ਼ਪਾਲ, ਸੱਜਣ ਸਿੰਘ, ਦਰਸ਼ਨ ਸਿੰਘ ਦੁਰਾਲੀ, ਰੁਪਿੰਦਰ ਸਿੰਘ ਵੇਰਕਾ ਉਗਰਾਹਾਂ, ਪਰਮਜੀਤ ਖਰੜ, ਵਿਜੇ ਸਿੰਘ ਕੁਲਵੰਤ ਸਿੰਘ ਚਿੱਲਾ, ਸੰਦੀਪ ਰਾਣਾ, ਜਸਵਿੰਦਰ ਕੰਡਾਲਾ, ਗੁਰਪ੍ਰੀਤ ਸਿੰਘ ਝਾਂਮਪੁਰ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਮੁਲਾਜ਼ਮ ਜਥੇਬੰਦੀਆਂ ਵੱਲੋਂ ਟੀਐੱਸਯੂ ਵੱਲੋਂ ਲੱਖਾ ਸਿੰਘ, ਗੁਰਬਖ਼ਸ਼ ਸਿੰਘ ਪੈਨਸ਼ਨਰਾਂ ਵੱਲੋਂ ਜਤਿੰਦਰ ਸਿੰਘ, ਸੀਐੱਚਬੀ ਕਾਮਿਆਂ ਵੱਲੋਂ ਜ਼ੋਰਾ ਸਿੰਘ, ਫੈਡਰੇਸ਼ਨ ਏਟਕ ਵੱਲੋਂ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਲੋਕਾਂ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਸਿਆਊ, ਇਕਬਾਲ ਸਿੰਘ ਬੇਰੋਪੁਰ, ਸਰਜੀਤ ਸਿੰਘ ਮਾਣਕਪੁਰ ਕੱਲਰ, ਹਰਦੀਪ ਬਲਟਾਣਾ, ਧਨਵੰਤ ਸਿੰਘ ਨਡਿਆਲੀ, ਕੁਲਵੰਤ ਸਿੰਘ ਰੁੜਕੀ ਆਦਿ ਹਾਜ਼ਰ ਸਨ।