‘ਆਪ੍ਰੇਸ਼ਨ ਪ੍ਰਹਾਰ 2’ ਤਹਿਤ ਪੁਲਿਸ ਨੇ ਚਲਾਈ ਸਰਚ ਮੁਹਿੰਮ
'ਆਪਰੇਸ਼ਨ ਪ੍ਰਹਾਰ 2' ਤਹਿਤ ਪੁਲਿਸ ਨੇ ਚਲਾਇਆ ਸਰਚ ਅਭਿਆਨ
Publish Date: Mon, 09 Feb 2026 07:32 PM (IST)
Updated Date: Mon, 09 Feb 2026 07:35 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ‘ਆਪਰੇਸ਼ਨ ਪ੍ਰਹਾਰ 2’ ਤਹਿਤ ਮੁਹਾਲੀ ਪੁਲਿਸ ਵੱਲੋਂ ਪਿੰਡ ਮਟੋਰ ਵਿਚ ਸਰਚ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਆਪ੍ਰੇਸ਼ਨ 72 ਘੰਟੇ ਲਈ ਚਲਾਇਆ ਜਾ ਰਿਹਾ ਹੈ, ਜਿਸ ਵਿਚ 1000 ਦੇ ਕਰੀਬ ਜਵਾਨ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਸਾਰੇ ਪੁਲਿਸ ਥਾਣਿਆਂ ਤੋਂ ਰਿਕਾਰਡ ਦੀ ਜਾਂਚ ਕਰ ਕੇ ਜਿਸ ਵਿਅਕਤੀ ਦਾ ਕੋਈ ਵੀ ਅਪਰਾਧਿਕ ਪਿਛੋਕੜ ਰਿਹਾ ਹੈ ਜਾਂ ਅਪਰਾਧਿਕ ਸਰਗਰਮੀਆਂ ਵਿਚ ਉਸ ਨੇ ਕਿਸੇ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਰਾਤ ਵੇਲੇ ਵੀ ਜਾਰੀ ਰਹੇਗਾ, ਜਿਸ ਵਿਚ 50 ਦੇ ਕਰੀਬ ਨਾਕੇ ਲਾਏ ਜਾਣਗੇ ਅਤੇ ਰਾਤ ਵੇਲੇ ਮਾਰਕੀਟਾਂ ਵਿਚ ਵੀ ਤਲਾਸ਼ੀ ਮੁਹਿੰਮ ਜਾਰੀ ਰਹੇਗੀ।