ਸਿਆਲਬਾ ’ਚ ਪੀਰ ਨੱਥਨ ਸ਼ਾਹ ਦਾ ਉਰਸ ਮੇਲਾ ਹੋਇਆ ਸ਼ੁਰੂ
ਪਿੰਡ ਸਿਆਲਬਾ ਵਿਖੇ ਪੀਰ ਨੱਥਨ ਸ਼ਾਹ ਦਾ ਉਰਸ-ਮੇਲਾ ਸ਼ੁਰੂ ਹੋਇਆ
Publish Date: Mon, 05 Jan 2026 07:52 PM (IST)
Updated Date: Mon, 05 Jan 2026 07:56 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ
ਮੁੱਲਾਂਪੁਰ ਗਰੀਬਦਾਸ : ਪਿੰਡ ਸਿਆਲਬਾ ਵਿਖੇ ਸਈਅਦ ਪੀਰ ਨੱਥਨ ਸ਼ਾਹ ਜੀ ਦੇ ਦਰਬਾਰ ਵਿਚ 53ਵਾਂ ਸਾਲਾਨਾ ਉਰਸ ਮੇਲਾ ਸੋਮਵਾਰ ਸ਼ੁਰੂ ਹੋ ਗਿਆ ਹੈ। ਨੱਥਨ ਸ਼ਾਹ ਸਭਾ ਸਿਆਲਬਾ ਦੀ ਨਿਗਰਾਨੀ ਹੇਠ ਸ਼ੁਰੂ ਹੋਏ ਉਰਸ ਮੇਲੇ ਸਬੰਧੀ ਸੈਕਟਰੀ ਫਕੀਰ ਮੁਹੰਮਦ ਸਾਬਰੀ, ਪ੍ਰਧਾਨ ਜ਼ਮੀਲ ਖਾਨ ਪੱਪੀ, ਬਾਬਾ ਅਬਦੁਲ ਸਤਾਰ, ਪ੍ਰਧਾਨ ਮੰਗਤ ਖਾਨ ਝੰਜੇੜੀ, ਮੇਹਰ ਕੁਰੈਸ਼ੀ, ਮੰਗਾ ਖਾਨ, ਇਕਬਾਲ ਖਾਨ ਆਦਿ ਨੇ ਦੱਸਿਆ ਕਿ ਖਤਮ ਦਰੂਦ ਹੋਣ ਮਗਰੋਂ ਸਹਾਰਨਪੁਰ ਤੋਂ ਆਏ ਅਮੀਰ ਸਾਬਰੀ ਅਤੇ ਕਲੀਅਰ ਸ਼ਰੀਫ ਤੋਂ ਆਏ ਮਹਿਬੂਬ ਅਲੀ ਕੱਵਾਲ ਪਾਰਟੀਆਂ ਵੱਲੋਂ ਸੂਫੀ ਕੱਵਾਲੀਆਂ ਪੇਸ਼ ਕੀਤੀਆਂ ਗਈਆਂ। ਭਗਤ ਨਰਿੰਦਰ ਸਿੰਘ ਸੋਹਾਣਾ ਦੇ ਗਰੁੱਪ ਵੱਲੋਂ ਲਗਾਏ ਪੁਆਧੀ ਅਖਾੜੇ ਦਾ ਪਿੰਡਾਂ, ਕਸਬਿਆਂ ਦੇ ਵੱਡੀ ਗਿਣਤੀ ਬਜ਼ੁਰਗਾਂ ਨੇ ਸਾਰੰਗੀ, ਢੱਡਾਂ ਦੇ ਸੁਮੇਲ ਨਾਲ ਉਪਜ਼ੇ ਸੰਗੀਤ ਅਤੇ ਪੁਰਾਤਨ ਗਾਇਕੀ ਦਾ ਖ਼ੂਬ ਆਨੰਦ ਮਾਣਿਆਂ। ਪ੍ਰਬੰਧਕਾਂ ਅਨੁਸਾਰ 6 ਜਨਵਰੀ ਨੂੰ ਦੁਪਹਿਰ ਵੇਲੇ ਉਮਿੰਦਰ ਉਮਾ ਗਰੁੱਪ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਦਰਬਾਰ ਵੱਲੋਂ ਲੰਗਰ ਚਲਾਇਆ ਗਿਆ।