ਪੀਸੀ-ਪੀਐੱਨਡੀਟੀ ਐਕਟ ਐਡਵਾਇਜ਼ਰੀ ਕਮੇਟੀ ਦੀ ਹੋਈ ਬੈਠਕ
ਪੀਸੀ-ਪੀਐੱਨਡੀਟੀ ਐਕਟ ਐਡਵਾਇਜ਼ਰੀ ਕਮੇਟੀ ਦੀ ਹੋਈ ਬੈਠਕ
Publish Date: Wed, 11 Feb 2026 07:45 PM (IST)
Updated Date: Wed, 11 Feb 2026 07:47 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਰੂਣ ਹੱਤਿਆ ਰੋਕਣ ਅਤੇ ਸਮਾਜ ’ਚ ਲਿੰਗ ਅਨੁਪਾਤ ਸੰਤੁਲਿਤ ਰੱਖਣ ਲਈ ਪੀਸੀ-ਪੀਐੱਨਡੀਟੀ ਐਕਟ ਦੀ ਸਖ਼ਤ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੀ ਕੜੀ ਤਹਿਤ ਸਿਵਲ ਸਰਜਨ ਦਫ਼ਤਰ ਮੁਹਾਲੀ ਵਿਖੇ ਪੀਸੀ-ਪੀਐੱਨਡੀਟੀ ਐਕਟ ਅਧੀਨ ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀ ਦੀ ਮਹੱਤਵਪੂਰਨ ਬੈਠਕ ਆਯੋਜਿਤ ਕੀਤੀ ਗਈ। ਬੈਠਕ ਦੀ ਅਗਵਾਈ ਸਿਵਲ ਸਰਜਨ ਡਾ. ਸੰਗੀਤਾ ਜੈਨ ਵੱਲੋਂ ਕੀਤੀ ਗਈ। ਕਮੇਟੀ ਮੈਂਬਰਾਂ ਵੱਲੋਂ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਆਪਣੇ ਸੰਬੋਧਨ ਵਿਚ ਕਿਹਾ ਪੀਸੀ-ਪੀਐੱਨਡੀਟੀ ਐਕਟ ਸਿਰਫ਼ ਇਕ ਕਾਨੂੰਨ ਨਹੀਂ, ਸਗੋਂ ਧੀਆਂ ਦੀ ਜ਼ਿੰਦਗੀ ਅਤੇ ਅਧਿਕਾਰਾਂ ਦੀ ਰੱਖਿਆ ਲਈ ਇਕ ਸਮਾਜਿਕ ਜ਼ਿੰਮੇਵਾਰੀ ਹੈ। ਸਿਹਤ ਵਿਭਾਗ ਵੱਲੋਂ ਨਿਯਮਿਤ ਅਤੇ ਅਚਾਨਕ ਜਾਂਚਾਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਵਿਚ ਵੀ ਇਸ ਕਾਨੂੰਨ ਬਾਰੇ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਸਮਾਜ ਵਿਚ ਲਿੰਗ ਅਨੁਪਾਤ ਸੰਤੁਲਿਤ ਰਹੇ। ਇਸ ਬੈਠਕ ਵਿਚ ਡਾ. ਤਮੰਨਾ ਡੀਐੱਫਪੀਓ, ਡਾ. ਸੁਸ਼ਮਿਤਾ, ਡਾ. ਪੁਨੀਤ, ਡਾ. ਸੰਜਨਾ, ਡਾ. ਮਨਮੀਤ ਕੌਰ, ਦਲਜੀਤ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ, ਜੋਤੀ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਅਤੇ ਅਭੇ ਸਿੰਘ ਵੀ ਮੌਜੂਦ ਰਹੇ।