ਡੇਰਾਬੱਸੀ ਵਿਚ 'ਇਕ ਦੇਸ਼-ਇਕ ਚੋਣ’ ਮੁਹਿੰਮ ਦਾ ਆਗ਼ਾਜ਼
ਡੇਰਾਬੱਸੀ ਵਿਚ 'ਇਕ ਦੇਸ਼-ਇਕ ਚੋਣ’ ਮੁਹਿੰਮ ਦਾ ਆਗ਼ਾਜ਼,
Publish Date: Fri, 23 Jan 2026 06:17 PM (IST)
Updated Date: Fri, 23 Jan 2026 06:18 PM (IST)

ਭਾਜਪਾ ਆਗੂਆਂ, ਵਰਕਰਾਂ ਅਤੇ ਨੌਜਵਾਨਾਂ ਨੇ ਮੁਹਿੰਮ ਦੇ ਹੱਕ ਵਿਚ ਦਿੱਤਾ ਸਮਰਥਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇਕ ਦੇਸ਼-ਇਕ ਚੋਣ ਮੁਹਿੰਮ ਤਹਿਤ ਡੇਰਾਬੱਸੀ ਦੇ ਕਾਲਜ ਨੇੜੇ ਨੌਜਵਾਨ ਸਾਥੀਆਂ ਵੱਲੋਂ ਦਸਤਖ਼ਤ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਨੌਜਵਾਨਾਂ ਅਤੇ ਖੇਤਰ ਦੇ ਨਗਰ ਵਾਸੀਆਂ ਤੋਂ ਨਾਮ ਅਤੇ ਦਸਤਖ਼ਤ ਲੈ ਕੇ ਇਸ ਮੁਹਿੰਮ ਲਈ ਸਮਰਥਨ ਇਕੱਠਾ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੰਜੀਵ ਖੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਇਕ ਦੇਸ਼-ਇਕ ਚੋਣ ਨਾਲ ਦੇਸ਼ ਦਾ ਕੀਮਤੀ ਸਮਾਂ ਬਚੇਗਾ ਅਤੇ ਚੋਣਾਂ ਦਰਾਨ ਹੋਣ ਵਾਲਾ ਭਾਰੀ ਸਰਕਾਰੀ ਖਰਚ ਘਟੇਗਾ। ਸੁਰੱਖਿਆ ਪ੍ਰਬੰਧ, ਸਰਕਾਰੀ ਮਸ਼ੀਨਰੀ ਦੀ ਤੈਨਾਤੀ, ਬੂਥਾਂ ਦੀ ਸਥਾਪਨਾ ਅਤੇ ਵੱਡੀ ਗਿਣਤੀ ਵਿਚ ਸਰਕਾਰੀ ਕਰਮਚਾਰੀਆਂ ਦੀ ਚੋਣ ਡਿਊਟੀ ਕਾਰਨ ਦਫ਼ਤਰੀ ਕੰਮ ਪ੍ਰਭਾਵਿਤ ਹੁੰਦਾ ਹੈ। ਇਹ ਸਾਰਾ ਖਰਚ ਦੇਸ਼ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਹੁੰਦਾ ਹੈ, ਜਿਸ ਤੋਂ ਇਕ ਦੇਸ਼-ਇਕ ਚੋਣ ਨਾਲ ਨਿਜਾਤ ਮਿਲ ਸਕਦੀ ਹੈ। ਸੰਜੀਵ ਖੰਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਮੁਹਿੰਮ ਦੇਸ਼ ਹਿੱਤ ਵਿਚ ਚਲਾਈ ਜਾ ਰਹੀ ਹੈ, ਜੋ ਆਰਥਿਕਤਾ ਅਤੇ ਪ੍ਰਸ਼ਾਸਨਿਕ ਸੁਚਾਰੂਤਾ ਲਈ ਬਹੁਤ ਜ਼ਰੂਰੀ ਹੈ। ਅਭਿਆਨ ਦੇ ਜ਼ਿਲ੍ਹਾ ਕਨਵੀਨਰਾਂ ਨੇ ਦੱਸਿਆ ਕਿ ਇਕ ਸਮੇਂ ਚੋਣਾਂ ਕਰਵਾਉਣ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਪ੍ਰਕਿਰਤੀ ਤੇ ਪੈਂਦਾ ਬੋਝ ਵੀ ਘਟੇਗਾ। ਇਸ ਮੌਕੇ ਓਬੀਸੀ ਪੰਜਾਬ ਦੇ ਉਪ ਪ੍ਰਧਾਨ ਰਵਿੰਦਰ ਵੈਸ਼ਨਵ, ਰਾਕੇਸ਼ ਮਹਿਤਾ ਸਾਬਕਾ ਮੰਡਲ ਪ੍ਰਧਾਨ, ਮੰਡਲ ਪ੍ਰਧਾਨ ਪਵਨ ਧੀਮਾਨ ਉਰਫ਼ ਪੰਮਾ, ਸੁਖਦੇਵ ਰਾਣਾ, ਦਿਨੇਸ਼ ਵੈਸ਼ਨਵ, ਸੁਧੀਰ ਕਟੀਆਲ, ਜ਼ਿਲ੍ਹਾ ਮੁਹਾਲੀ ਪ੍ਰਧਾਨ ਰਾਧੇਸ਼ਾਮ ਐੱਸੀ ਮੋਰਚਾ, ਮਨੀਸ਼ ਧੀਮਾਨ, ਪਰਮਜੀਤ ਪੰਡਿਤ, ਹੈਪੀ ਕੌਸ਼ਲ, ਗੁਲਸ਼ਨ ਕੁਮਾਰ, ਰਿੰਕੂ ਮਲਕਪੁਰ, ਵਿਕਾਸ ਅਰੋੜਾ, ਬੋਬੀ ਧੀਮਾਨ, ਸਤਪਾਲ ਸਿੰਘ, ਮੋਨੂ, ਜਾਨਮ, ਸਦੀਪ ਖੰਨਾ ਸਮੇਤ ਭਾਜਪਾ ਅਤੇ ਸਮਾਜਿਕ ਸੰਗਠਨਾਂ ਦੇ ਕਈ ਨੌਜਵਾਨ ਸਾਥੀ ਹਾਜ਼ਰ ਰਹੇ।