ਅਫ਼ੀਮ ਸਮੇਤ ਇਕ ਕਾਬੂ
ਅਫ਼ੀਮ ਸਮੇਤ ਇਕ ਕਾਬੂ
Publish Date: Fri, 20 Mar 2026 07:46 PM (IST)
Updated Date: Fri, 20 Mar 2026 07:49 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸਥਾਨਕ ਪੁਲਿਸ ਨੇ 414 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਸਾਲਕਿਸ਼ਨ ਉਰਫ਼ ਭੋਲੂ ਵਾਸੀ ਰਾਜਸਥਾਨ ਵਜੋਂ ਹੋਈ ਦੱਸੀ ਹੈ। ਲਾਲੜੂ ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮ ਗਸ਼ਤ ਤੇ ਸੀ ਅਤੇ ਸ਼ੱਕੀ ਦੀ ਜਾਂਚ ਕਰ ਰਹੀ ਸੀ, ਜਦੋਂ ਪੁਲਿਸ ਅੰਬਾਲਾ-ਚੰਡੀਗੜ੍ਹ ਹਾਈਵੇ ਤੇ ਝਰਮਲ ਨਦੀ ਦੇ ਪੁਲ਼ ਦੇ ਨੇੜੇ ਪੁੱਜੀ ਤਾਂ ਉਥੇ ਇਕ ਨੌਜਵਾਨ ਆਪਣੀ ਪਿੱਠ ਤੇ ਬੈਗ ਲਟਕਾ ਕੇ ਜਾ ਰਿਹਾ ਸੀ, ਜਿਵੇਂ ਹੀ ਪੁਲਿਸ ਉਸ ਦੇ ਨੇੜੇ ਪੁੱਜੀ ਤਾਂ ਉਹ ਡਰ ਗਿਆ ਅਤੇ ਤੇਜ਼ੀ ਨਾਲ ਤੁਰਨ ਲੱਗਾ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦੋਂ ਉਸ ਨੂੰ ਰੋਕ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕਥਿਤ ਤੌਰ ਤੇ 414 ਗਰਾਮ ਅਫ਼ੀਮ ਬਰਾਮਦ ਹੋਈ, ਜਿਸ ਖ਼ਿਲਾਫ਼ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕ ਗ੍ਰਿਫ਼ਤਾਰ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।