ਹੈਰੋਇਨ ਸਮੇਤ ਇੱਕ ਮੁਲਜ਼ਮ ਕਾਬੂ
ਹੈਰੋਇਨ ਸਮੇਤ ਇਕ ਕਾਬੂ
Publish Date: Mon, 02 Feb 2026 07:39 PM (IST)
Updated Date: Mon, 02 Feb 2026 07:40 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਬਲੌਂਗੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹੌਲਦਾਰ ਗੁਰਤੇਜ ਸਿੰਘ ਥਾਣਾ ਬਲੌਂਗੀ ਸਮੇਤ ਪੁਲਿਸ ਪਾਰਟੀ ਨੇੜੇ ਪੁਰਾਣਾ ਟੈਕਸ ਬੈਰੀਅਰ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਕੁਮਾਰ ਦਿਕਸ਼ਤ ਵਾਸੀ ਜ਼ਿਲ੍ਹਾ ਗੋਪਾਲਗੰਜ ਹਾਲ ਵਾਸੀ ਏਕਤਾ ਕਾਲੋਨੀ ਬਲੌਂਗੀ ਜ਼ਿਲ੍ਹਾ ਐੱਸਏਐੱਸ ਨਗਰ ਜੋ ਆਪਣੇ ਘਰ ਵਿਚ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦਾ ਹੈ, ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਮਨਜੀਤ ਕੁਮਾਰ, ਦਿਕਸ਼ਤ ਕੋਲੋਂ ਭਾਰੀ ਮਾਤਰਾ ’ਚ ਹੈਰੋਇਨ ਰਿਕਵਰ ਹੋ ਸਕਦੀ ਹੈ। ਮੁਖ਼ਬਰੀ ਦੇ ਆਧਾਰ ’ਤੇ ਹੌਲਦਾਰ ਗੁਰਤੇਜ ਸਿੰਘ ਨੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਬਲੌਂਗੀ ਦਰਜ ਕਰਵਾਇਆ। ਹੌਲਦਾਰ ਗੁਰਤੇਜ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਲਜ਼ਮ ਮਨਜੀਤ ਕੁਮਾਰ ਦਿਕਸ਼ਤ ਦੇ ਘਰ ਛਾਪੇਮਾਰੀ ਕੀਤੀ, ਜਿੱਥੇ ਮਨਜੀਤ ਕੁਮਾਰ ਦਿਕਸ਼ਤ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ।