ਚੰਡੀਗੜ੍ਹ ਪ੍ਰਸ਼ਾਸਨ ’ਚ ਵੱਡੇ ਪੱਧਰ ’ਤੇ ਤਬਾਦਲੇ,
ਚੰਡੀਗੜ੍ਹ ਪ੍ਰਸ਼ਾਸਨ ‘ਚ ਵੱਡੇ ਪੱਧਰ ‘ਤੇ ਤਬਾਦਲੇ, ਕਈ ਅਧਿਕਾਰੀਆਂ ਨੂੰ ਬਹੁ-ਜ਼ਿੰਮੇਵਾਰੀਆਂ
Publish Date: Tue, 14 Apr 2026 10:04 PM (IST)
Updated Date: Wed, 15 Apr 2026 04:16 AM (IST)

ਕਈ ਅਧਿਕਾਰੀਆਂ ਨੂੰ ਬਹੁ-ਜ਼ਿੰਮੇਵਾਰੀਆਂ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਅਵਿਕੇਸ਼ ਗੁਪਤਾ ਅਤੇ ਬਲਬੀਰ ਰਾਜ ਸਿੰਘ ਦੇ ਜੁਆਇਨ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਕਈ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਖਿਲ ਕੁਮਾਰ ਨੂੰ ਵਧੀਕ ਸਕੱਤਰ ਇਸਟੈਬਲਿਸਮੈਂਟ, ਹਾਊਸ ਅਲਾਟਮੈਂਟ ਕਮੇਟੀ ਅਤੇ ਫੂਡ ਐਂਡ ਸਪਲਾਈਜ਼ ਦੇ ਨਾਲ ਨਾਲ ਲੀਗਲ ਮੈਟਰੋਲੋਜੀ ਦੇ ਚਾਰਜ ਦਿੱਤੇ ਗਏ ਹਨ। ਅਮਿਤ ਕੁਮਾਰ ਨੂੰ ਕੋਆਰਡੀਨੇਸ਼ਨ, ਹੋਮ/ਪ੍ਰੋਟੋਕੋਲ, ਇਨਵਾਇਰਨਮੈਂਟ ਐਂਡ ਫੋਰੈਸਟਸ, ਪਰਸੋਨਲ ਅਤੇ ਟੈਕਨੀਕਲ ਐਜੂਕੇਸ਼ਨ ਦੇ ਵਧੀਕ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪ੍ਰਦੁਮਨ ਸਿੰਘ ਨੂੰ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕਲੈਕਟਰ (ਐਕਸਾਈਜ਼), ਡਾਇਰੈਕਟਰ ਇੰਡਸਟਰੀਜ਼, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਤੇ ਰੇਰਾ ਦੇ ਸਕੱਤਰ ਸਮੇਤ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਰਾਧਿਕਾ ਸਿੰਘ ਨੂੰ ਡਾਇਰੈਕਟਰ ਹਾਇਰ ਐਜੂਕੇਸ਼ਨ, ਡਾਇਰੈਕਟਰ ਸੋਸ਼ਲ ਵੈੱਲਫੇਅਰ, ਬੀਸੀ ਅਤੇ ਮਾਈਨੋਰਿਟੀਜ਼ ਫਾਇਨੈਂਸ਼ਲ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਚਾਈਲਡ ਐਂਡ ਵੂਮੈਨ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ। ਸੌਰਭ ਕੁਮਾਰ ਅਰੋੜਾ ਨੂੰ ਡਾਇਰੈਕਟਰ ਸਪੋਰਟਸ, ਜੋਇੰਟ ਸਕੱਤਰ ਐਕਸਾਈਜ਼ ਐਂਡ ਟੈਕਸੇਸ਼ਨ, ਜੋਇੰਟ ਚੀਫ ਇਲੈਕਟੋਰਲ ਅਫਸਰ, ਡਾਇਰੈਕਟਰ ਆਯੁਸ਼ ਅਤੇ ਬੇਅੰਤ ਸਿੰਘ ਮੇਮੋਰਿਅਲ ਪ੍ਰੋਜੈਕਟ ਡਾਇਰੈਕਟਰ ਦੇ ਨਾਲ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸਕੱਤਰ ਬਣਾਇਆ ਗਿਆ ਹੈ। ਨਿਤਿਸ਼ ਸਿੰਗਲਾ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ, ਰੀਜਨਲ ਐਮਪਲਾਇਮੈਂਟ ਅਫਸਰ, ਲੇਬਰ ਅਤੇ ਸਟੇਟ ਟ੍ਰਾਂਸਪੋਰਟ ਅਥਾਰਟੀ ਨਾਲ ਨਾਲ ਸਾਇੰਸ ਐਂਡ ਟੈਕਨੋਲੋਜੀ ਅਤੇ ਕਰੈਸਟ ਦੇ ਸੀਈਓ ਦੇ ਚਾਰਜ ਦਿੱਤੇ ਗਏ ਹਨ। ਅਵਿਕੇਸ਼ ਗੁਪਤਾ ਨੂੰ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ, ਡਾਇਰੈਕਟਰ ਟ੍ਰਾਂਸਪੋਰਟ-ਕਮ-ਡੀਵੀਜ਼ਨਲ ਮੈਨੇਜਰ ਸੀਟੀਯੂ, ਆਈਟੀ, ਅਰਬਨ ਪਲਾਨਿੰਗ ਅਤੇ ਹਾਊਸਿੰਗ ਨਾਲ ਸੰਬੰਧਤ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਬਲਬੀਰ ਰਾਜ ਸਿੰਘ ਨੂੰ ਜੇਲ੍ਹਾਂ ਦੇ ਜੋਇੰਟ ਆਈਜੀ, ਮਾਡਲ ਜੇਲ੍ਹ ਦੇ ਸੁਪਰਿੰਟੈਂਡੈਂਟ ਅਤੇ ਮਿਊਂਸਿਪਲ ਕਾਰਪੋਰੇਸ਼ਨ ਦੇ ਜੋਇੰਟ ਕਮਿਸ਼ਨਰ ਦੇ ਚਾਰਜ ਦਿੱਤੇ ਗਏ ਹਨ। ਪਾਲਿਕਾ ਅਰੋੜਾ ਨੂੰ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਕੋਆਪਰੇਸ਼ਨ ਵਿਭਾਗ ਅਤੇ ਸਕਿਲ ਡਿਵੈਲਪਮੈਂਟ ਮਿਸ਼ਨ ਨਾਲ ਜੁੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਡਾ. ਇੰਦਰਜੀਤ ਨੂੰ ਮਿਊਂਸਿਪਲ ਕਾਰਪੋਰੇਸ਼ਨ ਵਿੱਚ ਜੋਇੰਟ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਿਟੇਡ ਵਿੱਚ ਐਡੀਸ਼ਨਲ ਸੀਈਓ ਨਿਯੁਕਤ ਕੀਤਾ ਗਿਆ ਹੈ। ਪਵਿਤਰ ਸਿੰਘ ਨੂੰ ਐਸਡੀਐਮ (ਈਸਟ) ਅਤੇ ਅਸਿਸਟੈਂਟ ਐਸਟੇਟ ਅਫਸਰ ਬਣਾਇਆ ਗਿਆ ਹੈ, ਜਦਕਿ ਨਵੀਨ ਨੂੰ ਐਗ੍ਰੀਕਲਚਰ, ਟੂਰਿਜ਼ਮ, ਕਲਚਰਲ ਅਫੇਅਰਜ਼ ਅਤੇ ਸਿਟਕੋ ਦੇ ਚੀਫ ਜਨਰਲ ਮੈਨੇਜਰ ਦੇ ਚਾਰਜ ਦਿੱਤੇ ਗਏ ਹਨ। ਖੁਸ਼ਪ੍ਰੀਤ ਕੌਰ ਨੂੰ ਐਸਡੀਐਮ (ਸੈਂਟਰਲ), ਲੈਂਡ ਅਕੁਇਜ਼ੀਸ਼ਨ ਅਫਸਰ ਅਤੇ ਮਾਰਕੀਟ ਕਮੇਟੀ ਦੇ ਐਡਮਿਨਿਸਟ੍ਰੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਰਾਜੀਵ ਤਿਵਾੜੀ ਨੂੰ ਡਾਇਰੈਕਟਰ ਪਬਲਿਕ ਰਿਲੇਸ਼ਨਜ਼, ਚੰਡੀਗੜ੍ਹ ਰਾਈਟ ਟੂ ਸਰਵਿਸ ਕਮਿਸ਼ਨ ਦੇ ਮੈਂਬਰ ਸੈਕਰਟਰੀ ਅਤੇ ਐਗ੍ਰੀਕਲਚਰ ਮਾਰਕੀਟਿੰਗ ਬੋਰਡ ਨਾਲ ਸੰਬੰਧਤ ਕਈ ਅਹੁਦੇ ਸੌਂਪੇ ਗਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।