ਪੀਯੂ ’ਚ ਰਿਸਰਚ ਐਵਾਰਡ ਸਮਾਗਮ, ਵਿਗਿਆਨਕ ਸੋਚ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਪੀਯੂ ‘ਚ ਰਿਸਰਚ ਐਵਾਰਡ ਸਮਾਗਮ, ਵਿਗਿਆਨਕ ਸੋਚ ਨੂੰ ਮਜ਼ਬੂਤ ਕਰਨ ‘ਤੇ ਜ਼ੋਰ
Publish Date: Sat, 28 Mar 2026 08:12 PM (IST)
Updated Date: Sat, 28 Mar 2026 08:14 PM (IST)

ਦੋ ਪ੍ਰੋਫੈਸਰਾਂ ਨੂੰ ਮੁੱਖ ਰਿਸਰਚ ਐਵਾਰਡ, 18 ਅਧਿਆਪਕਾਂ ਦਾ ਵੀ ਸਨਮਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿਚ ਉੱਚ ਪੱਧਰੀ ਰਿਸਰਚ ਅਤੇ ਪ੍ਰਕਾਸ਼ਨ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਗਿਆਨਕ ਸੋਚ ਨੂੰ ਅੱਗੇ ਵਧਾਉਣ ’ਤੇ ਖਾਸ ਤੌਰ ’ਤੇ ਜ਼ੋਰ ਦਿੱਤਾ ਗਿਆ। ਇਹ ਸਮਾਗਮ ਪ੍ਰੇਮ ਲਤਾ ਅਤੇ ਪ੍ਰੋ. ਡੀ.ਵੀਐੱਸ ਜੈਨ ਰਿਸਰਚ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਪ੍ਰੋ. ਗੁਰਜਸਪ੍ਰੀਤ ਸਿੰਘ ਅਤੇ ਪ੍ਰੋ. ਨਵਨੀਤ ਕੌਰ ਨੂੰ ਕ੍ਰਮਵਾਰ ਪ੍ਰੋ. ਡੀ.ਵੀ.ਐਸ ਜੈਨ ਰਿਸਰਚ ਐਵਾਰਡ ਅਤੇ ਪ੍ਰੇਮ ਲਤਾ ਜੈਨ ਰਿਸਰਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਾਲ 2023 ਲਈ ਉੱਚ ਪੱਧਰੀ ਰਿਸਰਚ ਪ੍ਰਕਾਸ਼ਨ ਐਵਾਰਡ ਵੀ ਦਿੱਤੇ ਗਏ। ਇਹ ਸਨਮਾਨ ਉਹਨਾਂ ਅਧਿਆਪਕਾਂ ਨੂੰ ਮਿਲਿਆ ਜਿਨ੍ਹਾਂ ਨੇ ਉੱਚ ਮਿਆਰੀ (ਇੰਪੈਕਟ ਫੈਕਟਰ 5 ਤੋਂ ਵੱਧ) ਰਿਸਰਚ ਪੇਪਰ ਪ੍ਰਕਾਸ਼ਿਤ ਕੀਤੇ। ਹਰ ਇਕ ਜੇਤੂ ਨੂੰ ਪ੍ਰਮਾਣ ਪੱਤਰ ਦੇ ਨਾਲ 5,000 ਰੁਪਏ ਦੀ ਨਗਦ ਰਕਮ ਦਿੱਤੀ ਗਈ। ਇਸ ਤੋਂ ਇਲਾਵਾ 18 ਅਧਿਆਪਕਾਂ ਨੂੰ ਉਨ੍ਹਾਂ ਦੇ ਬਿਹਤਰੀਨ ਰਿਸਰਚ ਕੰਮ ਲਈ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਨੇ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਐਵਾਰਡ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਅਧਿਆਪਕਾਂ ਤੇ ਖੋਜਕਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਰਿਸਰਚ ਅਜਿਹਾ ਹੋਵੇ ਜੋ ਸਮਾਜ ਲਈ ਵੀ ਲਾਭਕਾਰੀ ਸਾਬਤ ਹੋਵੇ।