ਗ੍ਰਾਮ ਪੰਚਾਇਤ ਕੁੜਾਵਾਲਾ ਵੱਲੋਂ ਪਿੰਡ ਦੇ ਹੋਣਹਾਰਾਂ ਦਾ ਸਨਮਾਨ, ਨੌਜਵਾਨਾਂ ਨੂੰ ਦਿੱਤੀ ਪ੍ਰੇਰਣਾ
ਗ੍ਰਾਮ ਪੰਚਾਇਤ ਕੁੜਾਵਾਲਾ ਵੱਲੋਂ ਪਿੰਡ ਦੇ ਪ੍ਰਤਿਭਾਵਾਂ ਦਾ ਕੀਤਾ ਸਨਮਾਨ, ਨੌਜਵਾਨਾਂ ਨੂੰ ਦਿੱਤੀ ਪ੍ਰੇਰਣਾ
Publish Date: Sun, 22 Mar 2026 05:41 PM (IST)
Updated Date: Sun, 22 Mar 2026 05:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਬਰਵਾਲਾ ਰੋਡ ’ਤੇ ਸਥਿਤ ਪਿੰਡ ਕੁੜਾਵਾਲਾ ’ਚ ਗ੍ਰਾਮ ਪੰਚਾਇਤ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਦੀਆਂ ਦੋ ਹੋਣਹਾਰ ਪ੍ਰਤਿਭਾਵਾਂ ਨੂੰ 11-11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜਿੰਦਰ ਕੌਰ (ਪਿਤਾ ਸ਼ਿਆਮ ਲਾਲ), ਜੋ ਹਾਲ ਹੀ ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਈ ਹੈ, ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਾਕੇਸ਼ ਕੁਮਾਰ (ਪਿਤਾ ਲੀਲਾ ਰਾਮ), ਜਿਨ੍ਹਾਂ ਨੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਦੋਵਾਂ ਨੂੰ ਗ੍ਰਾਮ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ। ਗ੍ਰਾਮ ਪੰਚਾਇਤ ਵੱਲੋਂ ਦੋਹਾਂ ਪ੍ਰਤਿਭਾਵਾਂ ਨੂੰ 11-11 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦੇ ਕੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਸਮਾਰੋਹ ਦਾ ਮੁੱਖ ਉਦੇਸ਼ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਲਕਸ਼ ਵੱਲ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਪਿੰਡ ਦੀ ਸਰਪੰਚ ਗੀਤਾ ਦੇਵੀ ਅਤੇ ਉਨ੍ਹਾਂ ਦੇ ਪਤੀ ਜਸਮੇਰ ਸਿੰਘ ਖ਼ਾਸ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਜਗਦੀਸ਼ ਸਿੰਘ, ਸੁੱਚਾ ਫੌਜੀ, ਸੁਰਜਨ ਰਾਮ, ਰਘੁਵੀਰ ਸਿੰਘ ਫੌਜੀ, ਲੀਲਾ ਰਾਮ, ਜਗਦੀਸ਼, ਰਿੰਕੂ, ਜੋਨੀ, ਮੇਵਾ ਰਾਮ, ਸੋਮ, ਲਵਲੀ, ਕੁਲਦੀਪ, ਪਾਲਾ ਰਾਮ ਭਾਟੀਆ, ਲੱਕੀ, ਕੁਲਦੀਪ, ਰਾਏ ਸਿੰਘ ਅਤੇ ਸ਼ਮਸ਼ੇਰ ਸਿੰਘ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ। ਇਸ ਸਮਾਗਮ ਦੌਰਾਨ ਵਕਤਾਵਾਂ ਨੇ ਕਿਹਾ ਕਿ ਪਿੰਡ ਦੀਆਂ ਧੀਆਂ ਅਤੇ ਨੌਜਵਾਨ ਅੱਜ ਹਰ ਖੇਤਰ ਵਿਚ ਆਪਣੀ ਪਛਾਣ ਬਣਾ ਰਹੇ ਹਨ, ਜੋ ਸਾਰੇ ਸਮਾਜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਆਪਣੇ ਲਕਸ਼ ਹਾਸਲ ਕਰਨ ਅਤੇ ਆਪਣੇ ਪਿੰਡ ਤੇ ਖੇਤਰ ਦਾ ਨਾਂਅ ਰੌਸ਼ਨ ਕਰਨ। ਇਸ ਸਮਾਗਮ ਦਾ ਅੰਤ ਸਨਮਾਨਿਤ ਵਿਅਕਤੀਆਂ ਨੂੰ ਵਧਾਈਆਂ ਦੇਣ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਨਾਲ ਕੀਤਾ ਗਿਆ।