ਐੱਸਐੱਸਪੀ ਕੰਵਰਦੀਪ ਕੌਰ ਦਾ ਕਾਰਜਕਾਲ ਇਕ ਸਾਲ ਵਧਿਆ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਐਸਐਸਪੀ ਕੰਵਰਦੀਪ ਕੌਰ ਦਾ ਕਾਰਜਕਾਲ ਇੱਕ ਸਾਲ ਵਧਿਆ
Publish Date: Tue, 17 Mar 2026 06:58 PM (IST)
Updated Date: Tue, 17 Mar 2026 07:01 PM (IST)

ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਅਤੇ ਨਵੇਂ ਕਾਨੂੰਨ ਲਾਗੂ ਕਰਨ ਵਿੱਚ ਰਹੀ ਅਹਿਮ ਭੂਮਿਕਾ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਕੇਂਦਰ ਸਰਕਾਰ ਨੇ ਐੱਸਐੱਸਪੀ ਕੰਵਰਦੀਪ ਕੌਰ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਗ੍ਰਹਿ ਮੰਤਰਾਲੇ ਦੇ ਮਤੇ ਨੂੰ ਮਨਜ਼ੂਰੀ ਦਿੰਦਿਆਂ ਉਨ੍ਹਾਂ ਦੀ ਇੰਟਰ-ਕੈਡਰ ਡੈਪੂਟੇਸ਼ਨ ਨੂੰ ਅੱਠ ਮਾਰਚ ਤੋਂ ਬਾਅਦ ਇਕ ਸਾਲ ਲਈ ਵਧਾਉਣ ਦੀ ਇਜਾਜ਼ਤ ਦਿੱਤੀ ਹੈ। 2013 ਬੈਚ ਦੀ ਆਈਪੀਐੱਸ ਅਧਿਕਾਰੀ ਕੰਵਰਦੀਪ ਕੌਰ ਪੰਜਾਬ ਕੈਡਰ ਨਾਲ ਸਬੰਧਤ ਹਨ ਅਤੇ ਨੌਂ ਮਾਰਚ 2023 ਨੂੰ ਚੰਡੀਗੜ੍ਹ ਪੁਲਿਸ ਵਿਚ ਐੱਸਐੱਸਪੀ ਦੇ ਅਹੁਦੇ ’ਤੇ ਤਾਇਨਾਤ ਹੋਈ ਸਨ। ਉਨ੍ਹਾਂ ਦਾ ਸ਼ੁਰੂਆਤੀ ਕਾਰਜਕਾਲ ਤਿੰਨ ਸਾਲਾਂ ਦਾ ਸੀ, ਜਿਸ ਨੂੰ ਹੁਣ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਕੰਵਰਦੀਪ ਕੌਰ ਚੰਡੀਗੜ੍ਹ ਪੁਲਿਸ ਦੀ ਦੂਜੀ ਮਹਿਲਾ ਐੱਸਐੱਸਪੀ ਹਨ। ਉਨ੍ਹਾਂ ਤੋਂ ਪਹਿਲਾਂ ਨਿਲਾਂਬਰੀ ਵਿਜੈ ਜਗਦਾਲੇ (2008 ਬੈਚ) ਇਸ ਅਹੁਦੇ ’ਤੇ 2017 ਤੋਂ 2020 ਤੱਕ ਤਾਇਨਾਤ ਰਹੀ ਸਨ । ਹੁਣ ਕਾਰਜਕਾਲ ਵਧਣ ਤੋਂ ਬਾਅਦ ਕੰਵਰਦੀਪ ਕੌਰ ਇਕ ਹੋਰ ਸਾਲ ਲਈ ਚੰਡੀਗੜ੍ਹ ਪੁਲਿਸ ਦੀ ਅਗਵਾਈ ਕਰਦੀ ਰਹਿਣਗੀ। ਇਸ ਦੇ ਨਾਲ ਹੀ ਉਹ ਪਹਿਲੀ ਮਹਿਲਾ ਐੱਸਐੱਸਪੀ ਬਣ ਗਈ ਹਨ ਜਿਨ੍ਹਾਂ ਦਾ ਕਾਰਜਕਾਲ ਇੱਕ ਸਾਲ ਲਈ ਵਧਾਇਆ ਗਿਆ ਹੈ। ‘‘‘‘‘‘‘‘‘‘‘‘‘‘‘ ਡੱਬੀ.. ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਵਿਚ ਅਹਿਮ ਭੂਮਿਕਾ ਆਪਣੇ ਕਾਰਜਕਾਲ ਦੌਰਾਨ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਕਈ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਕੀਤੀ। ਇਨ੍ਹਾਂ ਵਿਚ ਸਭ ਤੋਂ ਚਰਚਿਤ ਮਾਮਲਾ 15 ਸਾਲਾ ਐਮਬੀਏ ਵਿਦਿਆਰਥਣ ਨਾਲ ਦੁਰਵਿਵਹਾਰ ਅਤੇ ਕਤਲ ਦਾ ਸੀ, ਜਿਸ ਦੀ ਜਾਂਚ ਐੱਸਐੱਸਪੀ ਨੇ ਖੁਦ ਮਾਨੀਟਰ ਕੀਤੀ ਸੀ। ਪੁਲਿਸ ਨੇ ਤਕਨੀਕੀ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ 38 ਸਾਲਾ ਟੈਕਸੀ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਸੀ। ਹਾਲ ਹੀ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ, ਜਿਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ। ‘‘‘‘‘‘‘‘‘‘‘‘‘‘‘ ਡੱਬੀ.. ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਅਹਿਮ ਭੂਮਿਕ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਏ, ਜਿਨ੍ਹਾਂ ਵਿਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਸ਼ਾਮਲ ਹੈ, ਜਿਸ ਨੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਥਾਂ ਲਈ। ਸ਼ਹਿਰ ਉਹਨਾਂ ਸ਼ੁਰੂਆਤੀ ਖੇਤਰਾਂ ਵਿੱਚ ਸ਼ਾਮਲ ਰਿਹਾ ਜਿੱਥੇ ਇਹ ਨਵੇਂ ਕਾਨੂੰਨ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਗਏ। ਕੰਵਰਦੀਪ ਕੌਰ ਦੀ ਅਗਵਾਈ ਵਿੱਚ ਪੁਲਿਸ ਵਿਭਾਗ ਨੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੇ ਕੇ ਨਵੀਆਂ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਜਾਂਚ ਪ੍ਰਣਾਲੀ ਨੂੰ ਅਪਡੇਟ ਕੀਤਾ।