ਹੋਲੀ ਮੌਕੇ ਪੀਯੂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸਿਰਫ ਦੋ ਗੇਟਾਂ ਰਾਹੀਂ ਹੀ ਹੋਵੇਗਾ ਦਾਖਲਾ
ਹੋਲੀ ਮੌਕੇ ਪੀਯੂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ , ਕੇਵਲ ਦੋ ਗੇਟਾਂ ਰਾਹੀਂ ਹੀ ਹੋਵੇਗਾ ਦਾਖਲਾ
Publish Date: Mon, 02 Mar 2026 07:57 PM (IST)
Updated Date: Mon, 02 Mar 2026 07:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਹੋਲੀ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ 4 ਮਾਰਚ ਯਾਨੀ ਬੁੱਧਵਾਰ ਨੂੰ ਕੈਂਪਸ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰਨ ਦਾ ਫੈਸਲਾ ਕੀਤਾ ਹੈ। ਪੀਯੂ ਵਿੱਚ ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਪ੍ਰਵੇਸ਼ ਅਤੇ ਨਿਕਾਸ ਸਿਰਫ ਦੋ ਨਿਰਧਾਰਤ ਗੇਟਾਂ ਰਾਹੀਂ ਹੀ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਦੌਰਾਨ ਸੈਕਟਰ-15 ਸਾਹਮਣੇ ਸਥਿਤ ਗੇਟ ਨੰਬਰ 2 ਅਤੇ ਸਾਊਥ ਕੈਂਪਸ ਵਿੱਚ ਸੈਕਟਰ-14 ਸਾਹਮਣੇ ਸਥਿਤ ਐਲਮਨੀ ਗੇਟ ਰਾਹੀਂ ਹੀ ਆਵਾਜਾਈ ਦੀ ਆਗਿਆ ਹੋਵੇਗੀ। ਹੋਰ ਸਾਰੇ ਮੁੱਖ ਗੇਟ ਬੰਦ ਰਹਿਣਗੇ। ਨਿਰਦੇਸ਼ਾਂ ਅਨੁਸਾਰ ਸੈਕਟਰ-14 ਕੈਂਪਸ ਦੇ ਗੇਟ ਨੰਬਰ-1 ਅਤੇ 3, ਸੈਕਟਰ-24 ਸਾਹਮਣੇ ਸਥਿਤ ਯੂਆਈਈਟੀ ਗੇਟ ਅਤੇ ਸਾਊਥ ਕੈਂਪਸ ਵਿੱਚ ਸੈਕਟਰ-38 ਸਾਹਮਣੇ ਸਥਿਤ ਡੈਂਟਲ ਕਾਲਜ ਗੇਟ ਨਿਰਧਾਰਤ ਸਮੇਂ ਤੱਕ ਬੰਦ ਰੱਖੇ ਜਾਣਗੇ। ਪੀਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣਾ ਪਛਾਣ ਪੱਤਰ (ਆਈ ਕਾਰਡ) ਲਾਜ਼ਮੀ ਤੌਰ ’ਤੇ ਨਾਲ ਰੱਖਣ ਤਾਂ ਜੋ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੋਸਟਲਾਂ ਵਿੱਚ ਰਹਿਣ ਵਾਲੀਆਂ ਵਿਦਿਆਰਥੀਆਂ ਨੂੰ ਆਪਣੀ ਇੱਛਾ ਅਨੁਸਾਰ ਨਿਰਧਾਰਤ ਸਮੇਂ ਦੌਰਾਨ ਬਾਹਰ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਸਮੇਂ ਦੌਰਾਨ ਵਿਦਿਆਰਥੀ ਹੋਸਟਲਾਂ ਵਿੱਚ ਪ੍ਰਵੇਸ਼ ਨਹੀਂ ਕਰ ਸਕਣਗੇ। ਹੋਲੀ ਦੇ ਮੌਕੇ ’ਤੇ ਸਟੂਡੈਂਟ ਸੈਂਟਰ ਦੇ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਕੈਂਟੀਨਾਂ ਵੀ ਬੰਦ ਰਹਿਣਗੀਆਂ।