ਕੈਂਪ ’ਚ ਇੱਕ ਹਜ਼ਾਰ ਲੋਕਾਂ ਨੇ ਲਿਆ ਭਲਾਈ ਯੋਜਨਾਵਾਂ ਦਾ ਲਾਭ
ਕੈਂਪ ਵਿੱਚ ਇੱਕ ਹਜ਼ਾਰ ਲੋਕਾਂ ਨੇ ਲਿਆ ਭਲਾਈ ਯੋਜਨਾਵਾਂ ਦਾ ਲਾਭ
Publish Date: Mon, 09 Feb 2026 07:50 PM (IST)
Updated Date: Mon, 09 Feb 2026 07:53 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਭਾਜਪਾ ਵੱਲੋਂ ਸੇਵਾ ਹੀ ਸੰਕਲਪ ਮੁਹਿੰਮ ਤਹਿਤ ਬਾਪੂ ਧਾਮ ਵਿੱਚ ਲੋਕ ਭਲਾਈ ਸੇਵਾ ਕੈਂਪ ਲਾਇਆ ਗਿਆ। ਇਸ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲੈ ਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਪ੍ਰਾਪਤ ਕੀਤਾ। ਕੈਂਪ ਦੌਰਾਨ ਆਯੁਸ਼ਮਾਨ ਭਾਰਤ ਹੈਲਥ ਕਾਰਡ, ਆਭਾ ਹੈਲਥ ਕਾਰਡ, ਈ-ਸ਼੍ਰਮ ਕਾਰਡ, ਬੁਢਾਪਾ, ਵਿਧਵਾ ਅਤੇ ਦਿਵਿਆਂਗ ਪੈਨਸ਼ਨ ਯੋਜਨਾਵਾਂ ਲਈ ਅਰਜ਼ੀਆਂ, ਰਾਸ਼ਨ ਕਾਰਡ ਨਾਲ ਸਬੰਧਿਤ ਸੇਵਾਵਾਂ, ਇਸ ਦੇ ਨਾਲ ਹੀ ਐੱਸਸੀ-ਐੱਸਟੀ, ਘੱਟ ਗਿਣਤੀ ਅਤੇ ਹੋਰ ਵਰਗਾਂ ਲਈ ਆਸਾਨ ਦਰਾਂ ’ਤੇ ਕਰਜ਼ੇ ਬਾਰੇ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਮੌਕੇ ’ਤੇ ਹੀ ਆਪਣੇ ਕਾਰਡ ਬਣਵਾਏ। ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ ਅਤੇ ਮਾਰਗਦਰਸ਼ਨ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਕਨਵੀਨਰ ਸ਼ਿਵਿੰਦਰ ਮਲਹੋਤਰਾ, ਸੋਨੀਆ ਅਤੇ ਮਦਨ ਦੀ ਵਿਸ਼ੇਸ਼ ਭੂਮਿਕਾ ਰਹੀ। ਕੈਂਪ ਵਿੱਚ ਮੁੱਖ ਮਹਿਮਾਨ ਅਤੇ ਪ੍ਰਦੇਸ਼ ਮਹਾਂਮੰਤਰੀ ਰਾਮਬੀਰ ਭੱਟੀ, ਪ੍ਰਦੇਸ਼ ਸਕੱਤਰ ਮਨੀਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਨੂਪ ਗੁਪਤਾ, ਮੋਰਚਾ ਪ੍ਰਦੇਸ਼ ਪ੍ਰਧਾਨ ਅਮਿਤ ਖੈਰਵਾਲ, ਜ਼ਿਲ੍ਹਾ ਮਹਾਂਮੰਤਰੀ ਸਤਬੀਰ, ਮੀਨਾਕਸ਼ੀ, ਵਿਜੈ, ਰਵੀ ਰਾਵਤ, ਵਾਲਮੀਕਿ ਧਰਮਸ਼ਾਲਾ ਦੇ ਪ੍ਰਧਾਨ ਰਤਨ ਚੌਹਾਨ, ਉਪੇਂਦਰ ਮੌਰਿਆ, ਨਿੱਕੂ ਅਤੇ ਰਸ਼ਮੀ ਜੇਡੀ ਹਾਜ਼ਰ ਰਹੇ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੰਡਲ ਟੀਮ ਦੇ ਮੀਤ ਪ੍ਰਧਾਨ ਬਾਬੂ ਰਾਮ, ਮਹਾਂਮੰਤਰੀ ਸਵਰਨ ਅਤੇ ਰਾਜਕੁਮਾਰ, ਮੰਡਲ ਸਕੱਤਰ ਸੋਨੂ, ਰਾਹੁਲ, ਰਮੇਸ਼, ਰਾਣੀ, ਮੰਡਲ ਸੋਸ਼ਲ ਮੀਡੀਆ ਇੰਚਾਰਜ ਅਜੇ ਨੇਗੀ ਅਤੇ ਗੌਰਵ, ਬੂਥ ਪ੍ਰਧਾਨ ਵਿਕਰਮ, ਸੁਨੀਲ, ਪਰਵੀਨ, ਸੰਜੇ ਅਤੇ ਕਰਨ ਦਾ ਮਹੱਤਵਪੂਰਨ ਯੋਗਦਾਨ ਰਿਹਾ। ਪ੍ਰੋਗਰਾਮ ਦੇ ਅਖੀਰ ਵਿੱਚ ਮੰਡਲ ਪ੍ਰਧਾਨ ਵਰਿੰਦਰ ਜੇਡੀ ਨੇ ਸਾਰੇ ਮਹਿਮਾਨਾਂ , ਕਾਰਕੁੰਨਾਂ ਅਤੇ ਸਥਾਨਕ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਵਿੱਖ ਵਿੱਚ ਵੀ ਇਸੇ ਨਿਸ਼ਕਾਮ ਭਾਵਨਾ ਨਾਲ ਸਮਾਜ ਦੇ ਆਖ਼ਰੀ ਵਿਅਕਤੀ ਤਕ ਸੇਵਾ ਪਹੁੰਚਾਉਣ ਦਾ ਕੰਮ ਜਾਰੀ ਰੱਖੇਗੀ।