ਬਾਗ਼ਬਾਨੀ ਦੀ ਦੇਖਭਾਲ ’ਚ ਭਾਰੀ ਲਾਪਰਵਾਹੀ ’ਤੇ ਐੱਸਡੀਈ ਮੁਅੱਤਲ
ਬਾਗਬਾਨੀ ਦੀ ਦੇਖਭਾਲ ਵਿੱਚ ਭਾਰੀ ਲਾਪਰਵਾਹੀ ‘ਤੇ ਐਸਡੀਈ ਮੁਅੱਤਲ
Publish Date: Wed, 04 Feb 2026 07:57 PM (IST)
Updated Date: Wed, 04 Feb 2026 07:59 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਸ਼ਹਿਰੀ ਸਹੂਲਤਾਂ ਦੀ ਸੰਭਾਲ ’ਚ ਜਵਾਬਦੇਹੀ ਯਕੀਨੀ ਬਣਾਉਣ ਅਤੇ ਉੱਚ ਮਿਆਰ ਕਾਇਮ ਰੱਖਣ ਲਈ, ਮਿਊਂਸਿਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਬਾਗ਼ਬਾਨੀ ਵਿਭਾਗ ਦੇ ਇਕ ਅਧਿਕਾਰੀ ਖ਼ਿਲਾਫ਼ ਗੰਭੀਰ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਹੈ। ਇਹ ਕਾਰਵਾਈ ਬਾਗਾਂ ਦੀ ਦੇਖਭਾਲ ’ਚ ਗੰਭੀਰ ਕਮੀ ਪਾਏ ਜਾਣ ਤੋਂ ਬਾਅਦ ਕੀਤੀ ਗਈ। ਕਮਿਸ਼ਨਰ ਨੇ ਬਾਗ਼ਬਾਨੀ ਵਿਭਾਗ ਦੇ ਅਸਿਸਟੈਂਟ ਇੰਜੀਨੀਅਰ (ਏਈ) ਰੋਹਿਤ ਗਰਗ , ਜੋ ਇਸ ਵੇਲੇ ਉਕਤ ਖੇਤਰ ਲਈ ਸਬ ਡਿਵੀਜ਼ਨਲ ਇੰਜੀਨੀਅਰ (ਐਸਡੀਈ–(ਹਾਰਟੀਕਲਚਰ) ਵਜੋਂ ਤਾਇਨਾਤ ਹਨ, ਨੂੰ ਮੁਅੱਤਲ ਕਰ ਦਿੱਤਾ ਹੈ। ਚਾਰ ਫਰਵਰੀ ਨੂੰ ਸ਼ਿਵਾਲਿਕ ਗਾਰਡਨ, ਮਨੀਮਾਜਰਾ ਦੀ ਜਾਂਚ ਦੌਰਾਨ ਐਮਸੀ ਕਮਿਸ਼ਨਰ ਨੇ ਬਾਗ ਦੀ ਦੇਖਭਾਲ ਅਤੇ ਕੁੱਲ ਸੰਭਾਲ ਵਿੱਚ ਭਾਰੀ ਕਮੀਆਂ ਅਤੇ ਖ਼ਾਮੀਆਂ ਨੋਟ ਕੀਤੀਆਂ। ਮੁਅੱਤਲ ਦੇ ਸਮੇ ਦੌਰਾਨ ਕੰਮ ਰੋਹਿਤ ਗਰਗ ਦਾ ਹੈੱਡਕੁਆਰਟਰ ਮਿਊਂਸਿਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਹਾਰਟੀਕਲਚਰ ਡਿਵਿਜ਼ਨ ਨੰਬਰ–1 ਦੇ ਐਗਜ਼ਿਕਿਊਟਿਵ ਇੰਜੀਨੀਅਰ ਦੇ ਦਫ਼ਤਰ ਵਿੱਚ ਰਹੇਗਾ ਅਤੇ ਉਹ ਸੰਬੰਧਿਤ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਹੈੱਡਕੁਆਰਟਰ ਨਹੀਂ ਛੱਡ ਸਕਣਗੇ। ਨਿਯਮਾਂ ਅਤੇ ਹਦਾਇਤਾਂ ਅਨੁਸਾਰ ਉਹ ਗੁਜ਼ਾਰਾ ਭੱਤਾ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ਮੁਅੱਤਲੀ ਦੇ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਮੁਅੱਤਲ ਦੇ ਚਲਦੇ ਅਤੇ ਖੇਤਰ ਵਿੱਚ ਬਾਗਬਾਨੀ ਸੰਬੰਧੀ ਕੰਮਾਂ ਦੀ ਲਗਾਤਾਰ ਅਤੇ ਸੁਚਾਰੂ ਰੱਖਣ ਲਈ ਹੋਰਨਾਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ । ਕਮਿਸ਼ਨਰ ਨੇ ਦੁਹਰਾਇਆ ਹੈ ਕਿਜਨਤਕ ਜਾਇਦਾਦਾਂ ਦੀ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।