ਇੰਦੌਰ ਹਾਦਸੇ ਤੋਂ ਸਬਕ ਲਏ ਚੰਡੀਗੜ੍ਹ ਪ੍ਰਸ਼ਾਸਨ
ਇੰਦੌਰ ਹਾਦਸੇ ਤੋਂ ਸਬਕ ਲਏ ਚੰਡੀਗੜ੍ਹ ਪ੍ਰਸ਼ਾਸਨ
Publish Date: Sat, 03 Jan 2026 06:01 PM (IST)
Updated Date: Sat, 03 Jan 2026 06:05 PM (IST)

ਸ਼ਹਿਰ ਦੀ ਪੁਰਾਣੀ ਜਲਾਪੂਰਤੀ ਤੇ ਸੀਵਰੇਜ ਪ੍ਰਣਾਲੀ ਨੂੰ ਤੁਰੰਤ ਸੁਧਾਰਨ ਦੀ ਲੋੜ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਇੰਦੌਰ ਵਿਚ ਹਾਲ ਹੀ ਵਿਚ ਵਾਪਰੀ ਦਰਦਨਾਕ ਘਟਨਾ ਨੇ ਪੂਰੇ ਦੇਸ਼ ਦੇ ਸ਼ਹਿਰੀ ਪ੍ਰਸ਼ਾਸਨ ਸਾਹਮਣੇ ਇਕ ਗੰਭੀਰ ਸਥਿਤੀ ਖੜ੍ਹੀ ਕਰ ਦਿੱਤੀ ਹੈ। ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਰਜਰ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦੀ ਕੀਮਤ ਆਮ ਨਾਗਰਿਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਸਕਦੀ ਹੈ। ਇਸ ਪਿਛੋਕੜ ਵਿਚ ਸੈਕੰਡ ਇਨਿੰਗਜ਼ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਸ਼ਹਿਰ ਦੀ ਜਲਾਪੂਰਤੀ ਅਤੇ ਸੀਵਰੇਜ ਪ੍ਰਣਾਲੀ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ‘‘‘‘‘‘‘‘‘‘‘‘‘‘‘‘‘‘‘‘‘‘ ਫੇਜ਼-1 ਦੇ ਸੈਕਟਰਾਂ ਵਿਚ ਸਭ ਤੋਂ ਵੱਧ ਖ਼ਤਰਾ ਐਸੋਸੀਏਸ਼ਨ ਦੇ ਮੁਤਾਬਕ, ਚੰਡੀਗੜ੍ਹ ਦੇ ਫੇਜ਼-1 ਦੇ ਕਈ ਸੈਕਟਰਾਂ ਵਿਚ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ 70 ਸਾਲ ਤੋਂ ਵੀ ਵੱਧ ਪੁਰਾਣੀਆਂ ਹੋ ਚੁੱਕੀਆਂ ਹਨ। ਇਨ੍ਹਾਂ ਲਾਈਨਾਂ ਕਾਰਨ ਅਕਸਰ ਗੰਧਲੇ, ਬਦਬੂਦਾਰ ਅਤੇ ਕਾਲੇ ਪਾਣੀ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸਦੇ ਬਾਵਜੂਦ ਹੁਣ ਤੱਕ ਇਨ੍ਹਾਂ ਦਾ ਸਥਾਈ ਹੱਲ ਕਰਨ ਲਈ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਗਏ। 30 ਫੀਸਦੀ ਤੋਂ ਵੱਧ ਪਾਣੀ ਲੀਕੇਜ, ਜਨ ਸਿਹਤ ’ਤੇ ਸੰਕਟ ਐਸੋਸੀਏਸ਼ਨ ਨੇ ਪ੍ਰਸ਼ਾਸਨਿਕ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਰਕਾਰੀ ਰਿਕਾਰਡਾਂ ਅਨੁਸਾਰ 30 ਫੀਸਦੀ ਤੋਂ ਵੱਧ ਪਾਣੀ ਦੀ ਲੀਕੇਜ ਦਰਜ ਹੈ। ਇਹ ਲੀਕੇਜ ਨਾ ਸਿਰਫ਼ ਪਾਣੀ ਦੀ ਭਾਰੀ ਬਰਬਾਦੀ ਕਰ ਰਹੀ ਹੈ, ਸਗੋਂ ਪੀਣ ਵਾਲੇ ਪਾਣੀ ਨੂੰ ਗੰਧਲਾ ਕਰ ਕੇ ਗੰਭੀਰ ਸਿਹਤ ਖ਼ਤਰੇ ਵੀ ਪੈਦਾ ਕਰ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਖ਼ਤਰੇ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਅਗਾਹ ਕੀਤਾ ਗਿਆ, ਪਰ ਜ਼ਿਆਦਾਤਰ ਪੱਤਰਵਿਹਾਰ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਦੇਰੀ ਲਈ ਕੋਈ ਬਹਾਨਾ ਨਹੀਂ ਐਸੋਸੀਏਸ਼ਨ ਨੇ ਕਿਹਾ ਕਿ ਜਦੋਂ ਯੂਟੀ ਪ੍ਰਸ਼ਾਸਕ ਨੂੰ 100 ਕਰੋੜ ਰੁਪਏ ਤੱਕ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਦਾ ਅਧਿਕਾਰ ਮਿਲ ਚੁੱਕਾ ਹੈ, ਤਾਂ ਜਲ ਅਤੇ ਸੀਵਰੇਜ ਲਾਈਨਾਂ ਦੀ ਫੇਜ਼-ਵਾਈਜ਼ ਤਬਦੀਲੀ ਵਿੱਚ ਦੇਰੀ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ। ਪਰਯਾਪਤ ਸਰੋਤ ਹੋਣ ਦੇ ਬਾਵਜੂਦ ਜਨਹਿਤ ਨਾਲ ਜੁੜੇ ਮਸਲਿਆਂ ਦੀ ਅਣਦੇਖੀ ਨਹੀ ਕਰਨੀ ਚਾਹੀਦੀ ਹੈ। ਐਸੋਸੀਏਸ਼ਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਮਾੜੀ ਘਟਨਾ ਤੋਂ ਬਾਅਦ “ਸਿਸਟਮ ਫੇਲਿਅਰ” ਕਹਿ ਦੇਣਾ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦਾ। ਜਦੋਂ ਸਮੇਂ ਸਿਰ ਚੇਤਾਵਨੀ ਦਿੱਤੀ ਜਾ ਰਹੀ ਹੋਵੇ, ਤਾਂ ਤੁਰੰਤ ਫੈਸਲੇ ਅਤੇ ਠੋਸ ਕਾਰਵਾਈ ਹੀ ਸੁਸ਼ਾਸਨ ਦੀ ਪਛਾਣ ਹੁੰਦੀ ਹੈ। ਇੰਦੌਰ ਦੀ ਤ੍ਰਾਸਦੀ ਨੂੰ ਵੇਕ-ਅਪ ਕਾਲ ਮੰਨੇ ਪ੍ਰਸ਼ਾਸਨ ਸੈਕੰਡ ਇਨਿੰਗਜ਼ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇੰਦੌਰ ਵਰਗੀ ਕਿਸੇ ਘਟਨਾ ਦੀ ਉਡੀਕ ਨਾ ਕਰੇ, ਸਗੋਂ ਇਸਨੂੰ ਇੱਕ ਗੰਭੀਰ ਵੇਕ-ਅਪ ਕਾਲ ਮੰਨਦੇ ਹੋਏ ਤੁਰੰਤ ਸੁਧਾਰਾਤਮਕ ਕਦਮ ਚੁੱਕੇ। ਐਸੋਸੀਏਸ਼ਨ ਨੂੰ ਉਮੀਦ ਹੈ ਕਿ ਪ੍ਰਸ਼ਾਸਕ ਦੀ ਅਗਵਾਈ ਹੇਠ ਸ਼ਹਿਰ ਦੀ ਦਹਾਕਿਆਂ ਪੁਰਾਣੀ ਜਲਾਪੂਰਤੀ ਅਤੇ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਜਲਦੀ ਹੀ ਅਹੰਕਾਰਪੂਰਨ ਫੈਸਲੇ ਲਏ ਜਾਣਗੇ।