ਨਵ-ਨਿਯੁਕਤ ਡਾਇਰੈਕਟਰ ਡਾ. ਗੁਰਜੀਤ ਬਰਾੜ ਨੂੰ ਕੀਤਾ ਸਨਮਾਨਿਤ
ਨਵ-ਨਿਯੁਕਤ ਡਾਇਰੈਕਟਰ ਡਾ. ਗੁਰਜੀਤ ਬਰਾੜ ਨੂੰ ਕੀਤਾ ਸਨਮਾਨਿਤ
Publish Date: Wed, 11 Feb 2026 07:09 PM (IST)
Updated Date: Wed, 11 Feb 2026 07:11 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਵੇਂ ਨਿਯੁਕਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾ. ਗੁਰਜੀਤ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਵੱਲੋਂ ਵਿਭਾਗ ’ਚ ਬਤੌਰ ਡਾਇਰੈਕਟਰ ਨਿਯੁਕਤ ਕੀਤਾ ਗਿਆ ਅਤੇ ਅਹੁਦਾ ਸੰਭਾਲਣ ਸਮੇਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਯੂਟੀ ਇਪ ਦੇ ਪ੍ਰਧਾਨ ਤੇ ਅਡੀਸ਼ਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਜ.ਸ. ਮਨਜੋਤ ਸਿੰਘ, ਲਾਭ ਸਿੰਘ ਸੈਣੀ ਵਿਭਾਗੀ ਜਥੇਬੰਦੀ ਦੇ ਅਹੁਦੇਦਾਰ ਪ੍ਰਧਾਨ ਇੰਦਰਜੀਤ ਸਿੰਘ, ਚੇਅਰਮੈਨ ਹਤਿੰਦਰ ਕੁਮਾਰ, ਜ.ਸ. ਦੀਪਕ ਵਸ਼ਿਸ਼ਟ, ਡਰਾਈਵਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਲੇਡੀਜ਼ ਵਰਕਿੰਗ ਵੂਮੈਨ ਆਗੂ ਹਰਵਿੰਦਰ ਕੌਰ, ਪਰਵੇਸ਼ ਕੁਮਾਰੀ, ਜਸਵੀਰ ਕੌਰ, ਮਨਮੋਹਣ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਦਰਜਾ 4 ਦੇ ਪ੍ਰਧਾਨ ਸੁਖਵਿੰਦਰ ਸਿੰਘ, ਪ.ਸ.ਸ.ਫ. ਦੇ ਆਗੂ ਭੁਪਿੰਦਰ ਸਿੰਘ ਸਮੇਤ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਮੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਆਦਿ ਆਗੂ ਸ਼ਾਮਲ ਹੋਏ। ਸਨਮਾਨਿਤ ਚਿੰਨ੍ਹ ਭੇਟ ਕਰਦਿਆਂ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਡਾ. ਗੁਰਜੀਤ ਸਿੰਘ ਬਰਾੜ ਸਭਨਾਂ ਨਾਲ ਵਧੀਆ ਰਸੂਖ ਰੱਖਣ ਵਾਲੇ ਵਿਭਾਗੀ ਕੰਮਾਂ ਦੇ ਵਧੀਆ ਮਾਹਰ ਹਨ ਅਤੇ ਇਨ੍ਹਾਂ ਦੀ ਵਿਭਾਗ ਵਿਚ ਬਤੌਰ ਡੀਓ ਅਤੇ ਚੀਫ਼ ਡਾਇਰੈਕਟਰ ਫਰਟੀਲਾਈਜ਼ਰ, ਡਿਪਟੀ ਡਾਇਰੈਕਟਰ ਹੈੱਡਕੁਆਰਟਰ, ਡਿਪਟੀ ਡਾਇਰੈਕਟਰ ਐੱਲਸੀਪੀਪੀ, ਜੇਡੀਏ ਘਣੀ ਖੇਤੀ ਅਤੇ ਇੰਨਪੁਟਸ, ਜੇਡੀਏ ਐਡਮਿਨ ਦੇ ਮੁੱਖ ਅਹੁਦਿਆਂ ’ਤੇ ਕੰਮ ਕੀਤਾ, ਚੰਗਾ ਕੰਮ ਦਾ ਤਜਰਬਾ ਰੱਖਣ ਵਾਲੇ ਵਿਭਾਗੀ ਕੰਮ ਦੇ ਵਧੀਆ ਮਾਹਰ ਹਨ। ਜਿੱਥੇ ਸਰਕਾਰ ਨੇ ਇਨ੍ਹਾਂ ਦੀ ਨਿਯੁਕਤੀ ਕਰਕੇ ਇਸ ਅਹਿਮ ਅਹੁਦੇ ’ਤੇ ਨਿਵਾਜਿਆ ਹੈ, ਉਥੇ ਨਾਲ ਹੀ ਵਿਭਾਗੀ ਜਥੇਬੰਦੀਆਂ ਵੱਲੋਂ ਇਨ੍ਹਾਂ ਨੂੰ ਵਿਭਾਗੀ ਕੰਮਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।