ਨਵੀਂ ਬਣੇਗੀ ਆਬਕਾਰੀ ਨੀਤੀ, ਪੰਜਾਬ ਤੇ ਹਰਿਆਣਾ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਹੋਵੇਗੀ ਨੀਤੀ, ਨਾਬਾਲਗਾ ਨੂੰ ਸ਼ਰਾਬ ਵੇਚਣ ’ਤੇ ਲੱਗੇਗਾ ਜੁਰਮਾਨਾ
ਯੂਟੀ ਪ੍ਰਸ਼ਾਸਨ ਨੇ ਸਾਲ 2026-27 ਦੇ ਵਿੱਤੀ ਸੈਸ਼ਨ ਵਿਚ ਲਾਗੂ ਹੋਣ ਵਾਲੀ ਆਬਕਾਰੀ ਨੀਤੀ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਸੁਝਾਅ ਮੰਗਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਚੁਕੀ ਹੈ। ਪ੍ਰਸ਼ਾਸਨ ਨੇ 30 ਦਸੰਬਰ ਤੱਕ ਸੁਝਾਅ ਮੰਗੇ ਸਨ, ਜਿਸ ਦੇ ਤਹਿਤ ਵੱਖ-ਵੱਖ ਲੋਕਾਂ ਵੱਲੋਂ 60 ਸੁਝਾਅ ਪ੍ਰਾਪਤ ਹੋਏ ਹਨ। ਇਨ੍ਹਾਂ ਸੁਝਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਚੰਗੇ ਸੁਝਾਵਾਂ ਨੂੰ ਨੀਤੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ 'ਤੇ ਡੀਸੀ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਿਸ਼ਾਂਤ ਯਾਦਵ ਵੱਖਰੀ ਬੈਠਕ ਕਰਨ ਜਾ ਰਹੇ ਹਨ। ਅਗਲੇ ਮਹੀਨੇ ਨੀਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗੀ। ਵਿਭਾਗ
Publish Date: Sat, 03 Jan 2026 11:45 AM (IST)
Updated Date: Sat, 03 Jan 2026 11:48 AM (IST)
ਰਾਜੇਸ਼ ਢੱਲ, ਪੰਜਾਬੀ ਜਾਗਰਣ, ਚੰਡੀਗੜ੍ਹ। ਯੂਟੀ ਪ੍ਰਸ਼ਾਸਨ ਨੇ ਸਾਲ 2026-27 ਦੇ ਵਿੱਤੀ ਸੈਸ਼ਨ ਵਿਚ ਲਾਗੂ ਹੋਣ ਵਾਲੀ ਆਬਕਾਰੀ ਨੀਤੀ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਸੁਝਾਅ ਮੰਗਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਚੁਕੀ ਹੈ। ਪ੍ਰਸ਼ਾਸਨ ਨੇ 30 ਦਸੰਬਰ ਤੱਕ ਸੁਝਾਅ ਮੰਗੇ ਸਨ, ਜਿਸ ਦੇ ਤਹਿਤ ਵੱਖ-ਵੱਖ ਲੋਕਾਂ ਵੱਲੋਂ 60 ਸੁਝਾਅ ਪ੍ਰਾਪਤ ਹੋਏ ਹਨ। ਇਨ੍ਹਾਂ ਸੁਝਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਚੰਗੇ ਸੁਝਾਵਾਂ ਨੂੰ ਨੀਤੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ 'ਤੇ ਡੀਸੀ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਿਸ਼ਾਂਤ ਯਾਦਵ ਵੱਖਰੀ ਬੈਠਕ ਕਰਨ ਜਾ ਰਹੇ ਹਨ। ਅਗਲੇ ਮਹੀਨੇ ਨੀਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗੀ। ਵਿਭਾਗ ਦੇ ਅਨੁਸਾਰ, ਨੀਤੀ ਜਲਦੀ ਹੀ ਅਧਿਸੂਚਿਤ ਕੀਤੀ ਜਾਵੇਗੀ, ਜਦਕਿ ਨੀਤੀ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ।
ਨੀਤੀ ਵਿਚ ਕਈ ਤਰ੍ਹਾਂ ਦੀਆਂ ਨਵੀਆਂ ਸਿਫਾਰਸ਼ਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਨੂੰ ਪਿਛਲੇ ਸਾਲ ਵਾਂਗ ਘਾਟਾ ਨਾ ਹੋਵੇ। ਪਿਛਲੀ ਆਬਕਾਰੀ ਨੀਤੀ ਤੋਂ ਪ੍ਰਸ਼ਾਸਨ ਨੂੰ 200 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਨੀਤੀ ਵਿਚ ਸ਼ਰਾਬ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਬਿਨਾਂ ਪਰਮਿਟ ਦੇ ਵਿਕਣ ਵਾਲੀ ਸ਼ਰਾਬ ਮਿਲਣ 'ਤੇ ਠੇਕੇਦਾਰ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਪਿਛਲੇ ਸਾਲ ਆਬਕਾਰੀ ਅਤੇ ਅਸਟੇਟ ਵਿਭਾਗ ਨੇ ਵੱਖ-ਵੱਖ 66 ਥਾਵਾਂ 'ਤੇ ਛਾਪੇ ਮਾਰ ਕੇ ਸ਼ਹਿਰ ਤੋਂ 19 ਹਜ਼ਾਰ ਸ਼ਰਾਬ ਦੀ ਬੋਤਲਾਂ ਜਬਤ ਕੀਤੀਆਂ ਹਨ।
ਵਿਭਾਗ ਦੇ ਅਨੁਸਾਰ, ਇਸ ਸਮੇਂ ਸ਼ਹਿਰ ਵਿਚ ਅਜਿਹੀ ਸ਼ਰਾਬ ਵਿਕ ਰਹੀ ਹੈ ਜਿਸ ਦੀ ਲਾਇਸੈਂਸ ਫੀਸ ਪ੍ਰਸ਼ਾਸਨ ਨੂੰ ਨਹੀਂ ਮਿਲ ਰਹੀ। ਨਵੀਂ ਆਬਕਾਰੀ ਨੀਤੀ ਬਣਾਉਣ ਲਈ ਪ੍ਰਸ਼ਾਸਨ ਨੇ ਦੂਜੇ ਰਾਜਾਂ ’ਚ ਲਾਗੂ ਨੀਤੀ ਦਾ ਵੀ ਅਧਿਐਨ ਕੀਤਾ ਹੈ, ਤਾਂ ਜੋ ਚੰਡੀਗੜ੍ਹ ਦੀ ਆਬਕਾਰੀ ਨੀਤੀ ਦੀ ਖ਼ਾਮੀਆਂ ਨੂੰ ਦੂਰ ਕੀਤਾ ਜਾ ਸਕੇ। ਨਵੀਂ ਨੀਤੀ ਵਿਚ ਸ਼ਰਾਬ ਦੇ ਠੇਕੇ ਬੰਦ ਅਤੇ ਖੁੱਲ੍ਹਣ ਦੇ ਸਮੇਂ ਨੂੰ ਵੀ ਘਟਾਇਆ ਅਤੇ ਵਧਾਇਆ ਜਾ ਸਕਦਾ ਹੈ।
ਪੰਜਾਬ ਅਤੇ ਹਰਿਆਣਾ ਵਿਚ ਸ਼ਰਾਬ 'ਤੇ ਵੈਟ ਅਤੇ ਐਕਸਾਈਜ਼ ਡਿਊਟੀ ਚੰਡੀਗੜ੍ਹ ਦੇ ਮੁਕਾਬਲੇ ਵਿਚ ਘੱਟ ਹੈ। ਠੇਕੇਦਾਰ ਸੰਬੰਧਿਤ ਰਾਜਾਂ ਦੀ ਤਰਜ਼ 'ਤੇ ਡਿਊਟੀ ਘਟਾਉਣ ਦੀ ਮੰਗ ਕਰ ਰਹੇ ਹਨ। ਨਵੀਂ ਨੀਤੀ ਤਹਿਤ ਇਕ ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨੀਤੀ ਤਿਆਰ ਕਰਕੇ ਮਨਜ਼ੂਰੀ ਲਈ ਪ੍ਰਸ਼ਾਸਕ ਨੂੰ ਭੇਜੀ ਜਾਵੇਗੀ। ਇਸ ਦੇ ਨਾਲ ਹੀ ਘੱਟ ਰੇਟ 'ਤੇ ਸ਼ਰਾਬ ਵੇਚਣ ਵਾਲੇ ਠੇਕੇਦਾਰਾਂ ਨਾਲ ਸਖਤੀ ਨਾਲ ਨਿਪਟਣ ਦੀ ਗੱਲ ਨੀਤੀ ਵਿਚ ਸ਼ਾਮਲ ਕੀਤੀ ਜਾਵੇਗੀ।
100 ਸਾਈਟਾਂ ਹੋਣਗੀਆਂ ਤੈਅ
ਵਰਤਮਾਨ ਨੀਤੀ ਤਹਿਤ 98 ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਤੈਅ ਕੀਤੇ ਗਏ ਸਨ। ਪ੍ਰਸ਼ਾਸਨ ਅਨੁਸਾਰ, ਨਵੀਂ ਨੀਤੀ ਤਹਿਤ ਵੀ 100 ਸ਼ਰਾਬ ਦੇ ਠੇਕਿਆਂ ਦੀ ਸਾਈਟ ਤੈਅ ਕੀਤੀ ਜਾਵੇਗੀ। ਹਰ ਵਾਰੀ ਸ਼ਹਿਰ ਵਿਚ ਵਿਕਰੇਤਿਆਂ ਵਿਚ ਸ਼ਰਾਬ ਦੇ ਠੇਕਿਆਂ ਨੂੰ ਲੈਣ ਦੀ ਹੋੜ ਰਹਿੰਦੀ ਹੈ। ਪਿਛਲੀ ਵਾਰੀ ਨੀਤੀ 'ਤੇ ਠੇਕੇਦਾਰਾਂ ਦੀ ਐਸੋਸੀਏਸ਼ਨ ਨੇ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਆਪਣੇ ਸੁਝਾਅ ਨਹੀਂ ਦਿੱਤੇ ਸਨ।
ਪਿਛਲੀ ਵਾਰੀ ਨਿਲਾਮੀ ਨੂੰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਵੀ ਦਿੱਤੀ ਸੀ। ਪਿਛਲੇ ਪੰਜ ਸਾਲਾਂ ਵਿਚ ਐਕਸਾਈਜ਼ ਹੋਣ ਵਾਲੇ ਮਾਲੀਏ ਦਾ ਟਾਰਗੇਟ ਕਦੇ ਵੀ ਪ੍ਰਸ਼ਾਸਨ ਪੂਰਾ ਨਹੀਂ ਕਰ ਸਕਿਆ। ਹਰ ਸਾਲ ਟਾਰਗੇਟ ਪੂਰਾ ਨਾ ਕਰਨ ਕਾਰਨ ਘਾਟਾ ਹੋਇਆ ਹੈ। ਇਸ ਦਾ ਖੁਲਾਸਾ ਆਡਿਟ ਰਿਪੋਰਟ ਵਿਚ ਹੋਇਆ ਹੈ। ਸਾਲ 2019 ਤੋਂ ਲੈ ਕੇ 2024 ਤੱਕ ਪ੍ਰਸ਼ਾਸਨ ਕਦੇ ਵੀ ਆਪਣਾ ਟਾਰਗੇਟ ਦਾ ਟੀਚਾ ਪੂਰਾ ਨਹੀਂ ਕਰ ਸਕਿਆ।
ਨਾਬਾਲਗਾ ਨੂੰ ਸ਼ਰਾਬ ਵੇਚਣ ’ਤੇ ਲੱਗੇ ਜੁਰਮਾਨਾ
ਆਬਕਾਰੀ ਵਿਭਾਗ ਕੋਲ ਇਕ ਸੁਝਾਅ ਆਇਆ ਹੈ ਕਿ ਸ਼ਰਾਬ ਦੇ ਠੇਕੇ ਅਤੇ ਅਹਾਤਿਆਂ 'ਤੇ ਸੀਸੀਟੀਵੀ ਕੈਮਰੇ ਲਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅਹਾਤਿਆਂ ਵਿਚ ਵੀ ਐਲਕੋਮੀਟਰ ਲਾਇਆ ਜਾਣਾ ਚਾਹੀਦਾ ਹੈ। ਨਾਬਾਲਿਗ ਸ਼ਰਾਬ ਖਰੀਦਣ ਲਈ ਨਾ ਆਉਣ, ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਕੋਈ ਵਿਕਰੇਤਾ ਕਿਸੇ ਨਾਬਾਲਿਗ ਨੂੰ ਸ਼ਰਾਬ ਵੇਚਦਾ ਹੈ, ਤਾਂ ਉਸ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ। ਸਿੱਖਿਆ ਸੰਸਥਾਵਾਂ ਤੋਂ ਸ਼ਰਾਬ ਦੇ ਠੇਕੇ 200 ਮੀਟਰ ਦੂਰ ਬਣਾਏ ਜਾਣੇ ਚਾਹੀਦੇ ਹਨ। ਰੈਸਟੋਰੈਂਟ, ਬਾਰ ਅਤੇ ਸ਼ਰਾਬ ਦੇ ਠੇਕਿਆਂ ਦੇ ਬੰਦ ਹੋਣ ਦਾ ਸਮਾਂ ਇੱਕਸਾਰ ਹੋਣਾ ਚਾਹੀਦਾ ਹੈ।
ਪਹਿਲਾਂ ਵਾਂਗ ਕੰਪਨੀ ਤੋਂ ਖਰੀਦਣ ਦੀ ਮਿਲੇ ਮਨਜ਼ੂਰੀ
ਇਸ ਦੇ ਨਾਲ ਹੀ ਵਿਭਾਗ ਕੋਲ ਹੋਟਲ ਅਤੇ ਕਲੱਬ ਉਦਯੋਗ ਵੱਲੋਂ ਇਹ ਵੀ ਸੁਝਾਅ ਭੇਜਿਆ ਗਿਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਸ਼ਰਾਬ ਖਰੀਦਣ ਦੀ ਮਨਜ਼ੂਰੀ ਸਿੱਧਾ ਕੰਪਨੀਆਂ ਤੋਂ ਦਿੱਤੀ ਜਾਵੇ, ਜਦਕਿ ਪਿਛਲੀ ਸਾਲ ਦੀ ਨੀਤੀ ਵਿਚ ਹਰ ਤਰ੍ਹਾਂ ਨਾਲ ਰਿਟੇਲ ਵਿਚ ਸ਼ਰਾਬ ਖਰੀਦਣਾ ਠੇਕੇਦਾਰਾਂ ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ।