ਐੱਨਸੀਸੀ ਫੈਸਟ-2026 ਮੁਹਾਲੀ ’ਚ ਸ਼ਾਨਦਾਰ ਢੰਗ ਨਾਲ ਕਰਵਾਇਆ, ਕੈਡਿਟਾਂ ਦਾ ਸਨਮਾਨ
ਐੱਨਸੀਸੀ ਫੈਸਟ-2026 ਮੁਹਾਲੀ ਵਿਚ ਸ਼ਾਨਦਾਰ ਢੰਗ ਨਾਲ ਆਯੋਜਿਤ, ਕੈਡਿਟਾਂ ਦਾ ਸਨਮਾਨ
Publish Date: Fri, 20 Mar 2026 07:33 PM (IST)
Updated Date: Fri, 20 Mar 2026 07:34 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੁਹਾਲੀ ਦੀ ਐੱਨਸੀਸੀ ਇਕਾਈ ਵੱਲੋਂ ਪ੍ਰਿੰਸੀਪਲ ਪ੍ਰੋ. ਜਸਪ੍ਰੀਤ ਕੌਰ ਬੈਂਸ ਦੀ ਅਗਵਾਈ ਹੇਠ ‘ਐੱਨਸੀਸੀ ਫੈਸਟ-2026’ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਦਾ ਸਵਾਗਤ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸਿਮਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਨੇ ਸਵਾਗਤੀ ਸ਼ਬਦਾਂ ਰਾਹੀਂ ਮਹਿਮਾਨਾਂ ਨੂੰ ਜੀ ਆਇਆ ਆਖਿਆ। ਪ੍ਰੋਗਰਾਮ ਦਾ ਸੰਚਾਲਨ ਐੱਨਸੀਸੀ ਅਫ਼ਸਰ ਲੈਫਟੀਨੈਂਟ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਐੱਨਸੀਸੀ ਕੈਡਿਟਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਸਮਾਰੋਹ ਦੌਰਾਨ ਕਾਲਜ ਦੇ ਉਹ ਕੈਡਿਟ ਜੋ ਭਾਰਤੀ ਫ਼ੌਜ ਵਿਚ ਭਰਤੀ ਹੋਏ ਹਨ ਅਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨਿਤ ਕੈਡਿਟਾਂ ਵਿਚ ਦਿਲਪ੍ਰੀਤ ਸਿੰਘ, ਰਾਮ ਮੋਹਿਤ, ਜਸਪ੍ਰੀਤ ਸਿੰਘ, ਵਿਵੇਕ ਕੁਮਾਰ, ਕੁਨਾਲ, ਅਮਨਵੀਰ ਸਿੰਘ, ਵਿਸ਼ਾਲ ਕੁਮਾਰ, ਧਰਮਿੰਦਰ ਸਿੰਘ, ਕਮਲਪ੍ਰੀਤ ਸਿੰਘ, ਸਾਹਿਬਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਰੌਸ਼ਨ ਲਾਲ ਸ਼ਾਮਲ ਸਨ। ਵਿਸ਼ੇਸ਼ ਤੌਰ ’ਤੇ ਸੀਨੀਅਰ ਅੰਡਰ ਅਫ਼ਸਰ ਅੰਮ੍ਰਿਤਪਾਲ ਸਿੰਘ, ਜੋ ਕਿ ਲੈਫਟੀਨੈਂਟ ਦੇ ਅਹੁਦੇ ’ਤੇ ਭਰਤੀ ਹੋਏ ਹਨ, ਨੂੰ ਮੁੱਖ ਮਹਿਮਾਨ ਵੱਲੋਂ ‘ਰੋਲ ਆਫ਼ ਆਨਰ’ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੀ ਰਸਮ ਮੁੱਖ ਮਹਿਮਾਨ ਸੀਨੀਅਰ ਅਧਿਕਾਰੀ ਬਲਜੀਤ ਸਿੰਘ, ਡਿਪਟੀ ਲੇਬਰ ਕਮਿਸ਼ਨਰ, ਪੰਜਾਬ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ: ਸ਼ਰਨਜੀਤ ਸਿੰਘ (ਭੂਗੋਲ ਵਿਭਾਗ), ਪ੍ਰੋ: ਹਰਚਰਨ ਸਿੰਘ (ਫਾਈਨ ਆਰਟ ਵਿਭਾਗ), ਪ੍ਰੋ: ਜਗਤਾਰ ਸਿੰਘ (ਸਰੀਰਕ ਸਿੱਖਿਆ ਵਿਭਾਗ) ਅਤੇ ਡਾ. ਸਰਬਜੀਤ ਕੌਰ (ਹਿੰਦੀ ਵਿਭਾਗ) ਵੀ ਮੌਜੂਦ ਰਹੇ। ਅੰਤ ਵਿਚ ਕਾਲਜ ਦੀ ਵਾਈਸ ਪ੍ਰਿੰਸੀਪਲ ਪ੍ਰੋ: ਗੁਨਜੀਤ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।