ਸੀਜੀਸੀ ਯੂਨੀਵਰਸਿਟੀ ’ਚ ਰਾਸ਼ਟਰ ਪੱਧਰੀ ਹੈਕਾਥਨ ਕਰਵਾਏ
ਸੀਜੀਸੀ ਯੂਨੀਵਰਸਿਟੀ ਮੁਹਾਲੀ ਵਿਖੇ ਰਾਸ਼ਟਰੀ ਪੱਧਰ ਦੇ ਹੈਕਾਥਨ ਦਾ ਆਯੋਜਨ
Publish Date: Mon, 16 Mar 2026 07:16 PM (IST)
Updated Date: Mon, 16 Mar 2026 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਜੀਸੀ ਯੂਨੀਵਰਸਿਟੀ ਮੁਹਾਲੀ ਵਿਖੇ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਹੈਕਾਥਨ ‘ਐੱਸਕੇਪ ਦਾ ਵਿੰਚੀ 2026’ ਦਾ ਗਰੈਂਡ ਫਿਨਾਲੇ ਦਾ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਨਵੀਨਤਾਕਾਰੀ ਸਮਾਗਮ ਦੌਰਾਨ ਦੇਸ਼ ਭਰ ਦੀਆਂ 82 ਟੀਮਾਂ ਦੇ 330 ਪ੍ਰਤੀਯੋਗੀਆਂ ਨੇ ਆਪਣੇ ਤਕਨੀਕੀ ਹੱਲ, ਪ੍ਰੋਟੋਟਾਈਪ ਅਤੇ ਨਵੇਂ ਵਿਚਾਰ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਰੇਸ਼ ਗੋਇਲ, ਪ੍ਰੈਜ਼ੀਡੈਂਟ, ਈਬੀਜੀ ਗਰੁੱਪ ਆਫ਼ ਕੰਪਨੀਜ਼ ਅਤੇ ਨਿਤੇਸ਼ ਅਗਰਵਾਲ, ਸੀਈਓ, ਬਾਇਓਸਟੈਕ ਅਤੇ ਸੰਸਥਾਪਕ, ਅੰਕਲ ਫੈਬ ਤੇ ਤੰਬੂ ਬਾਬਾ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਉੱਦਮਤਾ ਅਤੇ ਤਕਨਾਲੋਜੀ ਦੇ ਖੇਤਰ ਵਿਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ। ਅਖੀਰ ਵਿਚ ਕਰੜੇ ਮੁਕਾਬਲੇ ਵਿਚ 75,000 ਦਾ ਪਹਿਲਾ ਇਨਾਮ ਟੀਮ ‘ਡੈਪਰ ਸਕੁਇਡ’ ਸੀਜੀਸੀ ਯੂਨੀਵਰਸਿਟੀ ਮੁਹਾਲੀ ਨੇ ਜਿੱਤਿਆ, ਜਦਕਿ ਦੂਜਾ ਇਨਾਮ 35,000 ਰੁਪਏ ‘ਗਲਾਸ ਕੋਡਸ’ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ, ਜਦਕਿ ਤੀਜਾ ਇਨਾਮ 20,000 3/4 ਬਿਟ , ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ। ਜਦਕਿ ਵਿਸ਼ੇਸ਼ ਸਨਮਾਨ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੀਆਂ ਟੀਮਾਂ ਟੈਕਨੋ ਅਤੇ ਵਿਜ਼ਨਰੀ ਕੋਡਰਜ਼ 10,000-10,000 ਦੇ ਇਨਾਮ ਦਿੱਤੇ ਗਏ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੀਆਂ ਟੀਮਾਂ ਕੋਡਿੰਗ ਹੰਟਰਜ਼ ਅਤੇ ਅੰਦਾਜ਼ੇ ਫਨ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁਕਾਬਲੇਬਾਜ਼ਾਂ ਦੇ ਪ੍ਰਾਜੈਕਟਾਂ ਦੀ ਪਰਖ ਕਰਨ ਲਈ ਉਦਯੋਗ ਜਗਤ ਦੇ ਦਿੱਗਜ਼ ਸ਼ਾਮਲ ਸਨ, ਜਿਨ੍ਹਾਂ ਵਿਚ ਯੂਐੱਕਸ/ਯੂਆਈ ਡਿਜ਼ਾਈਨ ਮਾਹਰ ਹਰੀਸ਼ ਕੁਮਾਰ, ਸਾਈਬਰ ਸੁਰੱਖਿਆ ਮਾਹਰ ਮਨਮੀਤ ਸਿੰਘ, ਪ੍ਰੋਡਕਟ ਡਿਜ਼ਾਈਨਰ ਮਿਤਾਂਸ਼ੂ ਮਿਸ਼ਰਾ ਅਤੇ ਹਮਾਰਾ ਪੰਡਤ ਦੇ ਸੰਸਥਾਪਕ ਅਦਿੱਤਿਆ ਸ਼ਰਮਾ ਸ਼ਾਮਲ ਸਨ। ਜਿਊਰੀ ਨੇ ਪ੍ਰਾਜੈਕਟਾਂ ਦੀ ਸਿਰਜਣਾਤਮਕਤਾ, ਵਰਤੋਂ ਅਤੇ ਸਮਾਜਿਕ ਪ੍ਰਸੰਗਿਕਤਾ ਦੇ ਆਧਾਰ ’ਤੇ ਫ਼ੈਸਲੇ ਲਏ। ਇਨਾਮ ਵੰਡ ਸਮਾਗਮ ਦੌਰਾਨ ਡਾ. ਸੱਜਣ ਸਿੰਘ ਅਤੇ ਡਾ. ਅਨਮੋਲ ਗੌਤਮ ਨੇ ਵਿਦਿਆਰਥੀਆਂ ਦੀ ਲਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹੈਕਾਥਨ ਨੌਜਵਾਨਾਂ ਭਵਿੱਖ ਦੇ ਸਮੱਸਿਆ-ਹੱਲ ਕਰਨ ਵਾਲੇ ਬਣਾਉਣ ਵਿਚ ਸਹਾਈ ਹੁੰਦੇ ਹਨ। ਐੱਸਕੇਪ ਦਾ ਵਿੰਚੀ 2026 ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਨੌਜਵਾਨ ਨੂੰ ਸਹੀ ਮੰਚ ਮਿਲੇ, ਤਾਂ ਉਹ ਭਵਿੱਖ ’ਚ ਨਵੀਂ ਦਿਸ਼ਾ ਦੇਣ ਵਾਲੇ ਵਿਚਾਰ ਪੈਦਾ ਕਰ ਸਕਦੇ ਹਨ।