ਐੱਮਪੀਸੀਏ ਨੇ ਮਾਲ ਵਿਭਾਗ ਸਬੰਧੀ ਸੀਐੱਮ ਨੂੰ ਲਿਖਿਆ ਪੱਤਰ
ਐੱਮਪੀਸੀਏ ਨੇ ਮਾਲ ਵਿਭਾਗ ਸਬੰਧੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ
Publish Date: Thu, 22 Jan 2026 06:28 PM (IST)
Updated Date: Thu, 22 Jan 2026 06:30 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐੱਮਪੀਸੀਏ) ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਪੰਜਾਬ ਮਾਲ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਖ਼ੂਨ ਦੇ ਰਿਸ਼ਤੇ ਵਿਚ ਜਾਇਦਾਦ ਦਾਦਾ ਜਾਂ ਦਾਦੀ ਆਪਣੇ ਪੋਤੇ-ਪੋਤੀਆਂ ਨੂੰ ਟਰਾਂਸਫਰ ਕਰ ਸਕਦੇ ਹਨ ਪਰ ਇਸਦੇ ਉਲਟ ਦਾਦਾ ਜਾਂ ਦਾਦੀ ਵੱਲੋਂ ਆਪਣੀ ਜਾਇਦਾਦ ਆਪਣੇ ਪੋਤੇ-ਪੋਤੀਆਂ ਨੂੰ ਟਰਾਂਸਫਰ ਕਰਨ ਦੇ ਮਾਮਲੇ ’ਚ ਗਮਾਡਾ ਇਸ ਨੀਤੀ ਦੀ ਪਾਲਣਾ ਨਹੀਂ ਕਰ ਰਿਹਾ ਅਤੇ ਉਹ ਜਾਇਦਾਦ ਆਪਣੇ ਪੋਤੇ-ਪੋਤੀਆਂ ਨੂੰ ਟਰਾਂਸਫਰ ਨਹੀਂ ਕਰਦਾ ਹੈ। ਪੱਤਰ ਵਿਚ ਲਿਖਿਆ ਕਿ ਸਾਡੇ ਵਫ਼ਦ ਨੇ ਕਈ ਵਾਰ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਹਮੇਸ਼ਾ ਭਰੋਸਾ ਦਿੱਤਾ ਕਿ ਇਹ ਜਲਦੀ ਹੀ ਕੀਤਾ ਜਾਵੇਗਾ, ਪਰ ਅੱਜ ਤੱਕ ਅਜਿਹਾ ਨਹੀਂ ਹੋਇਆ। ਪੱਤਰ ਵਿਚ ਇਹ ਵੀ ਲਿਖਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਗਮਾਡਾ ਅਥਾਰਟੀ ਤੁਹਾਡੇ ਚੰਗੇ ਸੁਭਾਅ ਹੇਠ ਇਕ ਬੈਠਕ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਸਾਨੂੰ ਗਮਾਡਾ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਕਿ ਇਸ ਨੁਕਤੇ ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਬੈਠਕ ਦੇ ਏਜੰਡੇ ਵਿਚ ਪਹਿਲਾਂ ਹੀ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਵਨ ਨੇ ਲਿਖਿਆ ਕਿ ਅਸੀਂ ਤੁਹਾਨੂੰ ਇਸ ਮੁੱਦੇ ਤੇ ਸਕਾਰਾਤਮਕ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ, ਤਾਂ ਜੋ ਪੰਜਾਬ ਵਿਚ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।