ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਮੈਂਬਰਾਂ ਲਈ ਕਰਵਾਈ ਪਿਕਨਿਕ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ
Publish Date: Mon, 02 Mar 2026 05:36 PM (IST)
Updated Date: Mon, 02 Mar 2026 05:37 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਐੱਮਐੱਸਸੀਏ ਦੇ ਪ੍ਰਧਾਨ ਬ੍ਰਿਗੇਡੀਅਰ ਜੇਐੱਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਉਪਰਾਲਾ ਕੀਤਾ ਗਿਆ, ਜਿਸ ਵਿਚ ਤਕਰੀਬਨ 135 ਮੈਂਬਰਾਂ ਦੀ ਮੌਜੂਦਗੀ ਰਹੀ। ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾਂ ਲਈ ਵਿਸ਼ੇਸ਼ ਤੌਰ ’ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਹਿਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ। ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੌਰਾਨ ਫਾਰਮ ਵਿਚ ਖੇਡਾਂ ਵਿਚ ਹਿੱਸਾ ਲੈਂਦਿਆਂ ਖ਼ੂਬ ਅਨੰਦ ਮਾਣਿਆ। ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ-ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ। ਮਾਹੌਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ, ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ। ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫ਼ਲ ਬਣਾਉਣ ਲਈ ਜਰਨੈਲ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ, ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਰਵਜੋਤ ਸਿੰਘ ਚੀਫ਼ ਕਨਵੀਨੀਅਰ, ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰਪੀ ਸਿੰਘ ਵਿੱਗ, ਜੀਐੱਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ।