ਮੁਹਾਲੀ ਪ੍ਰੈੱਸ ਕਲੱਬ ਦੀ ਗਵਰਨਿੰਗ ਬਾਡੀ ਭੰਗ, ਚੋਣ 5 ਅਪ੍ਰੈਲ ਨੂੰ
ਮੁਹਾਲੀ ਪ੍ਰੈੱਸ ਕਲੱਬ ਦੀ ਗਵਰਨਿੰਗ ਬਾਡੀ ਭੰਗ, ਚੋਣ 5 ਅਪ੍ਰੈਲ ਨੂੰ
Publish Date: Tue, 31 Mar 2026 07:10 PM (IST)
Updated Date: Wed, 01 Apr 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪ੍ਰੈੱਸ ਕਲੱਬ ਦੀ ਮੰਗਲਵਾਰ ਨੂੰ ਸਾਲਾਨਾ ਜਨਰਲ ਬਾਡੀ ਬੈਠਕ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 67 ਦੇ ਕਰੀਬ ਰੈਗੂਲਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਬੈਠਕ ਦੌਰਾਨ ਸਮੂਹ ਹਾਜ਼ਰ ਮੈਂਬਰਾਨ ਨੂੰ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਸਬੰਧੀ ਹਾਊਸ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਵੱਲੋਂ ਹਾਊਸ ਦੀ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਭੰਗ ਕਰਕੇ 5 ਅਪ੍ਰੈਲ 2026 ਨੂੰ ਕਲੱਬ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਕਲੱਬ ਦੇ ਖ਼ਜ਼ਾਨਚੀ ਰਾਜੀਵ ਤਨੇਜਾ ਵੱਲੋਂ ਕਲੱਬ ਦੀ 2025-26 ਵਿੱਤੀ ਸਾਲ ਦੇ ਲੇਖੇ-ਜੋਖੇ ਦੀ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਵੱਲੋਂ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ’ਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਵਿਰੋਧ ਦੇ ਪਾਸ ਕਰ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 5 ਅਪ੍ਰੈਲ 2026 ਨੂੰ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਹਰਿੰਦਰਪਾਲ ਸਿੰਘ ਹੈਰੀ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਕੁਲਵਿੰਦਰ ਸਿੰਘ ਬਾਵਾ ਤੇ ਗੁਰਮੀਤ ਸਿੰਘ ਰੰਧਾਵਾ ਨੂੰ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਪੀ ਗਈ। ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਤੇ ਵਿਜੇ ਪਾਲ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਅਤੇ ਵਿਜੇ ਕੁਮਾਰ, ਜਥੇਬੰਦਕ ਸਕੱਤਰ ਨੀਲਮ ਠਾਕੁਰ ਤੋਂ ਇਲਾਵਾ ਮੈਂਬਰਾਨ ਵੈਟਰਨ ਪੱਤਰਕਾਰ ਪਾਲ ਸਿੰਘ ਕੰਸਾਲਾ ਤੇ ਅਮਰਜੀਤ ਸਿੰਘ ਤੋਂ ਇਲਾਵਾ ਕੁਲਵਿੰਦਰ ਸਿੰਘ ਬਾਵਾ, ਅਜਾਇਬ ਔਜਲਾ, ਬਲਜੀਤ ਸਿੰਘ ਮਰਵਾਹਾ, ਗੁਰਪ੍ਰੀਤ ਸਿੰਘ ਨਿਆਮੀਆਂ, ਸੁਖਵਿੰਦਰ ਸਿੰਘ ਮਨੌਲੀ, ਹਰਦੇਵ ਚੌਹਾਨ, ਰਾਜਿੰਦਰ ਸਿੰਘ ਤੱਗੜ, ਮੰਗਤ ਸਿੰਘ ਸੈਦਪੁਰ, ਅਰੁਣ ਸ਼ਰਮਾ, ਨੇਹਾ ਵਰਮਾ, ਰਣਜੀਤ ਧਾਲੀਵਾਲ, ਗੁਰਨਾਮ ਸਾਗਰ, ਧਰਮਿੰਦਰ ਸਿੰਗਲਾ, ਦਵਿੰਦਰ ਸਿੰਘ, ਹਰਮਿੰਦਰ ਸਿੰਘ ਨਾਗਪਾਲ, ਅਮਰਦੀਪ ਸੈਣੀ, ਮਲਕੀਤ ਸਿੰਘ ਸੈਣੀ, ਰਾਜੀਵ ਸਚਦੇਵਾ, ਕੁਲਵੰਤ ਕੋਟਲੀ, ਗੌਤਮ ਬਾਂਸਲ, ਪ੍ਰਿਤਪਾਲ ਸਿੰਘ ਸੋਢੀ, ਵਿਨੋਦ ਸ਼ਰਮਾ, ਅਨਿਲ ਕੁਮਾਰ ਗਰਗ, ਸੰਦੀਪ ਬਿੰਦਰਾ, ਰਾਕੇਸ਼ ਹਮਪਾਲ, ਰਿਤਿਸ਼ ਨਾਹਰ, ਰਮੇਸ਼ ਸੱਚਦੇਵਾ, ਡੀਐੱਨ ਸਿੰਘ, ਤਰਲੋਚਨ ਸਿੰਘ, ਜਤਿੰਦਰਪਾਲ ਸਿੰਘ, ਰਵਿੰਦਰ ਕੁਮਾਰ, ਅਮਰਪਾਲ ਸਿੰਘ ਨੂਰਪੁਰੀ, ਸਾਗਰ ਪਾਹਵਾ, ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।