- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਬਣਿਆ ਪੰਜਾਬ ਪੁਲਿਸ ਦਾ 'ਪਾਵਰ ਸੈਂਟਰ', ਹੁਣ ਇੱਥੋਂ ਹੀ ਕੰਟਰੋਲ ਹੋਵੇਗਾ ਪੂਰਾ ਸੂਬਾ

ਫੋਟੋ ਕੈਪਸ਼ਨ : ਪੰਜਾਬ ਪੁਲਿਸ ਦਾ ਲੋਗੋ। 24ਪੀ
ਫੋਟੋ ਕੈਪਸ਼ਨ : ਇੰਟੈਲੀਜੈਂਸ ਹੈੱਡਕੁਆਰਟਰ। 25ਪੀ
ਫੋਟੋ ਕੈਪਸ਼ਨ : ਸਟੇਟ ਸਾਈਬਰ ਕਰਾਈਮ ਸੈੱਲ। 26ਪੀ
ਫੋਟੋ ਕੈਪਸ਼ਨ : ਫੋਰੈਂਸਿਕ ਸਾਇੰਸ ਲੈਬ। 28ਪੀ
ਫੋਟੋ ਕੈਪਸ਼ਨ : ਐੱਨਆਰਆਈ ਪੁਲਿਸ ਹੈੱਡਕੁਆਰਟਰ। 29ਪੀ
ਫੋਟੋ ਕੈਪਸ਼ਨ : ਵਿਜੀਲੈਂਸ ਬਿਊਰੋ। 30ਪੀ
ਫੋਟੋ ਕੈਪਸ਼ਨ : ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ। 31ਪੀ
ਜੀਐੱਸ ਸੰਧੂ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਪੰਜਾਬ ਦਾ ਮੁਹਾਲੀ ਸ਼ਹਿਰ ਹੁਣ ਪੰਜਾਬ ਪੁਲਿਸ ਦੇ ਅਣ-ਅਧਿਕਾਰਤ ਹੈੱਡਕੁਆਰਟਰ ਵਜੋਂ ਉਭਰ ਰਿਹਾ ਹੈ। ਪੁਲਿਸ ਦੇ ਲਗਪਗ ਸਾਰੇ ਪ੍ਰਮੁੱਖ ਸੂਬਾ ਪੱਧਰੀ ਦਫ਼ਤਰਾਂ ਦੇ ਮੁਹਾਲੀ ’ਚ ਸਥਾਪਤ ਹੋਣ ਨਾਲ ਹੁਣ ਪੂਰੇ ਪੰਜਾਬ ਦੇ ਪੁਲਿਸ ਆਪ੍ਰੇਸ਼ਨਾਂ ਦੀ ਕਮਾਨ ਇਸੇ ਸ਼ਹਿਰ ਤੋਂ ਚੱਲਣ ਲੱਗੀ ਹੈ। ਪੰਜਾਬ ਪੁਲਿਸ ਦੇ 'ਵਿਜ਼ਨ 2026' ਤਹਿਤ ਮੁਹਾਲੀ ’ਚ ਅਤਿ-ਆਧੁਨਿਕ ਤਕਨੀਕ ਨਾਲ ਲੈਸ ਸਟੇਟ ਲੈਵਲ ਕੰਟਰੋਲ ਐਂਡ ਕਮਾਂਡ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ।
ਵਿਭਾਗ/ਦਫ਼ਤਰ - ਸਥਾਨ (ਮੁਹਾਲੀ) - ਮੁੱਖ ਕੰਮ ਤੇ ਜ਼ਿੰਮੇਵਾਰੀ
ਇੰਟੈਲੀਜੈਂਸ ਹੈੱਡਕੁਆਰਟਰ - ਸੈਕਟਰ-77 - ਸੂਬੇ ਦੀ ਸੁਰੱਖਿਆ ਨਾਲ ਜੁੜੀਆਂ ਗੁਪਤ ਸੂਚਨਾਵਾਂ ਇਕੱਠੀਆਂ ਕਰਨਾ ਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਨਿਗਰਾਨੀ।
ਸਟੇਟ ਸਾਈਬਰ ਕਰਾਈਮ ਸੈੱਲ - ਫੇਜ਼-4 - ਆਨਲਾਈਨ ਠੱਗੀ, ਡਾਟਾ ਚੋਰੀ ਤੇ ਸੋਸ਼ਲ ਮੀਡੀਆ ਨਾਲ ਜੁੜੇ ਅਪਰਾਧਾਂ ਦੀ ਤਕਨੀਕੀ ਜਾਂਚ ਕਰਨਾ।
ਵਿਜੀਲੈਂਸ ਬਿਊਰੋ (ਹੈੱਡ ਆਫਿਸ) - ਸੈਕਟਰ-68 - ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਨੂੰ ਰੋਕਣਾ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨਾ।
ਫੋਰੈਂਸਿਕ ਸਾਇੰਸ ਲੈਬ - ਫੇਜ਼-6 - ਅਪਰਾਧ ਵਾਲੀ ਥਾਂ ਤੋਂ ਮਿਲੇ ਸਬੂਤਾਂ (ਡੀਐੱਨਏ, ਫਿੰਗਰਪ੍ਰਿੰਟ, ਆਦਿ) ਦੀ ਵਿਗਿਆਨਕ ਜਾਂਚ।
ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ - ਫੇਜ਼-7 - ਪੂਰੇ ਪੰਜਾਬ ਵਿੱਚ ਪੁਲਿਸ ਕਰਮਚਾਰੀਆਂ ਲਈ ਰਿਹਾਇਸ਼ੀ ਕੁਆਰਟਰਾਂ ਅਤੇ ਥਾਣਿਆਂ ਦੀਆਂ ਇਮਾਰਤਾਂ ਦੀ ਉਸਾਰੀ।
ਸਟੇਟ ਕਰਾਈਮ ਰਿਕਾਰਡ ਬਿਊਰੋ - ਸੈਕਟਰ-77 - ਪੂਰੇ ਸੂਬੇ ਦੇ ਅਪਰਾਧੀਆਂ ਦਾ ਡਾਟਾਬੇਸ ਤਿਆਰ ਕਰਨਾ ਅਤੇ ਰਿਕਾਰਡ ਰੱਖਣਾ।
ਐੱਨਆਰਆਈ ਪੁਲਿਸ ਹੈੱਡਕੁਆਰਟਰ - ਫੇਜ਼ 7 - ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਦੀਆਂ ਜ਼ਮੀਨੀ ਜਾਂ ਪਰਿਵਾਰਕ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ।
ਵਿਸ਼ੇਸ਼ ਤਕਨੀਕੀ ਯੂਨਿਟ :
ਇਨ੍ਹਾਂ ਤੋਂ ਇਲਾਵਾ, ਮੁਹਾਲੀ ’ਚ ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਮੁੱਖ ਕੇਂਦਰ ਵੀ ਹੈ, ਜੋ ਸੂਬੇ ’ਚੋਂ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸੈਕਟਰ 89 ਵਿਚ ਬਣ ਰਿਹਾ ਨਵਾਂ ਕਮਾਂਡ ਸੈਂਟਰ ਆਧੁਨਿਕ ਸੀਸੀਟੀਵੀ ਨਿਗਰਾਨੀ ਅਤੇ ਜੀਪੀਐੱਸ ਟਰੈਕਿੰਗ ਰਾਹੀਂ ਹਰ ਪੁਲਿਸ ਗੱਡੀ ਦੀ ਲੋਕੇਸ਼ਨ 'ਤੇ ਨਜ਼ਰ ਰੱਖੇਗਾ।
ਡਾਇਲ 112 ਦਾ ਨਵਾਂ ਕੰਟਰੋਲ ਸੈਂਟਰ :
ਸੂਤਰਾਂ ਤੇ ਤਾਜ਼ਾ ਰਿਪੋਰਟਾਂ ਅਨੁਸਾਰ, ਸਰਕਾਰ ਵੱਲੋਂ 52 ਕਰੋੜ ਰੁਪਏ ਦੀ ਲਾਗਤ ਨਾਲ 'ਡਾਇਲ 112' ਦਾ ਸਟੇਟ ਕੰਟਰੋਲ ਰੂਮ ਮੁਹਾਲੀ (ਸੈਕਟਰ 89) ਵਿਚ ਬਣਾਇਆ ਜਾ ਰਿਹਾ ਹੈ। ਇਸ ਨਾਲ ਪੂਰੇ ਪੰਜਾਬ ਤੋਂ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਨੂੰ ਮੁਹਾਲੀ ਤੋਂ ਹੀ ਮਾਨੀਟਰ ਅਤੇ ਕੰਟਰੋਲ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਪੁਲਿਸ ਦੇ ਰਿਸਪਾਂਸ ਟਾਈਮ ਨੂੰ 12 ਮਿੰਟ ਤੋਂ ਘਟਾ ਕੇ ਮਹਿਜ਼ 7-8 ਮਿੰਟ ਤੱਕ ਲਿਆਉਣਾ ਹੈ।
ਰਣਨੀਤਕ ਮਹੱਤਤਾ :
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਹਾਲੀ ਦੀ ਕੇਂਦਰੀ ਲੋਕੇਸ਼ਨ, ਬਿਹਤਰ ਕਨੈਕਟੀਵਿਟੀ ਤੇ ਆਧੁਨਿਕ ਇਨਫਰਾਸਟਰੱਕਚਰ ਕਾਰਨ ਇਹ ਯੂਨਿਟਸ ਇੱਥੇ ਸ਼ਿਫਟ ਕੀਤੇ ਗਏ ਹਨ। ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਣ ਕਾਰਨ ਇਹ ਸੂਬਾ ਸਰਕਾਰ ਤੇ ਪੁਲਿਸ ਹੈੱਡਕੁਆਰਟਰ ਨਾਲ ਤਾਲਮੇਲ ਬਣਾਉਣ ’ਚ ਵੀ ਸਹਾਈ ਸਿੱਧ ਹੋ ਰਿਹਾ ਹੈ। ਜਲਦੀ ਸੈਕਟਰ-66 ’ਚ 90 ਕਰੋੜ ਦੀ ਲਾਗਤ ਨਾਲ 'ਪੁਲਿਸ ਭਵਨ' ਵੀ ਤਿਆਰ ਕੀਤਾ ਜਾਵੇਗਾ, ਜੋ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਦਾ ਨਵਾਂ ਧੁਰਾ ਹੋਵੇਗਾ। ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਸਾਰੇ ਮੁੱਖ ਦਫ਼ਤਰ ਇਕੋ ਜਗ੍ਹਾ 'ਤੇ ਹੋਣ ਨਾਲ ਪ੍ਰਸ਼ਾਸਕੀ ਬੋਝ ਵਧ ਸਕਦਾ ਹੈ ਪਰ ਪੁਲਿਸ ਵਿਭਾਗ ਦਾ ਦਾਅਵਾ ਹੈ ਕਿ ਇਸ ਨਾਲ ਅਪਰਾਧ ਕੰਟਰੋਲ ਤੇ ਵਿਭਾਗੀ ਤਾਲਮੇਲ ਬਿਹਤਰ ਹੋਵੇਗਾ।