ਆਧੁਨਿਕ ਹੋਲਸੇਲ ਮਾਰਕੀਟਾਂ ਖੁਰਾਕ ਸੁਰੱਖਿਆ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਹਿਮ : ਬਰਸਟ
ਆਧੁਨਿਕ ਹੋਲਸੇਲ ਮਾਰਕੀਟਾਂ ਖੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਹਿਮ – ਹਰਚੰਦ ਬਰਸਟ
Publish Date: Sat, 24 Jan 2026 06:23 PM (IST)
Updated Date: Sun, 25 Jan 2026 04:13 AM (IST)

* ਫੂਡ ਦੀ ਬਰਬਾਦੀ ਤੇ ਨੁਕਸਾਨ ਨੂੰ ਰੋਕਣ ਸਬੰਧੀ ਏਸ਼ੀਆਈ ਖੇਤਰੀ ਸਿੰਪੋਜ਼ੀਅਮ ਸਫਲਤਾਪੂਰਵਕ ਸੰਪੰਨ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸ਼ੇਪਿੰਗ ਦੀ ਫਿਊਚਰ ਫਾਰ ਟਰਾਂਫਾਰਮਿੰਗ ਫੂਡ ਲਾਸ ਐਂਡ ਵੇਸਟ–ਬੇਸਟ ਪ੍ਰੈਕਟਿਸ ਫਰੋਮ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟਸ ਇਨ ਏਸ਼ੀਆ ਵਿਸ਼ੇ ’ਤੇ ਗੁਜਰਾਤ ਦੇ ਸੂਰਤ ’ਚ ਕਰਵਾਇਆ ਏਸ਼ੀਆਈ ਖੇਤਰੀ ਸੰਮੇਲਨ ਸਫਤਾਪੂਰਵਕ ਸੰਪੰਨ ਹੋਇਆ। ਇਹ ਅੰਤਰਰਾਸ਼ਟਰੀ ਸੰਮੇਲਨ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਸ (ਕੌਸਾਂਬ), ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਆਫ ਦਿ ਯੂਨਾਇਟਿਡ ਨੇਸ਼ਨਜ਼ (ਐੱਫ.ਏ.ਓ.) ਤੇ ਵਰਲਡ ਯੂਨਿਅਨ ਆਫ ਹੋਲਸੇਲ ਮਾਰਕੀਟਸ (ਡਬਲਯੂ.ਯੂ.ਡਬਲਯੂ.ਐੱਮ.) ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਗੁਜਰਾਤ ਸਰਕਾਰ, ਸੂਰਤ ਮਿਊਂਸਪਲ ਕਾਰਪੋਰੇਸ਼ਨ ਤੇ ਸੂਰਤ ਹੋਲਸੇਲ ਮਾਰਕੀਟ ਪ੍ਰਬੰਧਨ ਦੀ ਮੇਜ਼ਬਾਨੀ ’ਚ ਹੋਏ ਇਸ ਸੰਮੇਲਨ ’ਚ ਅੰਤਰਰਾਸ਼ਟਰੀ ਸੰਸਥਾਵਾਂ, ਨੀਤੀ ਨਿਰਮਾਤਾ, ਮਾਰਕੀਟ ਅਧਿਕਾਰੀਆਂ, ਖੋਜਕਰਤਾਵਾਂ ਤੇ ਉਦਯੋਗਿਕ ਮਾਹਿਰਾਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਸ (ਕੌਸਾਂਬ) ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਤੇ ਫੂਡ ਦੀ ਬਰਬਾਦੀ ਨੂੰ ਘਟਾਉਣ ’ਚ ਮਾਡਰਨ ਹੋਲਸੇਲ ਮਾਰਕੀਟਸ ਦੀ ਅਹਿਮ ਭੂਮਿਕਾ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਹੋਲਸੇਲ ਮਾਰਕੀਟਸ ਨੂੰ ਬਿਹਤਰ ਸਹੂਲਤਾਂ, ਵਿਗਿਆਨਕ ਕੂੜਾ ਪ੍ਰਬੰਧਨ ਪ੍ਰਣਾਲੀਆਂ ਅਤੇ ਸਰਕੂਲਰ ਇਕਾਨਮੀ ਪ੍ਰੈਕਟਿਸਿਸ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਸ ਸੰਮੇਲਨ ਵਿੱਚ ਭਾਰਤ ’ਚ ਐੱਫਏਓ ਦੇ ਪ੍ਰਤਿਨਿਧੀ ਸ੍ਰੀ ਟਾਕਾਯੁਕੀ ਹਾਗੀਵਾਰਾ, ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟ੍ਸ ਦੀ ਜਨਰਲ ਸਕੱਤਰ ਮਿਸ ਵੈਲੇਰੀ ਵੀਓਨ, ਡਬਲਯੂ.ਯੂ.ਡਬਲਯੂ.ਐਮ. ਦੇ ਏਸ਼ੀਆ-ਪੈਸਿਫ਼ਿਕ ਖੇਤਰੀ ਸਮੂਹ ਦੇ ਚੇਅਰਮੈਨ ਮਾ ਜ਼ੇਂਗਜੁਨ, ਸੂਰਤ ਦੇ ਮੇਅਰ ਸ੍ਰੀ ਦਾਕੇਸ਼ ਮਵਾਨੀ ਅਤੇ ਚੋਰਿਆਸੀ (ਸੂਰਤ) ਦੇ ਵਿਧਾਇਕ ਤੇ ਸੂਰਤ ਏਪੀਐੱਮਸੀ ਦੇ ਚੇਅਰਮੈਨ ਸੰਦੀਪ ਦੇਸਾਈ ਸਮੇਤ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਭਾਰਤ ’ਚ ਐੱਫ.ਏ.ਓ ਦੇ ਪ੍ਰਤੀਨਿਧ ਟਾਕਾਯੁਕੀ ਹਾਗੀਵਾਰਾ ਨੇ ਕਿਹਾ ਕਿ ਪੂਰੇ ਏਸ਼ੀਆ ’ਚ ਖੁਰਾਕ ਸੁਰੱਖਿਆ, ਪਬਲਿਕ ਹੇਲਥ ਅਤੇ ਸਸਟੇਨੇਬਲ ਲਾਇਵਲੀਹੁਡ ਲਈ ਫਲਾਂ ਅਤੇ ਸਬਜ਼ੀਆਂ ਦੀ ਹੋਲਸੇਲ ਮਾਰਕੀਟਸ ਦਾ ਅਧੁਨਿਕੀਕਰਨ ਜਰੂਰੀ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੰਡੀਆਂ ਨੂੰ ਸਿਰਫ਼ ਵਪਾਰਕ ਸੰਸਥਾਵਾਂ ਵਜੋਂ ਨਹੀਂ, ਸਗੋਂ ਸੜਕਾਂ ਅਤੇ ਬਿਜਲੀ ਵਾਂਗ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸ਼੍ਰੀ ਹਾਗੀਵਾਰਾ ਨੇ ਦੱਸਿਆ ਕਿ ਮੰਡੀਆਂ ਦੇ ਬੁਨਿਆਦੀ ਢਾਂਚੇ ਵਿੱਚ ਕਮੀ ਦਾ ਸਿੱਧਾ ਅਸਰ ਫੂਡ ਦੀ ਸਫਾਈ, ਸੁਰੱਖਿਆ ਅਤੇ ਪੋਸ਼ਣ ਤੇ ਪੈਂਦਾ ਹੈ ਅਤੇ ਉਨ੍ਹਾਂ ਨੇ ਮਜ਼ਬੂਤ ਸਿਆਸੀ ਲੀਡਰਸ਼ਿਪ ਅਤੇ ਤਾਲਮੇਲ ਵਾਲੀ ਨੀਤੀਗਤ ਕਾਰਵਾਈ ਤੇ ਜੋਰ ਦਿੱਤਾ। ਸ਼੍ਰੀ ਹਾਗੀਵਾਰਾ ਨੇ ਅੱਗੇ ਕਿਹਾ ਕਿ ਐਫ.ਏ.ਓ. ਤਕਨੀਕੀ ਸਹਿਯੋਗ, ਨੀਤੀਗਤ ਸੰਵਾਦ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਰਾਹੀਂ ਭਾਰਤ ਅਤੇ ਏਸ਼ੀਆਈ ਦੇਸ਼ਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਿਰਫ਼ ਮੰਡੀਆਂ ਤੱਕ ਸੀਮਤ ਰਹਿਣ ਦੀ ਬਜਾਏ ਸੰਪੂਰਨ ਖੁਰਾਕ ਪ੍ਰਣਾਲੀ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸੰਮੇਲਨ ਵਿੱਚ ਬਾਇਓ-ਸੀਐੱਨਜੀ ਤੇ ਬਾਇਓਮੀਥੇਨੇਸ਼ਨ, ਐਡਵਾਂਸਡ ਵੇਸਟ ਪ੍ਰੋਸੈਸਿੰਗ ਟੇਕਨੋਲਾਜਿਸ ਅਤੇ ਫੂਡ ਦੀ ਸਫਾਈ ਲਈ ਡਿਜੀਟਲ ਸਾਧਨਾਂ ਵਰਗੇ ਹੱਲਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸੂਰਤ ਏ.ਪੀ.ਐੱਮ.ਸੀ. ਦੇ 50-ਟੀਪੀਡੀ ਬਾਇਓ-ਸੀਐੱਨਜੀ ਪਲਾਂਟ, ਜੋ ਜੈਵਿਕ ਕੂੜੇ ਨੂੰ ਨਵਿਆਉਣਯੋਗ ਊਰਜਾ ’ਚ ਬਦਲਦਾ ਹੈ, ਨੂੰ ਇਕ ਸਫਲ ਮਾਡਲ ਵਜੋਂ ਪੇਸ਼ ਕੀਤਾ ਗਿਆ। ਪ੍ਰਤੀਨਿਧੀਆਂ ਨੇ ਫਲ ਤੇ ਸਬਜ਼ੀ ਮੰਡੀ, ਸੀਬੀਜੀ ਪਲਾਂਟ ਤੇ ਏਪੀਐੱਮਸੀ ਪ੍ਰੋਸੈਸਿੰਗ ਯੂਨਿਟਾਂ ਦਾ ਵੀ ਦੌਰਾ ਵੀ ਕੀਤਾ, ਜੋ ਫਲਾਂ ਦਾ ਗੁੱਦਾ, ਜੂਸ, ਸਾਸ, ਜੈਮ ਤੇ ਅਚਾਰ ਤਿਆਰ ਕਰਦੇ ਹਨ। ਸੰਮੇਲਨ ਦੌਰਾਨ ਬਰਸਟ ਦੀ ਪ੍ਰਧਾਨਗੀ ਹੇਠ ਕੌਸਾਂਬ ਦੀ ਕਾਰਜਕਾਰੀ ਬਾਡੀ ਅਤੇ ਜਨਰਲ ਬਾਡੀ ਦੀਆਂ ਮੀਟਿੰਗਾਂ ਹੋਈਆਂ, ਜਿਸ ਵਿੱਚ ਕੌਸਾਂਬ ਦੇ ਸਾਲਾਨਾ ਬਜਟ ਦੀ ਪ੍ਰਵਾਨਗੀ, ਮੰਡੀਆਂ ਦੇ ਵਿਕਾਸ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਮਝੌਤਿਆਂ ਤੇ ਹਸਤਾਖਰ ਕਰਨ ਅਤੇ ਕਰਮਚਾਰੀਆਂ ਦੇ ਅਹੁਦਿਆਂ ਨੂੰ ਅਪਗ੍ਰੇਡ ਕਰਨ ਸਬੰਧੀ ਫੈਸਲੇ ਲਏ ਗਏ। ਸੰਮੇਲਨ ਦੇ ਅੰਤ ’ਚ ਹਰਚੰਦ ਸਿੰਘ ਬਰਸਟ ਨੇ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਡੈਲੀਗੇਟਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਬਹੁਤ ਲਾਹੇਵੰਦ ਰਿਹਾ ਹੈ ਤੇ ਵਿਸ਼ਵਾਸ ਜਤਾਇਆ ਕਿ ਇੱਥੋਂ ਮਿਲੀ ਜਾਣਕਾਰੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਰਾਹੀਂ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਕੀਤਾ ਅਤੇ ਹੋਲਸੇਲ ਮਾਰਕੀਟਸ ਨੂੰ ਟਿਕਾਊ, ਕਲਾਇਮੇਟ ਐਕਸ਼ਨ ਅਤੇ ਮਜ਼ਬੂਤ ਫੂਡ ਸਿਸਟਮ ਦੇ ਕੇਂਦਰਾਂ ਵਿੱਚ ਬਦਲਣ ਲਈ ਕੌਸਾਂਬ ਦੀ ਵਚਨਬੱਧਤਾ ਨੂੰ ਦੁਹਰਾਇਆ।