ਵਿਧਾਇਕ ਰੰਧਾਵਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਵਿਧਾਇਕ ਰੰਧਾਵਾ ਵੱਲੋਂ ਹਲਕੇ ਦੀਆਂ ਮੰਡੀਆਂ ਦਾ ਦੌਰਾ, ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
Publish Date: Sun, 05 Apr 2026 05:40 PM (IST)
Updated Date: Sun, 05 Apr 2026 05:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਨੌਨੀ, ਅਮਲਾਲਾ, ਲਾਲੜੂ, ਜੜੌਤ, ਤਸਿੰਬਲੀ, ਸਮਗੌਲੀ ਦੀਆਂ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਨੇ ਕਣਕ ਲੈ ਕੇ ਆਏ ਕਿਸਾਨ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਖ਼ਰੀਦ ਪ੍ਰਕਿਰਿਆ ਦੀ ਸ਼ੁਭ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਧਨੌਨੀ ਮੰਡੀ ਵਿਚ ਕਿਸਾਨ ਮੇਜਰ ਸਿੰਘ (ਪਿੰਡ ਪਰਾਗਪੁਰ ਦੀ ਐੱਮਐੱਮ ਟਰੇਡਰਜ਼ ਅਤੇ ਕਿਸਾਨ ਰਾਜਬੀਰ ਸਿੰਘ ਪੁੱਤਰ ਅਮਰ ਸਿੰਘ ਦੀ ਜਗਨ ਨਾਥ, ਪਵਨ ਕੁਮਾਰ (ਜੇਐੱਨਪੀਕੇ) ਵਿਖੇ ਭਾਅ ਲਗਵਾ ਕੇ ਖ਼ਰੀਦ ਸ਼ੁਰੂ ਕਰਵਾਈ। ਅਮਲਾਲਾ ਮੰਡੀ ਵਿਖੇ ਕਿਸਾਨ ਸਰਬਜੀਤ ਸਿੰਘ ਪੁੱਤਰ ਸੱਜਣ ਸਿੰਘ ਦੀ ਐੱਨਐੱਨ ਐਂਟਰਪ੍ਰਾਈਜਜ਼ ਵਿਖੇ, ਲਾਲੜੂ ਮੰਡੀ ਵਿਖੇ ਕਿਸਾਨ ਨਵਿੰਦਰ ਕੁਮਾਰ ਦੀ ਜੂਮਾ ਰਾਮ ਭਗਵਾਨ ਦਾਸ ਦੀ ਦੁਕਾਨ ’ਤੇ, ਜੜੌਤ ਮੰਡੀ ਵਿਖੇ ਕਿਸਾਨ ਗੁਰਲਾਲ ਸਿੰਘ ਪੁੱਤਰ ਬਨਾਰਸੀ ਦਾਸ ਦੀ ਕਰਨ ਐਂਟਰਪ੍ਰਾਈਜਜ਼ ਵਿਖੇ, ਤਸਿੰਬਲੀ ਮੰਡੀ ਵਿਖੇ ਕਿਸਾਨ ਬਲਜੀਤ ਸਿੰਘ ਪੁੱਤਰ ਸੰਤ ਸਿੰਘ ਦੀ ਆੜ੍ਹਤੀ ਰਘੁਨਾਥ ਦਾਸ ਸੋਹਣ ਲਾਲ ਅਤੇ ਸਮਗੌਲੀ ਮੰਡੀ ਵਿਖੇ ਕਿਸਾਨ ਜੈ ਸਿੰਘ ਪੁੱਤਰ ਛੱਜੂ ਸਿੰਘ ਦੀ ਆੜ੍ਹਤੀ ਮੰਗਲਾ ਟਰੇਡਿੰਗ ਕੰਪਨੀ ਦੀ ਦੁਕਾਨ ’ਤੇ ਖ਼ਰੀਦ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਮਨੁੱਖਤਾ ਦੇ ਨਾਤੇ ਦੁੱਖ ਸਾਂਝਾ ਕਰਦੇ ਹੋਏ ਪਿੰਡ ਅੰਤਾਲਾ ਦੀ ਸੁਮਨ ਰਾਣੀ ਨੂੰ, ਜਿਨ੍ਹਾਂ ਦੇ ਪਤੀ ਸੁਖਬੀਰ ਸਿੰਘ ਦੀ ਸੱਪ ਦੇ ਡੰਗਣ ਨਾਲ ਤੇ ਪਿੰਡ ਭੂਖੜੀ ਦੀ ਰਜਨੀ ਦੇਵੀ ਨੂੰ, ਜਿਨ੍ਹਾਂ ਦੇ ਪਤੀ ਰਣਧੀਰ ਸਿੰਘ ਦੀ ਖੇਤ ਵਿਚ ਕਰੰਟ ਲੱਗਣ ਕਾਰਨ ਮੌਤ ਹੋਈ ਸੀ, ਜਿਨ੍ਹਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਐੱਸਡੀਐੱਮ ਡੇਰਾਬੱਸੀ, ਚੇਅਰਮੈਨ ਮਾਰਕੀਟ ਕਮੇਟੀ, ਮੰਡੀ ਸੈਕਟਰੀ, ਕਿਸਾਨ ਵਿੰਗ ਦੇ ਅਹੁਦੇਦਾਰ, ਨਗਰ ਕੌਂਸਲ ਪ੍ਰਧਾਨ, ਪਿੰਡਾਂ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ, ਆੜ੍ਹਤੀ ਅਤੇ ਹੋਰ ਸਾਥੀ ਹਾਜ਼ਰ ਰਹੇ।