- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰੰਧਾਵਾ ਵੱਲੋਂ ਕਰੀਬ 13 ਕਰੋੜ ਰੁਪਏ ਦੇ ਸੜਕੀ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਡੇਰਾਬੱਸੀ ਅਧੀਨ ਵੱਖ-ਵੱਖ ਪਿੰਡਾਂ ਵਿਚ 12 ਕਰੋੜ 65 ਲੱਖ 85 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 19.18 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ, ਫਿਰਨੀ ਅਤੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਪਿੰਡ ਮਲਕਪੁਰ ਤੋਂ ਪਿੰਡ ਜੌਲਾ ਕਲਾਂ ਸ਼ਮਸ਼ਾਨਘਾਟ ਅਤੇ ਫਿਰਨੀ, ਪਿੰਡ ਜਾਸਤਨਾਂ ਖੁਰਦ ਤੱਕ ਲਿੰਕ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਸੜਕ ਦੀ ਲੰਬਾਈ 3.29 ਕਿਲੋਮੀਟਰ ਹੈ ਅਤੇ ਇਹ ਸੜਕ 252.25 ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗੀ। ਲਾਲੜੂ (ਹੰਡੇਸਰਾ ਰੋਡ) ਤੋਂ ਪਿੰਡ ਮਲਕਪੁਰ ਵਾਇਆ ਫੁਲਵਾੜੀ ਬਾਇਓਟੈਕ ਲਿਮਿਟਿਡ ਤੱਕ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜੋ ਕਿ 1.92 ਕਿਲੋਮੀਟਰ ਲੰਬੀ ਹੈ ਅਤੇ ਇਸ ਨੂੰ ਤਿਆਰ ਕਰਨ ’ਤੇ 154.71 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਇਸ ਤੋਂ ਇਲਾਵਾ ਪਿੰਡ ਅੰਟਾਲਾ ਦੀ 0.77 ਲੰਬਾਈ ਵਾਲੀ ਫਿਰਨੀ ਦੀ ਸ਼ੁਰੂਆਤ ਕੀਤੀ ਗਈ, ਜਿਸ ’ਤੇ 63.97 ਰੁਪਏ ਖਰਚ ਆਉਣਗੇ। ਇਸ ਤੋਂ ਇਲਾਵਾ ਪਿੰਡ ਨਗਲਾ ਤੋਂ ਬੋਹ ਹਰਿਆਣਾ ਬਾਰਡਰ ਤੱਕ ਅਤੇ ਅੰਬਾਲਾ-ਨਰਾਇਣਗੜ੍ਹ ਰੋਡ ਤੋਂ ਬਰਟਾਣਾ ਵਾਇਆ ਰਾਣੀਮਾਜਰਾ ਤੋਂ ਹਮਾਂਯੂਪੁਰ ਤੱਕ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਸੜਕਾਂ ਦੀ ਲੰਬਾਈ 2.89 ਕਿਲੋਮੀਟਰ ਹੈ ਅਤੇ ਇਨ੍ਹਾਂ ਦੋਵਾਂ ਸੜਕਾਂ ’ਤੇ 105.85 ਲੱਖ ਰੁਪਏ ਖਰਚ ਆਉਣਗੇ। ਇਨ੍ਹਾਂ ਵਿਕਾਸ ਕਾਰਜਾਂ ਦੀ ਲਗਾਤਾਰਤਾ ਵਿਚ ਹੀ ਪਿੰਡ ਛਛਰੌਲੀ ਤੋਂ ਪਿੰਡ ਧਰਮਗੜ੍ਹ ਅਤੇ ਪਿੰਡ ਮੀਰਪੁਰ ਦੀ ਫਿਰਨੀ ਦੀ ਸ਼ੁਰੂਆਤ ਵੀ ਕੀਤੀ ਗਈ। ਪਿੰਡ ਛਛਰੌਲੀ ਤੇ ਪਿੰਡ ਧਰਮਗੜ੍ਹ ਤੱਕ ਬਣਨ ਵਾਲੀ ਸੜਕ ਦੀ ਲੰਬਾਈ 1.37 ਕਿਲੋਮੀਟਰ ਹੋਵੇਗੀ ਅਤੇ ਇਸ ’ਤੇ 101.74 ਲੱਖ ਰੁਪਏ ਦੀ ਲਾਗਤ ਆਵੇਗੀ। ਪਿੰਡ ਮੀਰਪੁਰ ਵਿਖੇ ਬਣਨ ਵਾਲੀ ਫਿਰਨੀ ਦੀ ਲੰਬਾਈ 0.99 ਹੈ ਅਤੇ ਇਹ ਫਿਰਨੀ 67.65 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ।