ਵਿਧਾਇਕ ਰੰਧਾਵਾ ਨੇ ਸ਼ਾਮ ਸਿੰਘ ਨੂੰ ਏਐੱਸਆਈ ਬਣਨ 'ਤੇ ਦਿੱਤੀ ਵਧਾਈ
ਵਿਧਾਇਕ ਰੰਧਾਵਾ ਨੇ ਸ਼ਾਮ ਸਿੰਘ ਨੂੰ ਏਐੱਸਆਈ ਬਣਨ 'ਤੇ ਦਿੱਤੀ ਵਧਾਈ
Publish Date: Sun, 08 Feb 2026 05:51 PM (IST)
Updated Date: Sun, 08 Feb 2026 05:53 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੀ ਸੁਰੱਖਿਆ ਟੀਮ ਵਿਚ ਤਾਇਨਾਤ ਅਤੇ ਦਿਨ-ਰਾਤ ਪੂਰੀ ਮਿਹਨਤ ਨਾਲ ਡਿਊਟੀ ਨਿਭਾਉਣ ਵਾਲੇ ਹੌਲਦਾਰ ਸ਼ਾਮ ਸਿੰਘ ਨੂੰ ਤਰੱਕੀ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸ਼ਾਮ ਸਿੰਘ ਨੂੰ ਪੁਲਿਸ ਮਹਿਕਮੇ ਵੱਲੋਂ ਏਐੱਸਆਈ ਦੇ ਅਹੁਦੇ ’ਤੇ ਪਦਉੱਨਤ ਕੀਤਾ ਗਿਆ ਹੈ। ਇਸ ਖ਼ੁਸ਼ੀ ਦੇ ਮੌਕੇ ਵਿਧਾਇਕ ਰੰਧਾਵਾ ਨੇ ਸ਼ਾਮ ਸਿੰਘ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਸ਼ਾਮ ਸਿੰਘ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਹਿਗੁਰੂ ਸ਼ਾਮ ਸਿੰਘ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ, ਇਮਾਨਦਾਰੀ ਅਤੇ ਆਪਣੇ ਫ਼ਰਜ਼ ਪ੍ਰਤੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਦੀ ਹਿੰਮਤ ਤੇ ਤਾਕਤ ਬਖ਼ਸ਼ੇ। ਵਿਧਾਇਕ ਨੇ ਅੱਗੇ ਕਿਹਾ ਕਿ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮਾਂ ਦੀ ਬਦੌਲਤ ਹੀ ਪ੍ਰਸ਼ਾਸਨ ਅਤੇ ਜਨਤਾ ਦੇ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਦੇ ਹਨ। ਇਸ ਮੌਕੇ ਹੋਰ ਸਟਾਫ਼ ਮੈਂਬਰਾਂ ਨੇ ਵੀ ਨਵ-ਨਿਯੁਕਤ ਏਐੱਸਆਈ ਸ਼ਾਮ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ, ਟ੍ਰੈਫਿਕ ਮੁਨਸ਼ੀ ਹੌਲਦਾਰ ਸੁਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਦੇ ਸੁਰੱਖਿਆ ਕਰਮੀ ਵੀ ਮੌਜੂਦ ਸਨ।